ਪਹਿਲਾ ਵਿਸ਼ਵ ਯੁੱਧ ਕਦੋਂ ਹੋਇਆ ਸੀ ਖਤਮ ?

TeamGlobalPunjab
6 Min Read

ਚੰਡੀਗੜ੍ਹ: ਪਹਿਲਾ ਵਿਸ਼ਵ ਯੁੱਧ 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਸੰਸਾਰ ਦੇ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ ਜਿਸ ਵਿੱਚ ਲਗ-ਭਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ।

ਇਸ ਵਿੱਚ ਇੱਕ ਕਰੋੜ ਆਦਮੀ ਮਾਰੇ ਗਏ ਸਨ। ਸੰਨ 28 ਜੂਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ ਇੱਕ ਸਰਬਿਆ ਨੈਸ਼ਨਲਿਸਟ ਗਰੁੱਪ ਦੇ ਆਦਮੀ ਨੇ ਆਸਟਰੀਆ-ਹੰਗਰੀ ਦੇ ਰਾਜਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ ਦਾ ਕਤਲ ਕਰ ਦਿੱਤਾ।

ਇਸ ਨੂੰ ਲੈ ਕੇ ਆਸਟਰੀਆ ਅਤੇ ਹੰਗਰੀ ਦੇ ਮੰਤਰੀਆਂ ਅਤੇ ਜਰਨੈਲਾਂ ਨੇ ਰਾਜੇ ਨੂੰ ਸਰਬੀਆ ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਘਟਨਾ ਕਰਕੇ ਯੂਰਪ ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੌਤੇ ਵਾਲੇ ਦੇਸ਼ ਇੱਕ ਦੂਜੇ ਦੀ ਮਦਦ ਕਰਨਗੇ ਕਰਕੇ ਪੂਰਾ ਯੂਰਪ ਜਲਦੀ ਹੀ ਲੜਾਈ ਵਿੱਚ ਕੁੱਦ ਪਿਆ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ।

ਯੂਰਪ ਦੇਸਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੈਲੇ ਕਾਰਨ ਇਹ ਫਿਰ ਪੂਰੀ ਦੁਨੀਆਂ ਵਿੱਚ ਵੱਧ ਗਿਆ। ਯੁੱਧ ਦੇ ਖਤਮ ਹੋਣ ਬਾਦ ਜਰਮਨੀ, ਰੂਸ, ਆਸਟਰੀਆ-ਹੰਗਰੀ ਅਤੇ ਆਟੋਮਨ ਦੇਸ਼ਾਂ ਦੀ ਬਹੁਤ ਮਾੜੀ ਹਾਲਤ ਹੋ ਗਈ।

- Advertisement -

ਰੂਸ ਵਿੱਚ ਰੂਸ ਦੀ ਰਾਜਸ਼ਾਹੀ ਖਤਮ ਹੋ ਗਈ ਤੇ ਸੋਵੀਅਤ ਯੂਨੀਅਨ ਬਣਾਈ ਗਈ, ਯੂਰਪ ਵਿੱਚ ਕਈ ਨਵੇਂ ਦੇਸ਼ ਬਣੇ ਅਤੇ ਕਈ ਖਤਮ ਹੋ ਗਏ। 19ਵੀਂ ਸਦੀ ਦੇ ਵਿੱਚ, ਯੂਰਪ ਦੇ ਮੁੱਖ ਦੇਸ਼ਾਂ ਨੇ ਯੂਰਪ ਦੇ ਵਿੱਚ ਸ਼ਕਤੀ-ਸੰਤੁਲਨ ਰੱਖਣ ਲਈ, ਬਹੁਤ ਉਪਰਾਲੇ ਕੀਤੇ, ਜਿਸ ਕਾਰਨ ਪੁਰੇ ਯੂਰਪ ਮਹਾਂਦੀਪ ਵਿੱਚ ਬਹੁਤ ਹੀ ਉਲਝਵਾਂ ਸਿਆਸੀ ਅਤੇ ਫ਼ੌਜੀ ਗੱਠਜੋੜ ਬਣ ਗਏ ਸਨ।

ਪਹਿਲਾ ਗੱਠਜੋੜ 1819 ਵਿੱਚ ਜਰਮਨ ਰਾਜਸ਼ਾਹੀ ਅਤੇ ਆਸਟਰੀਆ – ਹੰਗਰੀ ਦੇ ਵਿਚਕਾਰ ਹੋਇਆ, ਇਟਲੀ ਨੇ ਵੀ ਜਰਮਨ ਅਤੇ ਆਸਟਰੀਆ-ਹੰਗਰੀ ਨਾਲ ਸਮਝੌਤਾ ਕੀਤਾ।

1892 ਨੂੰ ਫਰਾਂਸ ਅਤੇ ਰੂਸ ਨੇ ਫਰਾਂਕੋ-ਰੂਸੀ ਗਠਜੋੜ ਬਣਾਇਆ, ਫਿਰ 1907 ਵਿੱਚ ਬ੍ਰਿਟਿਸ਼ ਰਾਜਸ਼ਾਹੀ ਵੀ ਫਰਾਂਸ ਅਤੇ ਰੂਸ ਨਾਲ ਜੁੜ ਗਈ। 1908 ਅਤੇ 1913 ਦੇ ਵਿਚਕਾਰ, ਯੂਰਪ ਦਾ ਮਿਲਟਰੀ ਦੇ ਉਤੇ ਖਰਚਾ 50% ਵੱਧ ਗਿਆ।

ਸੰਨ 1909 ਵਿੱਚ ਆਸਟਰੀਆ-ਹੰਗਰੀ ਨੇ ਆਟੋਮਨ ਰਾਜਸ਼ਾਹੀ ਦੇ ਬੋਸਨੀਆ-ਹਰਜ਼ਗੋਵੀਨਾ ਦੇ ਹਿੱਸੇ ਤੇ ਕਬਜ਼ਾ ਕਰ ਲਿਆ, ਇਸ ਕਾਰਨ ਰੂਸ ਅਤੇ ਸਰਬੀਆ ਦਾ ਰਾਜ ਨਾਰਾਜ ਹੋ ਗਏ, ਕਿਉਂਕਿ ਇਸ ਹਿੱਸੇ ਵਿੱਚ ਬਹੁਤ ਸਲਾਵਿਕ ਸਰਬੀਅਨ ਰਹਿੰਦੇ ਸਨ, ਜਿਸ ਨੂੰ ਰੂਸ ਅਤੇ ਸਰਬੀਆ ਆਪਣਾ ਹਿੱਸਾ ਸਮਝਦੇ ਸਨ ਤੇ 1913 ਨੂੰ ਬਾਲਕਨ ਲੀਗ ਅਤੇ ਆਟੋਮਨ ਰਾਜਸ਼ਾਹੀ ਦੇ ਵਿਚਕਾਰ ਪਹਿਲੀ ਬਾਲਕਨ ਲੜਾਈ ਸ਼ੁਰੂ ਹੋ ਗਈ।

ਇਸ ਲੜਾਈ ਬਾਅਦ ਹੋਏ ਸਮਝੌਤੇ ਵਿੱਚ ਆਟੋਮਨ ਦੇ ਦੇਸ਼ ਨੂੰ ਕੱਟ ਕੇ ਅਲਬਾਨੀਆਂ ਦਾ ਦੇਸ਼ ਬਣਾਇਆ ਗਿਆ ਅਤੇ ਆਟੋਮਨ ਨੂੰ ਹੋਰ ਕੱਟ ਕੇ ਬਲਗਾਰੀਆ, ਸਰਬੀਆ ਅਤੇ ਗਰੀਸ ਨੂੰ ਵੱਡਾ ਕਰ ਦਿੱਤਾ ਗਿਆ।

- Advertisement -

ਫਿਰ 16 ਜੂਨ 1913 ਨੂੰ ਬਲਗਾਰੀਆ ਨੇ ਸਰਬੀਆ ਅਤੇ ਗਰੀਸ ਉੱਤੇ ਹਮਲਾ ਕਰ ਦਿੱਤਾ, ਦੂਜੀ ਬਾਲਕਨ ਲੜਾਈ ਸ਼ੁਰੂ ਕਰ ਦਿੱਤੀ, ਜੋ 33 ਦਿਨ ਚੱਲੀ।ਲੜਾਈ ਦੇ ਬਾਅਦ ਬਲਗਾਰੀਆ ਦਾ ਮੇਸਾਡੋਨੀਆ ਦਾ ਹਿੱਸਾ ਸਰਬੀਆ ਦੇ ਕੋਲ ਚਲਾ ਗਿਆ ਅਤੇ ਇਸ ਕਾਰਨ ਇਸ ਖੇਤਰ ਵਿੱਚ ਹੋਰ ਅਸ਼ਾਂਤੀ ਫੈਲ ਗਈ।

ਸੇਰਾਜੇਵੋ ਵਿੱਚ 1914 ਵਿੱਚ ਗੇਵਰੀਲੋ ਪਰਿਨਸਿਪ ਦੇ ਕਤਲ ਵਿੱਚ ਆਸਟਰੀਆ-ਹੰਗਰੀ ਨੇ ਇਸ ‘ਚ ਸਰਬੀਆ ਦਾ ਹੱਥ ਸਮਝਿਆ ਅਤੇ ਆਸਟਰੀਆ-ਹੰਗਰੀ ਨੇ ਸਰਬੀਆ ਤੇ ਕੁਝ ਮੰਗਾਂ ਕੀਤੀਆਂ, ਜਿਸ ਨੂੰ ਜੁਲਾਈ ਅਲਟੀਮੇਟਮ ਕਿਹਾ ਜਾਂਦਾ ਹੈ।

ਜਦ ਸਰਬੀਆ ਨੇ ਸਾਰੀਆਂ ਮੰਗਾਂ ਨਾਂ ਮੰਨੀਆਂ, ਤਾਂ ਆਸਟਰੀਆ-ਹੰਗਰੀ ਨੇ 28 ਜੁਲਾਈ 1914 ਨੂੰ ਸਰਬੀਆ ਉਤੇ ਲੜਾਈ ਦੀ ਘੋਸ਼ਣਾ ਕਰ ਦਿੱਤੀ। ਇੱਕ ਦਿਨ ਬਾਅਦ ਰੂਸ ਦੀ ਰਾਜਸ਼ਾਹੀ ਨੇ ਵੀ ਲੜਾਈ ਦੀ ਘੋਸ਼ਣਾ ਕੀਤੀ, ਰੂਸ ਨਹੀਂ ਚਾਹੁੰਦਾ ਸੀ ਕਿ ਆਸਟਰੀਆ-ਹੰਗਰੀ ਇਸ ਦਾ ਬਾਲਕਨ ਖੇਤਰ ਵਿੱਚ ਪ੍ਰਭਾਵ ਖਤਮ ਕਰੇ।

ਜਦੋਂ ਜਰਮਨੀ ਵੀ 30 ਜੁਲਾਈ 1914 ਨੂੰ ਇਸ ਜੰਗ ਵਿੱਚ ਆ ਗਿਆ ਤਾਂ ਫਰਾਂਸ ਵੀ ਜੰਗ ਵਿੱਚ ਆ ਗਿਆ। ਫਰਾਂਸ ਇਸ ਲਈ ਆਇਆ ਕਿਉਂਕਿ ਉਹ ਜਰਮਨੀ ਤੋਂ ਫਰੇਂਕੋ- ਪਰਸ਼ੀਆਨ ਜੰਗ ਵਿੱਚ ਹਾਰ ਦਾ ਬਦਲਾ ਚਾਹੁੰਦਾ ਸੀ। ਆਖਰ ਇਹ ਜੰਗ 11 ਨਵੰਬਰ 1918 ਨੂੰ ਵੱਖ ਵੱਖ ਦੇਸਾਂ ਵੱਲੋਂ ਕੀਤੇ ਸਮਝੌਤੇ ਨਾਲ ਖਤਮ ਹੋ ਗਈ।***

ਯਾਸਰ ਅਰਾਫਾਤ ਦੀ ਕਿਵੇਂ ਹੋਈ ਸੀ ਮੌਤ !

ਯਾਸਰ ਅਰਾਫਾਤ ਦਾ ਪੂਰਾ ਨਾਮ ਮੁਹੰਮਦ ਅਬਦੁਲ ਰਹਿਮਾਨ ਅਬਦੁਲ ਰਾਉਫ ਅਰਾਫਾਤ ਅਲਕੁਦਾ ਅਲ ਹੁਸੈਨੀ ਸੀ ਜਿਸ ਦਾ ਜਨਮ 4 ਅਗਸਤ 1919 ਨੂੰ ਹੋਇਆ।

ਯਾਸਰ ਅਰਾਫਾਤ ਫਿਲਸਤੀਨ ਨੇਤਾ ਫਿਲਸਤੀਨ ਸੰਗਠਨ ਦਾ ਮੁਖੀ ਸੀ। ਇਹ ਅਜਿਹਾ ਵਿਅਕਤੀ ਸੀ ਜਿਸ ਨੂੰ ਬਿਨਾਂ ਕਿਸੇ ਦੇਸ਼ ਦੇ ਅਗਵਾਈ ਕਰਨ ਦੇ ਬਾਵਜੂਦ ਯੂ ਐਨ ਓ ਵਿੱਚ ਭਾਸ਼ਣ ਦੇਣ ਲਈ ਸੱਦਿਆ ਗਿਆ।

ਅਰਾਫਾਤ ਦੀ ਅਗਵਾਈ ਵਿੱਚ ਉਸਦੇ ਸੰਗਠਨ ਫਿਲਸਤੀਨ ਮੋਰਚੇ ਨੇ ਸ਼ਾਂਤੀ ਦੀ ਥਾਂ ਸੰਘਰਸ ਨੂੰ ਪਹਿਲ ਦਿੱਤੀ ਤੇ ਉਸਦਾ ਨਿਸ਼ਾਨਾ ਹਮੇਸ਼ਾਂ ਇਜਰਾਈਲ ਰਿਹਾ।ਅਚਾਨਕ 1988 ਨੂੰ ਅਰਾਫਾਤ ਵਿੱਚ ਤਬਦੀਲੀ ਆਈ ਤੇ ਉਹ ਸ਼ਾਂਤੀ ਦਾ ਦੂਤ ਨਜ਼ਰ ਆਇਆ।

ਉਸ ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ। ਨਹਿਰੂ ਗਾਂਧੀ ਪਰਿਵਾਰ ਨਾਲ ਕਾਫੀ ਨੇੜਤਾ ਸੀ। ਉਸਨੇ 1991 ਦੀਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਹਮਲੇ ਪ੍ਰਤੀ ਚੌਕਸ ਵੀ ਕੀਤਾ।

ਅਰਾਫਾਤ ਦੀ ਮੌਤ 11 ਨਵੰਬਰ 2004 ਨੂੰ ਹੋਈ। ਕੁਝ ਸਮੇਂ ਬਾਅਦ ਅਰਾਫਾਤ ਦੀ ਮੌਤ ਨੂੰ ਲੈ ਕੇ ਈਜਰਾਈਲ ਉਪਰ ਜ਼ਹਿਰ ਦੇਣ ਦਾ ਦੋਸ਼ ਲੱਗਾ। ਇਹ ਸਵਾਲ ਸੀ ਕਿ ਮੌਤ ਕੁਦਰਤੀ ਹੈ ਜਾਂ ਜ਼ਹਿਰ ਦੇਣ ਨਾਲ ਹੋਈ ਹੈ। ਉਸ ਦੀ ਲਾਸ਼ ਨੂੰ ਕਬਰ ਵਿੱਚੋਂ ਕੱਢ ਕੇ ਸਵਿਜਟਰਲੈਂਡ ਦੇ ਵਿਗਿਆਨੀਆਂ ਨੇ ਪੋਸਟ-ਮਾਰਟਮ ਕੀਤਾ ਤੇ ਦੱਸਿਆ ਕਿ ਉਸਦੇ ਸਰੀਰ ਵਿੱਚ ਰੇਡੀਉਧਰਮੀ ਪੋਲੋਨਿਯਮ-200 ਮਿਲਿਆ ਹੈ ਜੋ ਅਜੇ ਵੀ ਲੋਕਾਂ ਲਈ ਬੁਝਾਰਤ ਹੈ।

Share this Article
Leave a comment