ਰਸਤਾ ਨਾ ਮਿਲਣ ‘ਤੇ ਮੋਟਰਸਾਈਕਲ ਸਵਾਰ ਨੇ ਸਕੂਲੀ ਬੱਸ ‘ਤੇ ਚਲਾਈਆਂ ਗੋਲੀਆਂ

Rajneet Kaur
2 Min Read

ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਨਸ਼ੇ ‘ਚ ਨੌਜਵਾਨ ਨੇ ਸਕੂਲ ਬੱਸ ‘ਤੇ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।  ਬੱਸ ਵਿੱਚ ਲਗਭਗ 45 ਸਕੂਲੀ ਬੱਚੇ ਸਵਾਰ ਸਨ। ਲੋਕਾਂ ਅਤੇ ਬੱਸ ਚਾਲਕਾਂ ਨੇ ਮੌਕੇ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਵੱਲੋਂ ਇਹ ਗੋਲੀਬਾਰੀ ਸਿਰਫ਼ ਬੱਸ ਵੱਲੋਂ ਸਾਈਡ ਨਾ ਮਿਲਣ ਕਾਰਨ ਕੀਤੀ ਗਈ ਸੀ।

ਬੱਸ ਦੇ ਡਰਾਈਵਰ ਤੇ ਕੰਡਕਟਰ ਨੇ  ਨੌਜਵਾਨ ਨੂੰ ਫੜਿਆ ਤੇ ਦਰੱਖਤ ਨਾਲ ਬੰਨ੍ਹ ਕੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲਾ ਜੰਡਿਆਲਾ ਗੁਰੂ ਦੇ ਪਿੰਡ ਜਾਨੀਆ ਦਾ ਹੈ। ਜੰਡਿਆਲਾ ਗੁਰੂ ਦੇ ਸੇਂਟ ਸੋਲਜੀਅਰ ਏਲੀਟ ਕਾਨਵੈਂਟ ਸਕੂਲ ਦੀ ਬੱਸ ਤਰਨਤਾਰਨ ਰੋਡ ‘ਤੇ ਬੱਚਿਆਂ ਨੂੰ ਛੱਡਣ ਲਈ ਜਾ ਰਹੀ ਸੀ। ਦੋਸ਼ੀ ਆਪਣੇ ਮੋਟਰਸਾਈਕਲ ‘ਤੇ ਪਹੁੰਚਿਆ ਤੇ ਬੱਸ ਤੋਂ ਸਾਈਡ ਮੰਗਣ ਲੱਗਾ ਪਰ ਰਸਤਾ ਸੌੜਾ ਹੋਣ ਕਾਰਨ ਸੰਭਵ ਨਾ ਹੋ ਸਕਿਆ। ਕੁਝ ਕਿਲੋਮੀਟਰ ਅੱਗੇ ਜਾਣ ਦੇ ਬਾਅਦ ਜਦੋਂ ਬੱਸ ਨੇ ਰਸਤਾ ਦਿੱਤਾ ਤਾਂ ਦੋਸ਼ੀ ਨੇ ਬੱਸ ‘ਤੇ ਤਿੰਨ ਗੋਲੀਆਂ ਚਲਾਈਆਂ। ਹਾਲਾਂਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment