ਕਰੋੜਾਂ ਰੁਪਏ ਕਮਾਉਣ ਵਾਲੇ ਸਲਮਾਨ ਖਾਨ ‘ਤੇ ਕਰਜ਼, ਹਾਲੇ ਤੱਕ ਵਾਪਸ ਨਹੀਂ ਕੀਤੇ ਇਸ ਵਿਅਕਤੀ ਦੇ ਪੈਸੇ

TeamGlobalPunjab
1 Min Read

ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਸ ਦੇਸ਼ ਦੇ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਅਦਾਕਾਰਾਂ ‘ਚੋਂ ਇੱਕ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਦੇ ਭਾਈਜਾਨ ‘ਤੇ ਕਿਸੇ ਦਾ ਉਧਾਰ ਹੈ? ਜੀ ਹਾਂ ਸਲਮਾਨ ਖਾਨ ਨੇ ਵੀ ਕਿਸੇ ਵਿਅਕਤੀ ਦਾ ਉਧਾਰ ਦੇਣਾ ਹੈ। ਸਲਮਾਨ ਨੇ ਹਾਲ ਹੀ ਵਿੱਚ ਆਪਣੇ ਬਚਪਨ ਦਾ ਇੱਕ ਮਜ਼ੇਦਾਰ ਕਿੱਸਾ ਸਾਂਝਾ ਕੀਤਾ ਹੈ।

ਸਲਮਾਨ ਖਾਨ ‘ਤੇ ਕਿੰਨੇ ਰੁਪਏ ਹਨ ਉਧਾਰ ?

ਹਾਲ ਹੀ ਵਿੱਚ ਹੋਏ ਉਮੰਗ 2020 ਵਿੱਚ ਸਲਮਾਨ ਖਾਨ ਨੇ ਦੱਸਿਆ ਕਿ ਉਨ੍ਹਾਂ ਦੇ ਸਾਈਕਲ ਮੈਕੇਨਿਕ ਦੇ 1.25 ਰੁਪਏ ਉਨ੍ਹਾਂ ‘ਤੇ ਉਧਾਰ ਹਨ। ਸਲਮਾਨ ਨੇ ਕਿੱਸਾ ਸੁਣਾਉਂਦੇ ਹੋਏ ਕਿਹਾ, ਇੱਕ ਵਾਰ ਮੈਂ ਸ਼ਾਰਟਸ ਪਹਿਨ ਕੇ ਨਿਕਲਿਆ ਸੀ ਅਤੇ ਮੇਰੇ ਕੋਲ ਪੈਸੇ ਨਹੀਂ ਸਨ।

ਤਾਂ ਮੈਂ ਕਾਕਾ ਨੂੰ ਕਿਹਾ ਕਿ ਇਸ ਨੂੰ ਰਿਪੇਅਰ ਕਰ ਦੋ ਮੈਂ ਬਾਅਦ ਵਿੱਚ ਪੈਸੇ ਦੇ ਦੇਵਾਂਗੇ ਉਦੋਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਬਚਪਨ ਵਿੱਚ ਵੀ ਅਜਿਹਾ ਹੀ ਕਰਦਾ ਸੀ। ਤੂੰ ਇੱਕ ਵਾਰ ਬਹੁਤ ਪਹਿਲਾਂ ਸਾਈਕਲ ਠੀਕ ਕਰਾਇਆ ਸੀ ਅਤੇ ਅੱਜ ਤੱਕ ਉਸਦੇ ਪੈਸੇ ਨਹੀਂ ਦਿੱਤੇ। ਤੁਹਾਡਾ ਅੱਜ ਵੀ 1.25 ਰੁਪਿਆ ਉਧਾਰ ਹੈ ਉਨ੍ਹਾਂ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਸ਼ਰਮ ਆਈ ਸੀ। ਸਲਮਾਨ ਨੇ ਕਿਹਾ ਫਿਰ ਜਦੋਂ ਮੈਂ ਪੈਸੇ ਵਾਪਸ ਦੇਣ ਗਿਆ ਤਾਂ ਉਨ੍ਹਾਂ ਨੇ ਪੈਸੇ ਨਹੀਂ ਲਏ।

- Advertisement -

Share this Article
Leave a comment