ਤੁਹਾਡੀ ਖੁਸ਼ੀਆਂ, ਤੰਦਰੁਸਤੀ, ਬਚਾਓ ਵਿੱਚ ਅਸ਼ੀਰਵਾਦ, ਦੁਆਵਾਂ ਅਤੇ ਚੰਗੇ ਕਰਮਾਂ ਦੇ ਫਲ ਹਨ

TeamGlobalPunjab
6 Min Read

-ਕਾਕਾ ਰਾਮ ਵਰਮਾ 

ਮਹਾਂਭਾਰਤ ਦੇ ਯੁੱਧ ਤੋ ਪਹਿਲਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਸ੍ਰੀ ਅਰਜਨ ਜੀ ਨੂੰ ਭਾਗਵਤ ਗੀਤਾ ਦਾ ਉਪਦੇਸ਼ ਦਿੰਦੇ ਹੋਏ ਕਿਹਾ ਕਿ ਤੂੰ ਯੁੱਧ ਕਰ, ਮਾਨਵਤਾ ਦੇ ਭਲੇ ਹਿਤ ਕਰਮ ਕਰ, ਆਪਣੇ ਫਰਜ ਜੁਮੇਵਾਰੀਆ ਵਫਾਦਾਰੀਆਂ ਗਿਆਨ ਦੀ ਵਰਤੋਂ ਨਿਸ਼ਕਾਮ ਭਾਵਨਾ ਨਾਲ ਕਰ ਪਰ ਫਲ ਨਤੀਜਿਆਂ ਜਿੱਤ ਹਾਰ ਦੀ ਇੱਛਾ ਨਾ ਕਰਨਾ, ਕਿਉਂਕਿ ਕੀਤੇ ਕਰਮਾਂ ਦੇ ਅਨੁਸਾਰ ਫਲ ਨਤੀਜੇ ਸੁੱਖ ਖੁਸ਼ੀਆ ਤੰਦਰੁਸਤੀ ਕੁਦਰਤ ਆਪੇ ਸਮਾਂ ਸਥਾਨ ਮੋਕਾ ਆਉਣ ਤੇ ਦਿੰਦੀ ਰਹਿੰਦੀ ਹੈ।

ਸ੍ਰੀ ਅਰਜਨ ਜੀ ਨੇ ਪੁਛਿਆ ਕਿ ਜੇਕਰ ਇਸ ਯੁੱਧ ਵਿੱਚ ਮੈਂ ਹੀ ਸਾਰਾ ਕੁਝ ਕਰਨਾ ਹੈ ਤਾਂ ਤੁਸੀਂ ਕੀ ਕਰੋਗੇ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਜੋ ਇਨਸਾਨ ਨਹੀਂ ਕਰ ਸਕਦਾ ਇਨਸਾਨ ਦੀ ਸਮਰਥਾ ਤੋਂ ਪਰੇ ਹੈ ਉਹ ਪ੍ਰਮਾਤਮਾ ਕੁਦਰਤ ਰਾਹੀ ਆਪੇ ਸਮਾਂ ਸਥਾਨ ਆਉਣ ਤੇ ਕਰਵਾਉਂਦਾ ਰਹਿੰਦਾ ਹੈ। ਯੁੱਧ ਦੇ ਅੰਤ ਵਿੱਚ ਜਿੱਤ ਹਾਸਲ ਕਰਕੇ ਜਦੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਰੱਥ ਲੈਕੇ ਜਾ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਥਾਂ ਰੱਥ ਰੋਕਕੇ ਅਰਜਨ ਨੂੰ ਕਿਹਾ ਕਿ ਉਹ ਸਾਹਮਣੇ ਪਿਆ ਭਾਰੀ ਲੋਹੇ ਦਾ ਘੰਟਾ ਚੁੱਕਕੇ ਪਰੇ ਕਰ। ਅਰਜਨ ਨੇ ਘੰਟਾ ਚੁਕਿਆ ਤਾਂ ਦੇਖਿਆ ਘੰਟੇ ਦੇ ਹੇਠਾਂ ਪੰਛੀ ਦੇ ਛੋਟੇ ਛੋਟੇ ਬੱਚੇ ਅਤੇ ਕੁਝ ਅੰਡੇ ਸੁਰੱਖਿਅਤ ਪਏ ਸਨ। ਅਰਜਨ ਅੱਖਾਂ ਖੋਲਕੇ ਗੋਰ ਨਾਲ ਦੇਖਦਾ ਰਿਹਾ ਅਤੇ ਹੈਰਾਨ ਹੋਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਪੁਛਦਾ ਕਿ ਪ੍ਰਭੂ 18 ਦਿਨ ਮਹਾਂਭਾਰਤ ਦਾ ਘਮਾਸਾਨ ਯੁੱਧ ਹੋਇਆ ,ਲੱਖਾਂ ਸੈਨਿਕ ਹਾਥੀ ਘੋੜੇ ਯੁੱਧ ਭੂਮੀ ਵਿਚ ਮਰੇ ਪਏ ਹਨ ਇਸ ਖੇਤਰ ਵਿੱਚ ਹਰਰੋਜ ਹਾਥੀ ਘੋੜੇ ਸੈਨਿਕ ਰੱਥ ਦੌੜਦੇ ਰਹੇ ਪਰ ਇਨਾਂ ਅੰਡਿਆਂ ਅਤੇ ਛੋਟੇ ਛੋਟੇ ਕੋਮਲ ਬੱਚਿਆਂ ਨੂੰ ਕਿਸ ਨੇ ਬਚਾਇਆ ਇਥੇ ਇਨਾਂ ਦਾ ਬਚਣਾ ਅਸੰਭਵ ਸੀ। ਤਾਂ ਸ੍ਰੀ ਕ੍ਰਿਸ਼ਨ ਜੀ ਨੇ ਦੱਸਿਆ ਕਿ ਇਨਾਂ ਬੱਚਿਆਂ ਅਤੇ ਅੰਡਿਆਂ ਨੂੰ ਇਨਾਂ ਦੀ ਮਾਤਾ ਵਲੋ ਕੀਤੇ ਨਿਸ਼ਕਾਮ ਕਰਮਾਂ ਦੇ ਫਲ ਦੀ ਕਿਰਪਾ ਹਿਤ ਪ੍ਰਮਾਤਮਾ ਅਤੇ ਕੁਦਰਤ ਨੇ ਬਚਾਇਆ।

ਸ੍ਰੀ ਕ੍ਰਿਸ਼ਨ ਜੀ ਨੇ ਦੱਸਿਆ ਕਿ ਜਦੋਂ ਲਕਸੈ ਗ੍ਰਹਿ ( ਲੁਕ ਦੇ ਮਹਿਲ ) ਵਿਖੇ ਅੱਗ ਲਗੀ ਹੋਈ ਸੀ ਅਤੇ ਤੁਸੀਂ ਉਸ ਵਿੱਚ ਫਸੇ ਹੋਏ ਸੀ ਤਾਂ ਇੱਕ ਪੰਛੀ ਨੇ ਦੂਰ ਨਦੀ ਤੋਂ ਵਾਰ ਵਾਰ ਜਾਕੇ ਆਪਣੀ ਚੁੰਝ ਵਿਚ ਕੁਝ ਬੂੰਦਾਂ ਪਾਣੀ ਦੀਆਂ ਅੱਗ ਬੁਝਾਉਣ ਲਈ ਅੱਗ ‘ਤੇ ਗੇਰੀਆਂ ਸਨ। ਤਾਂ ਉਸ ਸਮੇਂ ਇੱਕ ਬੰਦਰ ਨੇ ਪੰਛੀ ਨੂੰ ਹਸਕੇ ਕਿਹਾ ਸੀ ਕਿ ਤੇਰੀ ਚੁੰਝ ਦੀ ਦੋ ਬੂੰਦਾਂ ਪਾਣੀ ਮਹਿਲਾਂ ਦੀ ਅੱਗ ਨਹੀਂ ਬੁਝਾ ਸਕਦੀਆਂ। ਤਾਂ ਪੰਛੀ ਨੇ ਜਬਾਬ ਦਿੱਤਾ ਸੀ ਕਿ ਮੈਨੂੰ ਪਤਾ ਹੈ ਪਰ ਮੇਰਾ ਧਰਮ ਹੈ ਕਿ ਕਿਸੇ ਨੂੰ ਮੁਸੀਬਤ ਵਿੱਚ ਦੇਖਾ ਤਾਂ ਉਸ ਦੀ ਮਦਦ ਆਪਣੀ ਸਮਰਥਾ ਅਨੁਸਾਰ ਜਰੂਰ ਕਰਾਂ ਤਾਂ ਜੋ ਮਰਨ ਮਗਰੋਂ ਜਦੋਂ ਮੈਂ ਈਸ਼ਵਰ ਦੇ ਦਰਬਾਰ ਵਿੱਚ ਹਾਜਰ ਹੋਵਾਂ ਤਾਂ ਮੇਰੇ ਕਰਮਾਂ ਦੇ ਲੇਖੇ ਜੋਖੇ ਦੇਖਦੇ ਹੋਏ ਦੱਸਿਆ ਜਾਵੇਗਾ ਕਿ ਇਸ ਪੰਛੀ ਨੇ ਕਿਸੇ ਨੂੰ ਦੁੱਖ ਮੁਸੀਬਤ ਵਿੱਚ ਫਸੇ ਨੂੰ ਦੇਖਦੇ ਹੋਏ ਆਪਣੀ ਸਮਰਥਾ ਅਨੁਸਾਰ ਉਸਦੀ ਨਿਸ਼ਕਾਮ ਭਾਵਨਾ ਨਾਲ ਮਦਦ ਕੀਤੀ ਸੀ ਨਾ ਕਿ ਤਮਾਸ਼ਾ ਦੇਖਿਆਂ। ਫੇਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਦੱਸਿਆ ਕਿ ਉਸ ਪੰਛੀ ਨੇ ਇਸ ਕੁਰਕਸੇਤਰ ਦੇ ਮੈਦਾਨ ਵਿੱਚ ਅੰਡੇ ਦਿੱਤੇ ਸਨ ਅਤੇ ਇਸਨੇ ਭਾਰੀ ਸੈਨਾ ਦੇਖਕੇ ਅਰਦਾਸ ਕੀਤੀ ਕਿ ਉਸਦੇ ਅੰਡਿਆਂ ਦੀ ਰੱਖਿਆ ਕੀਤੀ ਜਾਵੇ ਕਿਉਂਕਿ ਪੰਛੀ ਆਪ ਅੰਡੇ ਚੁੱਕ ਨਹੀਂ ਸੀ ਸਕਦਾ ਅਤੇ ਉਸ ਸਮੇਂ ਕੁਦਰਤ ਨੇ ਇੱਕ ਹਾਥੀ ਜੋ ਅੰਡਿਆਂ ਕੋਲੋ ਲੰਘ ਰਿਹਾ ਸੀ ਦੇ ਗਲੇ ਵਿੱਚ ਲਟਕਦੇ ਭਾਰੀ ਘੰਟਾ ਦੀ ਰਸੀ ਨੂੰ ਤੋੜਕੇ ਉਹ ਘੰਟਾ ਇਨਾਂ ਅੰਡਿਆਂ ਤੇ ਉਪਰ ਗੈਰ ਦਿੱਤਾ ਸੀ ਅਤੇ ਅੰਡੇ ਢੱਕ ਦਿੱਤੇ ਸਨ। ਕੁਦਰਤ ਨੇ 18 ਦਿਨਾਂ ਵਿੱਚ ਇਨਾਂ ਅੰਡਿਆਂ ਦੀ ਰੱਖਿਆ ਵੀ ਕੀਤੀ ਪਰ ਹੁਣ ਜਦੋਂ ਯੁੱਧ ਸਮਾਪਤ ਹੋ ਗਿਆ ਤਾਂ ਉਹ ਦਰਖਤ ਤੇ ਬੈਠਾ ਕੋਮਲ ਪੰਛੀ ਘੰਟਾ ਨਹੀਂ ਹਟਾ ਸਕਦਾ ਸੀ ਉਹ ਤੂੰ ਹਟਾ ਦਿੱਤਾ ਅਤੇ ਅੰਡਿਆਂ ਵਿਚੋਂ ਨਿਕਲੇ ਬੱਚਿਆਂ ਨੂੰ ਕੁਦਰਤ ਨੇ ਇਨਾਂ ਦੀ ਮਾਤਾ ਵਲੋਂ ਅੱਗ ਬੁਝਾਉਣ ਲਈ ਕੀਤੇ ਨਿਸ਼ਕਾਮ ਸੇਵਾ ਭਾਵਨਾ ਨਾਲ ਗੇਰੀਆ ਪਾਣੀ ਦੀਆਂ ਕੁਝ ਬੂੰਦਾਂ ਦੇ ਫਲ ਵਜੋਂ ਇਸ ਪੰਛੀ ਦੇ ਅੰਡਿਆਂ ਵਿਚ ਬੰਦ ਪਏ ਬੱਚਿਆਂ ਦੀ ਰੱਖਿਆ ਕਰਕੇ ਦਿਤੀ ਹੈ। ਹਮੇਸ਼ਾ ਯਾਦ ਰਖਣਾ ਚਾਹੀਦਾ ਹੈ ਕਿ ਜਦੋਂ ਇਨਸਾਨ ਘੋਰ ਮੁਸੀਬਤ ਸੰਕਟ ਵਿੱਚ ਫਸ ਜਾਵੇ ਅਤੇ ਬਚਣ ਦਾ ਕੋਈ ਸਾਥਨ ਨਾ ਲੱਭੇ ਅਤੇ ਫੇਰ ਵੀ ਕਿਸੇ ਚਮਤਕਾਰ ਨਾਲ ਉਹ ਬਚ ਜਾਵੇ ਸਮਝ ਲੈਣਾ ਚਾਹੀਦਾ ਹੈ ਕਿ ਉਸ ਵਲੋਂ ਕੀਤੇ ਨਿਸ਼ਕਾਮ ਕਰਮਾਂ ਦੇ ਫਲ ਵਜੋਂ ਕੁਦਰਤ ਦੀਆਂ ਸਕਤੀਆਂ ਆਪੇ ਆਕੇ ਰੱਖਿਆ ਕਰਦੀਆਂ ਹਨ। ਪਰ ਨਿਸ਼ਕਾਮ ਕਰਮ ਹਿਤ ਕੁਝ ਹੀ ਲੋਕ ਯਤਨ ਕਰਦੇ ਹਨ ਜਿਨਾਂ ਦੀ ਆਦਤਾਂ ਵਿੱਚ ਸੱਭ ਦੇ ਭਲੇ ਕਰਨ ਦੀ ਭਾਵਨਾ ਹੋਵੇ ਅਤੇ ਉਹ ਹਮੇਸ਼ਾ ਦੁੱਖੀ ਜ਼ਰੂਰਤਮੰਦ ਮਾਨਵਤਾ ਪਸ਼ੂ ਪੰਛੀਆ ਦੀ ਮਦਦ ਕਰਨ ਹਿਤ ਯਤਨਸ਼ੀਲ ਰਹਿੰਦੇ ਹੋਣ।

- Advertisement -

ਹਰ ਰੋਜ ਹਜਾਰਾਂ ਲੋਕ ਹਾਦਸਿਆਂ ਘਟਨਾਵਾਂ ਬਿਮਾਰੀਆਂ ਕਰਕੇ ਬੇਮੋਤ ਮਰ ਰਹੇ ਹਨ ਪਰ ਹਜਾਰਾਂ ਹਰਰੋਜ ਬਚ ਵੀ ਰਹੇ ਹਨ ਕਿਉਂਕਿ ਬਚਣ ਵਾਲਿਆਂ ਨੂੰ ਉਹਨਾਂ ਵਲੋਂ ਕੀਤੇ ਨਿਸ਼ਕਾਮ ਕਰਮਾਂ ਦੇ ਫਲ ਜਾਂ ਕਿਸੇ ਦੀਆਂ ਦੁਆਵਾਂ ਬਚਾਉਂਣ ਹਿਤ ਉਨਾਂ ਦੇ ਆਲੇ ਦੁਆਲੇ ਘੁੰਮਦੀਆ ਰਹਿੰਦੀਆਂਹਨ। ਚੰਗੇ ਨਿਸ਼ਕਾਮ ਕਰਮਾਂ ਦੇ ਫਲ ਅਤੇ ਦੁੱਖੀ ਹਿਰਦੇ ਦੀਆਂ ਦੁਆਵਾਂ ਸੰਕਟ ਸਮੇਂ ਸਾਹਮਣੇ ਆਕੇ ਜਰੂਰ ਮਦਦ ਕਰਦੀਆਂ ਹਨ ਅਤੇ ਕਈ ਵਾਰ ਕਿਸੀ ਦੁੱਖੀ ਹਿਰਦੇ ਦੀਆਂ ਬਦਦੂਆਵਾਂ ਮੁਸੀਬਤ ਪੈਦਾ ਕਰਕੇ ਤਬਾਹੀ ਵੀ ਪੈਦਾ ਕਰਦੀਆਂ ਹਨ।

Share this Article
Leave a comment