ਅਵਤਾਰ ਸਿੰਘ
ਉਲਪਿੰਕ ਖੇਡਾਂ ਦੀ ਸ਼ੁਰੂਆਤ ਐਲਿਸ ਰਾਜ ਦੇ ਰਾਜੇ ਉਨੋਮਸ ਨੇ ਸ਼ਰਤ ਰੱਖੀ ਸੀ ਜਿਹੜਾ ਰਾਜੇ ਦੇ ਰੱਥ ਨੂੰ ਡਾਹੀ ਨਾ ਦੇਵੇ ਉਸ ਨਾਲ ਆਪਣੀ ਧੀ ਹਿਪੋਡੀਮੀਆ ਦਾ ਵਿਆਹ ਕਰੇਗਾ,13 ਦੇ ਕਰੀਬ ਰਾਜਕੁਮਾਰਾਂ ਰੱਥ ਦੇ ਅੱਗੇ ਜਾਂਦਿਆਂ ਰਾਜੇ ਨੇ ਰਾਹ ਵਿੱਚ ਮਾਰ ਦਿੱਤੇ।
ਰਿਪੋਰਟਾਂ ਅਨੁਸਾਰ ਜੀਅਸ ਦੇ ਪੁੱਤਰ ਪੈਲੋਪਸ ਨੇ ਮਿਲ ਮਿਲਾ ਕੇ ਸ਼ਾਹੀ ਰਥ ਦੀ ਧੁਰੀ ਢਿੱਲੀ ਕਰਵਾ ਦਿਤੀ, ਉਨੋਮਸ ਪੈਲੋਪਸ ਤਕ ਪੁੱਜਣ ਵਾਲਾ ਸੀ ਕਿ ਰਥ ਦਾ ਪਹੀਆ ਨਿਕਲ ਗਿਆ ਤੇ ਉਸਦੀ ਮੌਤ ਹੋ ਗਈ।
ਪੈਲੋਪਸ ਨੂੰ ਰਾਜਕੁਮਾਰੀ ਦੇ ਨਾਲ ਐਲਿਸ ਦਾ ਰਾਜ ਵੀ ਮਿਲ ਗਿਆ, ਇਸੇ ਖੁਸ਼ੀ ਵਿਚ ਉਲਪਿੰਕ ਖੇਡਾਂ ਕਰਾਉਣ ਦਾ ਜਸ਼ਨ ਮਨਾਇਆ। ਪੁਰਾਤਨ ਉਲਪਿੰਕ ਖੇਡਾਂ 776 ਈ ਪੂਰਵ ਤੋਂ 392 ਈ ਤੱਕ ਹੁੰਦੀਆਂ ਰਹੀਆਂ। 776 ਨੂੰ ਸਟੇਡੀਅਮ ਵਿੱਚ ਸਿੱਧੀ ਦੌੜ ਲੱਗੀ ਤੇ ਕੌਰਬਸ ਨਾਂ ਦਾ ਲਾਂਗਰੀ ਵਿਸ਼ਵ ਦਾ ਪਹਿਲਾ ਚੈਂਪੀਅਨ ਬਣਿਆ।
ਰੋਮ ਦੇ ਰਾਜੇ ਨੇ 393 ਵਿੱਚ ਉਲਿੰਪੀਆ ਦੇ ਮੰਦਰਾਂ ਵਿਚ ਆਉਣ ਜਾਣ ਤੇ ਪਾਬੰਦੀ ਲਾ ਦਿੱਤੀ ਤੇ ਉਨ੍ਹਾਂ ਨੂੰ ਅੱਗ ਲਵਾ ਦਿੱਤੀ। ਫਿਰ ਆਏ ਇਕ ਭੁਚਾਲ ਨੇ ਉਲੰਪੀਆ ਨੂੰ ਖਤਮ ਕਰ ਦਿੱਤਾ। ।1875 ਤੋਂ1881 ਤਕ ਹੋਈ ਖੁਦਾਈ ਤੋਂ ਉਲੰਪੀਆ ਬਾਰੇ ਜਾਣਕਾਰੀ ਮਿਲੀ। 1894 ਵਿੱਚ 12 ਦੇਸ਼ਾਂ ਦੇ ਖੇਡ ਪ੍ਰੇਮੀਆਂ ਨੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਬਣਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ। ਅਧੁਨਿਕ ਪਹਿਲੀਆਂ ਉਲੰਪਿਕ ਖੇਡਾਂ 6 ਅਪ੍ਰੈਲ ਤੋਂ 15 ਅਪਰੈਲ 1896 ਵਿੱਚ ਯੂਨਾਨ ਦੇ ਸ਼ਹਿਰ ਏਥਨਜ ‘ਚ ਹੋਈਆਂ। 14 ਦੇਸ਼ਾਂ ਦੇ 200 ਖਿਡਾਰੀਆਂ ਨੇ 43 ਖੇਡਾਂ ਵਿੱਚ ਪਹਿਲੀਆਂ ਖੇਡਾਂ ਵਿੱਚ ਅਮਰੀਕਾ ਤੇ ਯੂਨਾਨ ਪਹਿਲੇ ਦੂਜੇ ਥਾਂ ਤੇ ਰਹੇ।
ਦੂਜੀਆਂ ਖੇਡਾਂ 1900 ਨੂੰ ਪੈਰਿਸ ਵਿੱਚ ਹੋਈਆਂ ਜਿਸ ਵਿੱਚ 26 ਦੇਸ਼ਾਂ ਤੇ ਭਾਰਤ ਵਲੋਂ ਐਂਗਲੋਂ ਇੰਡੀਅਨ ਨਾਰਮਨ ਪਿਰਚਰਡ ਨੇ 200 ਮੀਟਰ ਹਰਡਲਜ ਤੇ 200 ਮੀਟਰ ਫਰਾਟਾ ਦੌੜ ਵਿਚ ਦੋ ਚਾਂਦੀ ਦੇ ਤਮਗੇ ਭਾਰਤ ਦੇ ਨਾਂ ਕੀਤੇ। 1904 ਸੈਂਟ ਲੂਈਸ ਦੀਆਂ ਖੇਡਾਂ ‘ਚ 13 ਦੇਸ਼ਾਂ ਵਿਚੋਂ ਅਮਰੀਕਾ ਤੇ ਜਰਮਨੀ 1908 ਲੰਡਨ ਖੇਡਾਂ ਵਿੱਚ ਬਿਰਟਨ ਤੇ ਅਮਰੀਕਾ ਅਤੇ 1912 ਸਟਾਕਹੋਮ ਦੀਆਂ ਖੇਡਾਂ ਵਿੱਚ ਸਵੀਡਨ ਤੇ ਅਮਰੀਕਾ ਪਹਿਲੇ ਦੂਜੇ ਸਥਾਨ ਤੇ ਰਹੇ।
1916 ਪਹਿਲੀ ਸੰਸਾਰ ਜੰਗ ਕਾਰਨ ਨਹੀਂ ਹੋਈਆਂ। 1920 ‘ਚ ਐਂਟਵਰਪ ਵਿਖੇ ਖੇਡਾਂ ਸਮੇਂ ਅਮਰੀਕਾ ਤੇ ਸਵੀਡਨ,1924 ਦੀਆਂ ਪੈਰਿਸ ਖੇਡਾਂ ਵਿੱਚ ਅਮਰੀਕਾ ਤੇ ਫਿਨਲੈਂਡ, 1928 ਐਮਸਟਰਡਮ ਵਿਖੇ ਅਮਰੀਕਾ ਤੇ ਜਰਮਨੀ ਜੇਤੂ ਰਹੇ।
ਭਾਰਤ ਨੇ ਪਹਿਲੀ ਵਾਰ ਹਾਕੀ ਵਿੱਚ ਸ਼ਾਮਲ ਹੋ ਕੇ ਸੋਨੇ ਦਾ ਤਗਮਾ ਹਾਸਲ ਕੀਤਾ। 1932 ਲਾਸ ਏਂਜਲਸ ਵਿੱਚ ਭਾਰਤ ਨੇ ਹਾਕੀ ਵਿੱਚ ਅਮਰੀਕਾ ਨੂੰ 24-1ਨਾਲ ਹਾਰ ਦਿੱਤੀ, ਉਸ ਤੋਂ ਬਾਅਦ ਲਗਾਤਾਰ ਛੇ ਵਾਰ ਹਾਕੀ ਵਿੱਚ ਪਹਿਲਾ ਸਥਾਨ ਮਿਲਿਆ। ਅਮਰੀਕਾ ਤੇ ਇਟਲੀ ਜੇਤੂ ਰਹੇ। 1936 ਤੇ 1956 ਵਿੱਚ ਮੈਲਬੋਰਨ ਵਿਖੇ ਹੋਈਆਂ ਖੇਡਾਂ ਦੌਰਾਨ ਬਾਹਰਲੇ ਦੇਸ਼ਾਂ ਤੋਂ ਪਸ਼ੂ ਲਿਆਉਣ ਤੇ ਪਾਬੰਦੀ ਹੋਣ ਕਰਕੇ ਘੋੜ ਸਵਾਰੀ ਦੀਆਂ ਖੇਡਾਂ ਸਟਾਕ ਹੋਮ ਵਿੱਚ ਕਰਵਾਈਆਂ ਗਈਆਂ। 1940 ਤੇ 1944 ਦੂਜੇ ਵਿਸ਼ਵ ਯੁੱਧ ਦੀ ਭੇਟ। 1948 ਲੰਡਨ ‘ਚ 59 ਦੇਸ਼ ਸ਼ਾਮਲ ਹੋਏ।1952 ਹੈਲਸਿੰਕੀ ਵਿੱਚ 69 ਦੇਸ਼ ਜਿਨ੍ਹਾਂ ਵਿੱਚ ਰੂਸ 1912 ਤੋਂ ਬਾਅਦ ਸ਼ਾਮਲ ਹੋਇਆ। ਛੇਵੀਂ ਵਾਰ ਹਾਕੀ ‘ਚ ਭਾਰਤ ਨੂੰ ਪਹਿਲਾ ਥਾਂ। 1960 ਵਿੱਚ 83 ਦੇਸ਼ਾਂ ਨੇ ਖੇਡਾਂ ਵਿੱਚ ਭਾਗ ਲਿਆ ਤੇ ਭਾਰਤ ਨੂੰ ਹਾਕੀ ਵਿਚ ਪਾਕਿਸਤਾਨ ਹੱਥੋਂ ਹਾਰ ਕੇ ਚਾਂਦੀ ਤਮਗਾ।
1964 ਟੋਕੀੳ ਵਿਖੇ ਉਲੰਪਿਕ ਜੋਤੀ ਹੀਰੋਸ਼ੀਮਾ ਤੇ ਬੰਬ ਸੁਟਣ ਵਾਲੇ ਦਿਨ 6/8/1945 ਨੂੰ ਜੰਮੇ ਖਿਡਾਰੀ ਯੋਸ਼ੀਨੋਰੀ ਸਕਾਈ ਨੇ ਜਗਾਈ ਤੇ ਭਾਰਤ ਨੂੰ 7ਵਾਂ ਹਾਕੀ ਵਿੱਚ ਗੋਲਡ ਮੈਡਲ। 1968 ਮੈਕਸੀਕੋ ਵਿੱਚ ਹੋਈਆਂ ਖੇਡਾਂ ‘ਚ 112 ਦੇਸ਼ਾਂ ਨੇ ਭਾਗ ਲਿਆ ਤੇ ਪਹਿਲੀ ਵਾਰ ਔਰਤ ਨੋਰਮਾ ਬਸੀਲੀਉ ਨੇ ਖੇਡਾਂ ਦੀ ਜੋਤ ਜਗਾਈ। ਹਾਕੀ ਵਿੱਚ ਤੀਜਾ ਥਾਂ ਭਾਰਤ ਕੋਲ ਸੀ। 1972 ਨੂੰ ਮਿਉਨਿਖ ‘ਚ ਫਲਸਤੀਨ ਗੁਰੀਲਿਆਂ ਵਲੋਂ 9 ਖਿਡਾਰੀਆਂ ਤੇ ਇਕ ਗੁਰੀਲੇ ਸਮੇਤ17 ਦੀ ਹਤਿਆ ਹੋਈ ਤੇ ਭਾਰਤ ਨੂੰ ਹਾਕੀ ਵਿੱਚ ਤੀਜਾ ਥਾਂ ਮਿਲਿਆ। 1976 ਕੇਨੈਡਾ ਵਿੱਚ 112 ਦੇਸ਼ਾਂ ਵਲੋਂ ਭਾਗ ਤੇ ਤਾਇਵਾਨ, ਅਫਰੀਕੀ ਤੇ ਅਰਬ ਦੇਸ਼ਾਂ ਵਲੋਂ ਬਾਈਕਾਟ।1980 ਮਾਸਕੋ ਖੇਡਾਂ ਵਿੱਚ ਅਮਰੀਕੀ ਗੁਟ ਵਲੋਂ ਬਾਈਕਾਟ ਤੇ ਭਾਰਤ ਨੂੰ ਹਾਕੀ ‘ਚ ਗੋਲਡ ਮੈਡਲ।
1984 ਲਾਸ ਏਂਜਲਸ ਵਿੱਚ ਰੂਸੀ ਗੁਟ ਦਾ ਬਾਈਕਾਟ। 1988 ਸਿਉਲ ਦਖਣੀ ਕੋਰੀਆ ਵਿਚ ਖੇਡਾਂ, ਰੂਸ, ਜਰਮਨ ਅਗੇ। 1992 ਬਾਰਸੀਲੋਨਾ ਵਿਚ ਰੂਸੀ ਦੇਸ਼ਾਂ ਨੇ ਯੂਨੀਫਾਈਡ ਟੀਮ ਬਣਾ ਕੇ ਪਹਿਲਾ ਥਾਂ ‘ਤੇ ਚੀਨ ਦੂਜੇ ਥਾਂ ਰਿਹਾ। 1996 ਐਂਟਲਾਟਾ ਖੇਡਾਂ ਦੇਸ਼ ਤੇ ਭਾਰਤ ਦੇ ਲਿਏਂਡਰ ਪੇਸ ਨੂੰ ਤਾਂਬੇ ਦਾ ਤਮਗਾ ਮਿਲਿਆ।
2000 ਸਿਡਨੀ ਖੇਡਾਂ ਵਿਚ ਕਰਨਮ ਮਲੇਸ਼ਵਰੀ ਨੂੰ ਤਾਂਬੇ ਦਾ।2004 ਏਥਨਜ ‘ਚ 201ਦੇਸ਼ ਤੇ ਭਰਤੀ ਰਾਠੌਰ ਨੂੰ ਚਾਂਦੀ ਦਾ। 2008 ਬੀਜਿੰਗ ‘ਚ 204 ਦੇਸ਼ ਤੇ ਅਭਿਨਵ ਬਿੰਦਰਾ ਨੂੰ ਸੋਨੇ,ਵਿਜੇਂਦਰ ਤੇ ਸ਼ੁਸੀਲ ਕੁਮਾਰ ਨੂੰ ਚਾਂਦੀ,ਭਾਰਤ ਹਾਕੀ ਕੁਆਲੀਫਾਈ ਨਾ ਹੋ ਸਕਿਆ।ਸੂਚੀ ਵਿੱਚ 50 ਵਾਂ ਸਥਾਨ, ਚੀਨ ਤੇ ਅਮਰੀਕਾ ਪਹਿਲੇ ਦੂਜੇ ਥਾਂ, 2012 ਲੰਡਨ ਵਿਚ ਭਾਰਤ ਨੂੰ ਦੋ ਚਾਂਦੀ ਤੇ ਚਾਰ ਕਾਂਸੀ ਦੇ ਤਮਗੇ ਲੈ ਕੇ 55ਵੇਂ ਸਥਾਨ ਤੇ ਰਿਹਾ। 204 ‘ਚੋਂ 119 ਦੇਸ਼ ਖਾਲੀ ਹਥ ਮੁੜੇ।
2016 ਨੂੰ ਬਰਾਜ਼ੀਲ ਵਿੱਚ ਹੋਈਆਂ ਜਿਸ ਵਿਚ 207 ਦੇਸ਼ਾਂ ਦੇ ਸਾਢੇ ਦਸ ਹਜ਼ਾਰ ਖਿਡਾਰੀਆਂ ਨੇ 306 ਖੇਡ ਮੁਕਾਬਲਿਆ ਵਿਚ ਭਾਗ ਲਿਆ। ਭਾਰਤ ਨੇ ਤਗਮੇ=28 ਇਨ੍ਹਾਂ ‘ਚੋਂ 8 ਹਾਕੀ ਦੇ ਸੋਨ ਤਗਮੇ ਹਨ। ਅਗਲੀਆਂ ਖੇਡਾਂ 2020 ‘ਚ ਟੋਕੀਓ ਹੋਣਗੀਆਂ। ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਕੁਝ ਕਿਹਾ ਨਹੀਂ ਜਾ ਸਕਦਾ।