ਕ੍ਰਾਂਤੀ ਜੋਤ ਸਵਿਤਰੀ ਬਾਈ ਫੂਲੇ – ਲੜਕੀਆਂ ਲਈ ਪਹਿਲੀ ਪਾਠਸ਼ਾਲਾ ਖੋਲ੍ਹਣ ਵਾਲੀ ਪਹਿਲੀ ਮਹਿਲਾ ਅਧਿਪਕਾ

TeamGlobalPunjab
4 Min Read

-ਅਵਤਾਰ ਸਿੰਘ

ਸਮਾਜ ਸੇਵੀ ਤੇ ਕ੍ਰਾਂਤੀ ਜੋਤ ਸਵਿਤਰੀ ਬਾਈ ਫੂਲੇ ਦਾ ਜਨਮ 3 ਜਨਵਰੀ,1831 ਨੂੰ ਜ਼ਿਲਾ ਸਿਤਾਰਾ ਦੇ ਪਿੰਡ ਨਈਗਾਉਂ, ਮਹਾਰਾਸ਼ਟਰ ਵਿੱਚ ਹੋਇਆ। ਉਹ ਗੁਲੇਲ ਤੇ ਪੱਥਰਬਾਜ਼ੀ ਦੇ ਇੰਨੇ ਨਿਪੁੰਨ ਸਨ ਕਿ ਇਕ ਵਾਰ ਇਕ ਸੱਪ ਰੁੱਖ ‘ਤੇ ਚੜ੍ਹ ਕੇ ਪੰਛੀਆਂ ਦੇ ਆਲਣੇ ਵਿੱਚੋਂ ਆਂਡੇ ਪੀ ਰਿਹਾ ਸੀ ਤਾਂ ਸਵਿਤਰੀ ਨੇ ਨੁਕੀਲੇ ਪੱਥਰ ਦਾ ਅਜਿਹਾ ਨਿਸ਼ਾਨਾ ਲਾਇਆ ਕਿ ਸੱਪ ਹੇਠਾਂ ਆ ਡਿੱਗਿਆ।

ਸਵਿਤਰੀ ਬਾਈ ਫੂਲੇ ਦਾ ਵਿਆਹ 9 ਸਾਲ ਦੀ ਉਮਰ ਵਿੱਚ ਸਮਾਜ ਸੁਧਾਰਕ ਜੋਤੀਬਾ ਫੂਲੇ ਨਾਲ ਹੋਇਆ। ਸਵਿਤਰੀ ਨੇ ਬੜੇ ਉਤਸ਼ਾਹ ਨਾਲ ਜੋਤੀਬਾ ਫੂਲੇ ਤੋਂ ਪੜਨਾ ਲਿਖਣਾ ਸਿੱਖਿਆ ਤੇ ਉਨ੍ਹਾਂ ਨਾਲ ਸਮਾਜ ਸੰਮੇਲਨਾਂ ਵਿੱਚ ਜਾਣ ਲੱਗੀ। ਉਹ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਤੇ ਮੁਕਤੀ ਲਹਿਰ ਦੀ ਆਗੂ ਬਣੀ।

ਸਵਿਤਰੀ ਬਾਈ ਨੇ ਸਮਾਜਿਕ ਵਿਵਸਥਾ ਨੂੰ ਵੰਗਾਰਿਆ ਤੇ ਐਲਾਨ ਕੀਤਾ, “ਐ ਔਰਤੋ ਆਉ, ਮੇਰੇ ਤੋਂ ਪੜਨਾ ਸਿੱਖੋ, ਪੜਾਈ ਤੁਹਾਡੀਆਂ ਜ਼ੰਜੀਰਾਂ ਕਟੇਗੀ।” ਉਸਨੇ 1848 ਵਿੱਚ ਲੜਕੀਆਂ ਲਈ ਪਹਿਲਾ ਸਕੂਲ ਖੋਲਿਆ ਤੇ ਉਥੇ ਪੜਾਉਣ ਲੱਗੀ। ਲੜਕੀਆਂ ਦੀ ਪਹਿਲੀ ਪਾਠਸ਼ਾਲਾ ਪੇਠ ਵਿੱਚ ਬਿੜੇਜੀ ਦੀ ਹਵੇਲੀ ਵਿੱਚ ਸ਼ੁਰੂ ਹੋਈ।

- Advertisement -

ਉਹ ਇਸ ਦੇ ਪਹਿਲੀ ਅਧਿਆਪਕ ਅਤੇ ਮੁੱਖ ਅਧਿਆਪਕ ਬਣੇ। ਆਪਣੇ ਦੋਸਤਾਂ ਦੀਆਂ ਬੇਟੀਆਂ ਜਿਨ੍ਹਾਂ ਦੀ ਗਿਣਤੀ ਪਹਿਲਾਂ ਛੇ ਸੀ ਤੇ ਉਨ੍ਹਾਂ ਦੀ ਉਮਰ ਚਾਰ ਤੋਂ ਛੇ ਸਾਲ ਸੀ ਦੇ ਨਾਂ ਦਰਜ ਕੀਤੇ।

ਕੱਟੜਪੰਥੀਆਂ ਨੂੰ ਪਤਾ ਲੱਗਾ ਤਾਂ ਉਹ ਭੜਕ ਉਠੇ ਤੇ ਉਸ ਉਪਰ ਗੰਦ ਸੁੱਟਦੇ, ਪੱਥਰ ਮਾਰਦੇ, ਗੁੰਡੇ ਸਵਿਤਰੀ ਨੂੰ ਘੇਰਦੇ ਤੇ ਅਪਮਾਨਿਤ ਕਰਦੇ। ਪਰ ਉਹ ਅੱਗੋਂ ਕਹਿੰਦੀ, “ਮੈਂ ਹੱਥ ਜੋੜ ਕੇ ਪ੍ਰਾਰਥਨਾ ਕਰਦੀ ਹਾਂ ਕਿ ਆਪ ਮੈਨੂੰ ਆਸ਼ੀਰਵਾਦ ਦੇਵੋ ਤੇ ਮੈਨੂੰ ਆਪ ਦਾ ਅਸ਼ੀਰਵਾਦ ਚਾਹੀਦਾ ਹੈ।” ਜੋਤਿਬਾ ਤੇ ਸਵਿਤਰੀ ਬਾਈ ਫੂਲੇ ਨੇ ਬਾਲ ਵਿਆਹ, ਸਤੀ ਪ੍ਰਥਾ ਤੇ ਪਰਦਾ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ।

ਉਨ੍ਹਾਂ ਸਤਿਆ ਸੋਧਕ ਸਮਾਜ ਦੀ ਸਥਾਪਨਾ ਕੀਤੀ ਤੇ 20 ਦੇ ਕਰੀਬ ਸਕੂਲ ਪੁਣੇ ਤੇ ਆਸ ਪਾਸ ਦੇ ਪਿੰਡਾਂ ਵਿੱਚ ਖੋਲ੍ਹੇ। ਅੰਗਰੇਜ਼ ਸਰਕਾਰ ਵੱਲੋਂ ਭਾਰਤ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਸੀ, ਉਹ ਸਿਰਫ ਕਲਰਕ ਪੈਦਾ ਕਰਨ ਵਾਲੀ ਸੀ।

ਉਹ ਤਰਕ ਤੇ ਵਿਗਿਆਨਕ ਸਿੱਖਿਆ ਸ਼ਾਮਲ ਨਹੀਂ ਕਰਦੇ ਸਨ। ਉਸਨੇ ਪ੍ਰਾਇਮਰੀ ਪੱਧਰ ‘ਤੇ ਵਿਗਿਆਨ ਸਿੱਖਿਆ ਸ਼ਾਮਲ ਕਰਨ ‘ਤੇ ਜੋਰ ਦਿੱਤਾ। 1890 ਵਿੱਚ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਉਹਨਾਂ ਦੇ ਸੁਪਨਿਆਂ ਨੂੰ ਪੂਰੇ ਕਰਨ ਦਾ ਸੰਕਲਪ ਲਿਆ।

ਸਵਿਤਰੀ ਬਾਈ ਫੂਲੇ ਨੇ ਬਾਲ ਵਿਆਹ, ਛੂਆ-ਛਾਤ, ਜਾਤ-ਪਤ ਅਤੇ ਵਿਧਵਾ ਵਿਆਹ ਵਰਗੀਆਂ ਕੁਰੀਤੀਆਂ ਖਿਲਾਫ ਸੰਘਰਸ਼ ਕੀਤਾ।ਬੇਸ਼ਕ ਅੱਜ ਤੱਕ ਸਿੱਖਿਆ ਦਾ ਵਿਸਥਾਰ ਬਹੁਤ ਹੋਇਆ ਹੈ ਫਿਰ ਵੀ ਲੱਖਾਂ ਬੱਚੇ ਪੜ੍ਹਾਈ ਮਹਿੰਗੀ ਤੇ ਘਰੇਲੂ ਆਰਥਿਕ ਮੁਸ਼ਕਲਾਂ ਕਾਰਨ ਅੱਧਵਾਟੇ ਛੱਡ ਸਕੂਲ ਜਾਂਦੇ ਹਨ।ਸਕੂਲਾਂ ਦਾ ਨਿੱਜੀਕਰਨ ਹੋਣ ਕਾਰਨ ਸਰਕਾਰੀ ਸਕੂਲਾਂ ਦੀ ਗਿਣਤੀ ਘੱਟ ਰਹੀ ਹੈ।

- Advertisement -

ਪ੍ਰਾਈਵੇਟ ਸਕੂਲ ਮਹਿੰਗੇ ਹਨ ਜਦਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਘੱਟ ਹੋਣ ਕਾਰਨ ਬੱਚਿਆਂ ਨੂੰ ਪਾਸ ਹੋਣ ਵਾਸਤੇ ਨਕਲ ਮਾਰਨ ਲਈ ਮਜਬੂਰ ਹੋਣਾ ਪੈਂਦਾ ਹੈ। ਨਕਲ ਮਾਰ ਕੇ ਪਾਸ ਹੋਏ ਬੱਚੇ ਅਗੇ ਜਾ ਕੇ ਕਾਮਯਾਬ ਨਹੀਂ ਹੁੰਦੇ, ਬਾਹਰਲੇ ਦੇਸਾਂ ਨੇ ਵੀ ਪੰਜਾਬ ਸਕੂਲ ਸਿਖਿਆ ਬੋਰਡ ਦੀ ਪਲਸ ਟੂ ਪਾਸ ਨੂੰ ਮਾਨਤਾ ਦੇਣ ਤੋ ਇਨਕਾਰ ਕਰ ਦਿੱਤਾ ਹੈ, ਜਿਆਦਾ ਸਕੂਲਾਂ ਦੀ ਪੜਾਈ ਸਿਲੇਬਸ ਪੂਰਾ ਕਰਨ ਤੱਕ ਹੀ ਸੀਮਤ ਹੈ,ਉਨਾਂ ਨੂੰ ਸਮਾਜ ਦੇ ਚੰਗੇ ਇਨਸਾਨ ਬਣਨ ਲਈ ਜਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੇ ਲੋਕਾਂ ਨਾਲ ਕਿਸਤਰਾਂ ਵਿਚਰਨ ਬਾਰੇ ਨਹੀਂ ਦਸਿਆ ਜਾਂਦਾ।

ਸਵਿਤਰੀ ਬਾਈ ਫੂਲੇ ਪੜ੍ਹਾਈ ਦੇ ਨਾਲ ਨਾਲ ਅੰਧਵਿਸਵਾਸ ਖਿਲਾਫ ਵੀ ਬੱਚਿਆਂ ਨੂੰ ਜਾਗ੍ਰਿਤ ਕਰਦੀ ਰਹੀ। ਉਸਨੇ 18 ਸਕੂਲ ਖੋਲ੍ਹੇ। 1897 ਵਿੱਚ ਜਦੋਂ ਮਹਾਰਾਸ਼ਟਰ ਵਿੱਚ ਪਲੇਗ ਦੀ ਬਿਮਾਰੀ ਫੈਲ ਗਈ ਤੇ ਉਸ ਨੇ ਆਪਣੇ ਬੇਟੇ ਯਸ਼ਵੰਤ ਨਾਲ ਰਲ ਕੇ ਹਸਪਤਾਲ ਖੋਲ੍ਹਿਆ। ਖੁਦ ਉਹ ਬਿਮਾਰ ਬੱਚਿਆਂ ਦਾ ਇਲਾਜ ਕਰਦੀ ਤੇ ਹਸਪਤਾਲ ਪਹੁੰਚਾਉਦੀ। ਛੂਤ ਦੀ ਨਾਮੁਰਾਦ ਪਲੇਗ ਬਿਮਾਰੀ ਕਾਰਨ ਸਵਿਤਰੀ ਬਾਈ ਫੂਲੇ 10-3-1897 ਨੂੰ ਸਦਾ ਲਈ ਅਲਵਿਦਾ ਆਖ ਗਈ।#

Share this Article
Leave a comment