ਖਾਲੀ ਪੇਟ ਕੋਸਾ ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

TeamGlobalPunjab
2 Min Read

ਨਿਊਜ਼ ਡੈਸਕ : ਦਿਨ ਦੀ ਸ਼ੁਰੂਆਤ ਸਿਹਤਮੰਦ ਡਾਈਟ ਤੋਂ ਕਰਨੀ ਹੋਵੇ ਤਾਂ ਗਰਮ ਜਾਂ ਕੋਸੇ ਪਾਣੀ ਵਿੱਚ ਨਿੰਬੂ ਨਚੋੜ ਕੇ ਪੀਣਾ ਸਭ ਤੋਂ ਵਧੀਆ ਤਰੀਕਾ ਹੈ। ਇਸ ਨਾਲ ਨਾਂ ਸਿਰਫ ਤੁਸੀ ਊਰਜਾਵਾਨ ਬਣੇ ਰਹਿੰਦੇ ਹੋ ਸਗੋਂ ਇਸ ਨਾਲ ਤੁਹਾਡਾ ਭਾਰ ਵੀ ਕੰਟਰੋਲ ਰਹਿੰਦਾ ਹੈ। ਆਓ ਜਾਣਦੇ ਹਾਂ ਖਾਲੀ ਪੇਟ ਗਰਮ ਪਾਣੀ ਵਿੱਚ ਨਿੰਬੂ ਪਾਕੇ ਪੀਣ ਦੇ ਫਾਇਦੇ –

ਪਾਚਨ ‘ਚ ਮਦਦਗਾਰ

ਨਿੰਬੂ ਪਾਚਨ ‘ਚ ਬਹੁਤ ਸਹਾਇਕ ਸਾਬਿਤ ਹੁੰਦਾ ਹੈ। ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਪੂਰੇ ਦਿਨ ਦੀ ਪਾਚਨ ਕਿਰਿਆ ਨੂੰ ਸਹੀ ਕੀਤਾ ਜਾ ਸਕਦਾ ਹੈ। ਉੱਥੇ ਹੀ ਨਿੰਬੂ-ਪਾਣੀ ਨਾਲ ਐਸਿਡੀਟੀ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ।

ਇਮਿਊਨਿਟੀ ਵਧਾਉਣ ‘ਚ ਸਹਾਇਕ

- Advertisement -

ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਪੋਟਾਸ਼ਿਅਮ ਇਮਿਊਨਿਟੀ ਵਧਾਉਣ ਦਾ ਕੰਮ ਕਰਦਾ ਹੈ। ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਪੋਸ਼ਕ ਤੱਤ ਹੋਰ ਵੀ ਚੰਗੇ ਤਰੀਕੇ ਨਾਲ ਸਰੀਰ ਨੂੰ ਮਿਲਦੇ ਹਨ। ਇਸ ਤਰ੍ਹਾਂ ਸਰੀਰ ਨੂੰ ਪੂਰੇ ਦਿਨ ਪੌਸ਼ਟਿਕ ਤੱਤਾਂ ਦਾ ਚੰਗੀ ਤਰ੍ਹਾਂ ਪੂਰਾ ਫਾਇਦਾ ਮਿਲਦਾ ਹੈ।

ਭਾਰ ਘਟਾਉਣ ਵਿੱਚ ਅਸਰਦਾਰ

ਭਾਰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਗਰਮ ਨਿੰਬੂ ਪਾਣੀ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਗਰਮ ਨਿੰਬੂ ਪਾਣੀ ਮੇਟਾਬਾਲਿਜ਼ਮ ਵੀ ਵਧਾਉਂਦਾ ਹੈ ਅਤੇ ਫੈਟ ਬਰਨ ਕਰਦਾ ਹੈ ਜਿਸ ਦੇ ਨਾਲ ਭਾਰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ, ਜਦਕਿ ਸਵੇਰੇ ਉੱਠ ਕੇ ਚਾਹ ਜਾਂ ਕਾਫ਼ੀ ਪੀਣ ਨਾਲ ਸਰੀਰ ਵਿੱਚ ਕੋਲੇਸਟਰਾਲ ਦੀ ਮਾਤਰਾ ਤਾਂ ਵਧਦੀ ਹੈ ਹੀ, ਇਸ ਦੇ ਨਾਲ ਸ਼ੂਗਰ ਲੈਵਲ ‘ਤੇ ਵੀ ਅਸਰ ਪੈਂਦਾ ਹੈ।

ਚਮਕਦਾਰ ਚਮੜੀ ਲਈ 

ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ ਕੋਲਾਜਨ ਬਣਾਉਣ ਲਈ ਜ਼ਰੂਰੀ ਹੈ। ਇਸ ਨਾਲ ਤੁਹਾਡੀ ਚਮੜੀ ਸਿਹਤਮੰਦ ਹੁੰਦੀ ਹੈ। ਚਮੜੀ ਦੀ ਦੇਖਭਾਲ ਵਿੱਚ ਹਾਈਡਰੇਸ਼ਨ ਵੀ ਬਹੁਤ ਅਹਿਮ ਹੈ। ਸਵੇਰੇ ਗਰਮ ਨਿੰਬੂ ਪਾਣੀ ਪੀਣ ਨਾਲ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਚਮੜੀ ਵਿੱਚ ਨਿਖਾਰ ਆਉਂਦਾ ਹੈ।

- Advertisement -

ਮੁੰਹ ਦੀ ਬਦਬੂ ਨੂੰ ਦੂਰ ਕਰਨ ‘ਚ ਸਹਾਇਕ

ਨਿੰਬੂ ਇੱਕ ਕੁਦਰਤੀ ਮਾਉਥ ਫਰੈਸ਼ਨਰ ਹੈ। ਹਰ ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਮੂੰਹ ਦੀ ਬਦਬੂ ਹੌਲੀ-ਹੌਲੀ ਦੂਰ ਹੋ ਜਾਂਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

TAGGED:
Share this Article
Leave a comment