ਫਿਲੀਪੀਨਜ਼ ‘ਚ ਤੂਫਾਨ ਨੂੰ ਸੁਨਾਮੀ ਸਮਝ ਬੈਠੇ ਪਿੰਡ ਵਾਸੀ, ਦਰਜਨਾਂ ਲੋਕਾਂ ਦੀ ਮੌਤ,ਕਈ ਲਾਪਤਾ

Rajneet Kaur
2 Min Read

ਨਿਊਜ਼ ਡੈਸਕ: ਫਿਲੀਪੀਨਜ਼ ਦੇ ਕੁਸੇਓਂਗ ਪਿੰਡ ਦੇ ਨਿਵਾਸੀਆਂ ਨੇ ਐਤਵਾਰ ਤੜਕੇ ਭਾਰੀ ਤਬਾਹੀ ਮਚਾਉਣ ਵਾਲੇ ਤੂਫਾਨ ਨੂੰ ਸੁਨਾਮੀ ਸਮਝ ਲਿਆ।ਜਿਸ ਤੋਂ ਬਾਅਦ ਉਹ ਆਪਣੀ ਜਾਨ ਬਚਾਉਣ ਲਈ ਉੱਚੀ ਪਹਾੜੀ ਵੱਲ ਦੌੜਨ ਲੱਗੇ ਅਤੇ ਫਿਰ ਉਥੇ ਜ਼ਿੰਦਾ ਦਫ਼ਨ ਹੋ ਗਏ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਇਹ ਗਲਤਫਹਿਮੀ ਇਸ ਲਈ ਹੋਈ ਕਿਉਂਕਿ ਕੁਸੇਂਗ ਪਹਿਲਾਂ ਵੀ ਭਿਆਨਕ ਸੁਨਾਮੀ ਦਾ ਸ਼ਿਕਾਰ ਹੋ ਚੁੱਕਾ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਪਿੰਡ ਵਾਸੀਆਂ ਨੂੰ ਇਹ ਗਲਤਫਹਿਮੀ ਇਸ ਲਈ ਹੋਈ ਕਿਉਂਕਿ ਕੁਸੇਓਂਗ ਪਹਿਲਾਂ ਵੀ ਭਿਆਨਕ ਸੁਨਾਮੀ ਦਾ ਸ਼ਿਕਾਰ ਹੋ ਚੁੱਕਾ ਸੀ।

ਬਚਾਅ ਕਰਮੀਆਂ ਨੇ ਹੁਣ ਤੱਕ ਦੱਖਣੀ ਸੂਬੇ ਮੈਗਵਿੰਡਨਾਓ ਦੇ ਕੁਸੇਓਂਗ ਪਿੰਡ ਵਿੱਚ ਮਿੱਟੀ ਦੇ ਢੇਰ ਵਿੱਚੋਂ ਘੱਟੋ-ਘੱਟ 18 ਲਾਸ਼ਾਂ ਨੂੰ ਬਰਾਮਦ ਕੀਤਾ ਹੈ। ਸਾਬਕਾ ਗੁਰੀਲਾ ਕੱਟੜਪੰਥੀਆਂ ਦੁਆਰਾ ਸ਼ਾਸਨ ਵਾਲੇ ਪੰਜ ਮੁਸਲਿਮ ਸੂਬਿਆਂ ਦੇ ਖੁਦਮੁਖਤਿਆਰ ਖੇਤਰ ਦੇ ਗ੍ਰਹਿ ਮੰਤਰੀ ਨਜੀਬ ਸਿਨਾਰੀਮਬੋ ਨੇ ਕਿਹਾ ਕਿ ਅਧਿਕਾਰੀਆਂ ਨੂੰ ਡਰ ਹੈ ਕਿ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਸਵੇਰੇ ਕੁਸੇਓਂਗ ਪਿੰਡ ਵਿੱਚ 80 ਤੋਂ 100 ਲੋਕ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਜਾਂ ਦੱਬੇ ਗਏ ਹਨ।

ਫਿਲੀਪੀਨਜ਼ ‘ਚ ‘ਨਾਲਗੇ’ ਦੌਰਾਨ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ। ਜਾਨ ਗੁਆਉਣ ਵਾਲਿਆਂ ਵਿੱਚ ਕੁਸੇਓਂਗ ਪਿੰਡ ਦੇ ਲੋਕ ਵੀ ਸ਼ਾਮਲ ਹਨ। ਇਸ ਦੇ ਨਾਲ ਹੀ, ਇਸ ਤੂਫਾਨ ਨੇ ਤਬਾਹੀ ਦੇ ਲਿਹਾਜ਼ ਨਾਲ ਸਭ ਤੋਂ ਕਮਜ਼ੋਰ ਦੇਸ਼ਾਂ ਵਿੱਚੋਂ ਇੱਕ ਫਿਲੀਪੀਨਜ਼ ਵਿੱਚ ਬਹੁਤ ਤਬਾਹੀ ਮਚਾਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment