ਕਿ ਕੌਫੀ ਖਾਸ ਕਿਸਮ ਦੇ ਕੈਂਸਰ ਤੋਂ ਬਚਾਅ ਕਰ ਸਕਦੀ ਹੈ? ਜਾਣੋ ਖੋਜ ਕੀ ਕਹਿੰਦੀ ਹੈ

TeamGlobalPunjab
2 Min Read

ਨਿਊਜ਼ ਡੈਸਕ- ਜੇਕਰ ਤੁਸੀਂ ਕੌਫੀ ਦੇ ਸ਼ੌਕੀਨ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ! ਰੋਜ਼ਾਨਾ ਪੀਣ ਵਾਲੀ ਕੌਫੀ ਤੁਹਾਨੂੰ ਕੈਂਸਰ ਤੋਂ ਬਚਾਉਣ ਦਾ ਵੀ ਕੰਮ ਕਰਦੀ ਹੈ। ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ। ਜੇਕਰ ਤੁਸੀਂ ਰੋਜ਼ ਕੌਫੀ ਪੀਂਦੇ ਹੋ ਅਤੇ ਕੌਫੀ ਪੀਏ ਬਿਨਾਂ ਤੁਹਾਡਾ ਦਿਨ ਨਹੀਂ ਚੱਲਦਾ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖੁਸ਼ੀ ਵਾਲੀ ਹੈ। ਕੌਫੀ ਦੇ ਬਹੁਤ ਸਾਰੇ ਫਾਇਦੇ ਹਨ, ਪਰ ਇੱਕ ਨਵੀਂ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਕੌਫੀ ਪੀਣ ਨਾਲ ਐਂਡੋਮੈਟਰੀਅਲ ਕੈਂਸਰ ਹੋਣ ਦਾ ਜੋਖਮ ਕਾਫ਼ੀ ਘੱਟ ਹੋ ਜਾਂਦਾ ਹੈ।

ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਕੌਫੀ ਦਾ ਸੇਵਨ ਐਂਡੋਮੈਟਰੀਅਲ ਕੈਂਸਰ ਦੇ ਘੱਟ ਜੋਖਮ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ, ਕੈਫੀਨ ਵਾਲੀ ਕੌਫੀ ਡੀਕੈਫੀਨੇਟੇਡ ਕੌਫੀ ਨਾਲੋਂ ਬਿਹਤਰ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ। ਇਹ ਖੋਜ ‘ਜਰਨਲ ਆਫ ਔਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ ਰਿਸਰਚ’ ਵਿੱਚ ਪ੍ਰਕਾਸ਼ਿਤ ਹੋਈ ਹੈ। ਵਿਸ਼ਲੇਸ਼ਣ ਵਿੱਚ ਕੌਫੀ ਦੇ ਸੇਵਨ  ‘ਤੇ 24 ਅਧਿਐਨ ਸ਼ਾਮਿਲ ਸੀ, ਜਿਸ ਵਿੱਚ 699,234 ਵਿਅਕਤੀਆਂ ਵਿੱਚ ਐਂਡੋਮੈਟਰੀਅਲ ਕੈਂਸਰ ਦੇ 9,833 ਨਵੇਂ ਕੇਸ ਸਾਹਮਣੇ ਆਏ।

ਜਿਨ੍ਹਾਂ ਲੋਕਾਂ ਨੇ ਸਭ ਤੋਂ ਵੱਧ ਕੌਫੀ ਦਾ ਸੇਵਨ ਕੀਤਾ ਉਨ੍ਹਾਂ ਵਿੱਚ ਐਂਡੋਮੈਟਰੀਅਲ ਕੈਂਸਰ ਹੋਣ ਦਾ ਖ਼ਤਰਾ 29 ਪ੍ਰਤੀਸ਼ਤ ਘੱਟ ਸੀ। ਵਿਸ਼ਲੇਸ਼ਣ ਦੇ ਲੇਖਕਾਂ ਨੇ ਕਈ ਵਿਧੀਆਂ ‘ਤੇ ਰੌਸ਼ਨੀ ਪਾਈ ਹੈ ਜੋ ਕੌਫੀ ਦੇ ਸੰਭਾਵੀ ਕੈਂਸਰ ਵਿਰੋਧੀ ਪ੍ਰਭਾਵਾਂ ਨਾਲ ਜੁੜੇ ਹੋਏ ਹਨ।

- Advertisement -

ਕੌਫੀ ਤੁਹਾਡੇ ਸਰੀਰ ਨੂੰ ਕੈਫੀਨ ਦੀ ਖੁਰਾਕ ਦਿੰਦੀ ਹੈ ਅਤੇ ਇਸ ਨੂੰ ਊਰਜਾ ਨਾਲ ਭਰ ਦਿੰਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਇੱਕ ਕੱਪ ਕੌਫੀ ਨਾਲ ਕਰਨਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ, ਬਹੁਤ ਸਾਰੇ ਲੋਕ ਰਾਤ ਨੂੰ ਕਾਫ਼ੀ ਲੈਂਦੇ ਹਨ ਤਾਂ ਜੋ ਉਹ ਪੜ੍ਹਾਈ ਜਾਂ ਦਫ਼ਤਰ ਦੇ ਕੰਮ ਲਈ ਦੇਰ ਤੱਕ ਜਾ ਸਕਣ। ਬਲੈਕ ਕੌਫੀ, ਜੋ ਦੁੱਧ ਜਾਂ ਚੀਨੀ ਤੋਂ ਬਿਨਾਂ ਤਿਆਰ ਕੀਤੀ ਜਾਂਦੀ ਹੈ, ਵਿੱਚ ਬਿਲਕੁਲ ਕੈਲੋਰੀ ਨਹੀਂ ਹੁੰਦੀ ਹੈ ਅਤੇ ਆਮ ਤੌਰ ‘ਤੇ ਕਸਰਤ ਤੋਂ ਪਹਿਲਾਂ ਪੀਤੀ ਜਾਂਦੀ ਹੈ, ਤਾਕਿ ਭਾਰ ਘਟਾਉਣ ਵਿੱਚ ਮਦਦ ਮਿਲ ਸਕੇ।

ਕੌਫੀ ਦੇ ਲਾਭਾਂ ਦੀ ਇੱਕ ਲੰਮੀ ਸੂਚੀ ਹੈ, ਜਿਸ ਵਿੱਚ ਟਾਈਪ-2 ਡਾਇਬਟੀਜ਼ ਦਾ ਘੱਟ ਜੋਖਮ, ਸਟ੍ਰੋਕ ਅਤੇ ਪਾਰਕਿੰਸਨ ਰੋਗ ਦੇ ਜੋਖਮ ਵਿੱਚ 25 ਪ੍ਰਤੀਸ਼ਤ ਦੀ ਕਮੀ ਸ਼ਾਮਲ ਹੈ।

Share this Article
Leave a comment