ਡਬਲਿਨ (ਆਸਟ੍ਰੇਲੀਆ) : ਇਨਸਾਨ ਆਪਣੇ ਨਜ਼ਦੀਕੀਆਂ ਨੂੰ ਹਮੇਸ਼ਾ ਖੁਸ਼ ਰੱਖਣਾ ਚਾਹੁੰਦਾ ਹੈ ਇਸ ਲਈ ਜਿੰਨਾ ਸਮਾਂ ਉਹ ਜਿਉਂਦਾ ਰਹਿੰਦਾ ਹੈ ਉੰਨਾ ਸਮਾਂ ਹਰ ਤਰੀਕਾ ਅਪਣਾਉਂਦਾ ਹੈ। ਪਰ ਜਦੋਂ ਅਜਿਹੇ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਚਾਰੇ ਪਾਸੇ ਸੋਗ ਦਾ ਮਾਹੌਲ ਬਣ ਜਾਂਦਾ ਹੈ ਤੇ ਹਰ ਕਿਸੇ ਦੀ ਅੱਖ ਵਿੱਚੋਂ ਅੱਥਰੂ ਆ ਜਾਂਦੇ ਹਨ। ਪਰ ਕੀ ਕੋਈ ਇਨਸਾਨ ਇਸ ਕਦਰ ਆਪਣਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਸਕਦਾ ਹੈ ਕਿ ਜਦੋਂ ਉਸ ਦੀ ਮੌਤ ਹੋਵੇ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਜਗ੍ਹਾ ਹਾਸਾ ਆ ਜਾਵੇ। ਪਰ ਅਜਿਹਾ ਕੀਤਾ ਹੈ ਤੇ ਇੲ ਕੰਮ ਕੀਤਾ ਹੈ ਡਬਲਿਨ ਦੇ ਕਿਲਮਨਘ ਇਲਾਕੇ ‘ਚ ਰਹਿਣ ਵਾਲੇ 62 ਸਾਲਾ ਬਜ਼ੁਰਗ ਸ਼ੈਅ ਬ੍ਰੈਡਲੀ ਨੇ। ਜਾਣਕਾਰੀ ਮੁਤਾਬਿਕ ਸ਼ੈਅ ਦੀ ਮੌਤ ਬੀਤੀ 8 ਅਕਤੂਬਰ ਨੂੰ ਹੋਈ ਸੀ। ਪਰ ਉਸ ਨੇ ਆਪਣੇ ਮੌਤ ‘ਤੇ ਵੀ ਲੋਕਾਂ ਨੂੰ ਹਸਾਉਣ ਲਈ ਅਜਿਹਾ ਕੰਮ ਕਰ ਦਿੱਤਾ ਕਿ ਸਾਰੇ ਹੈਰਾਨ ਰਹਿ ਗਏ।
https://twitter.com/lfcgigiddy1122/status/1183375983145082880
ਸ਼ੈਅ ਦੀ ਬੇਟੀ ਇੰਡ੍ਰੀਆ ਬ੍ਰੇਡਲੀ ਦੇ ਹਵਾਲੇ ਨਾਲ ਆਈਆਂ ਮੀਡੀਆ ਰਿਪੋਰਟਾਂ ਮੁਤਾਬਿਕ ਸ਼ੈਅ ਨੇ ਆਪਣੀ ਮੌਤ ਤੋਂ ਪਹਿਲਾਂ ਇੱਕ ਅਵਾਜ਼ ਰਿਕਾਰਡ ਕਰ ਰੱਖ ਲਈ ਸੀ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ, “ਇੱਥੇ ਕਾਫੀ ਹਨੇਰਾ ਹੈ, ਮੈਨੂੰ ਬਾਹਰ ਕੱਢੋ, ਕੀ ਕੋਈ ਇੱਥੇ ਪਾਦਰੀ ਹੈ! ਮੈਂ ਸੁਣ ਸਕਦਾ ਹਾਂ! ਮੈਂ ਸ਼ੈਅ ਹਾਂ! ਮੈਂ ਬਾਕਸ ਵਿੱਚ ਹਾਂ! ਮੈਂ ਸਿਰਫ ਗੁਡਬਾਏ ਕਹਿਣਾ ਚਾਹੁੰਦਾ ਹਾਂ!” ਇਹ ਅਵਾਜ਼ ਜਿਉਂ ਹੀ ਚੱਲੀ ਤਾਂ ਸੰਸਕਾਰ ਵਿੱਚ ਸ਼ਾਮਲ ਹੋਏ ਵਿਅਕਤੀ ਹੱਕੇ ਬੱਕੇ ਰਹਿ ਗਏ। ਇੰਡ੍ਰੀਆ ਮੁਤਾਬਿਕ ਸ਼ੈਅ ਇੱਕ ਜਿੰਦਾ ਦਿਲ ਇਨਸਾਨ ਸੀ ਅਤੇ ਉਸ ਨੇ ਅਜਿਹਾ ਲੋਕਾਂ ਨੂੰ ਹਸਾਉਣ ਲਈ ਕੀਤਾ।