WhatsApp ਜਲਦ ਹੀ ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੰਪਨੀ ਇੱਕ ਅਜਿਹੇ ਫੀਚਰ ‘ਤੇ ਕੰਮ ਕਰ ਰਹੀ ਹੈ, ਜਿਸ ਵਿੱਚ ਭੇਜੇ ਗਏ ਮੈਸੇਜ ਤੈਅ ਕੀਤੇ ਸਮੇਂ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਣਗੇ। WABetaInfo ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਫੀਚਰ ਦਾ ਨਾਮ Disappering Message ਹੈ।
ਜਿਵੇਂ ਕਿ ਫੀਚਰ ਦੇ ਨਾਮ ਤੋਂ ਹੀ ਪਤਾ ਚਲ ਰਿਹਾ ਹੈ ਕਿ ਇਸ ਫੀਚਰ ਨਾਲ ਮੈਸੇਜ ਆਪਣੇ ਆਪ ਗਾਇਬ ਹੋ ਜਾਣਗੇ। ਫਿਲਹਾਲ ਇਹ ਫੀਚਰ ਅਲਫਾ ਸਟੇਜ ‘ਚ ਹੈ ਯਾਨੀ ਕਿ ਵਾਟਸਐਪ ਨੇ ਹਾਲੇ ਇਸ ‘ਤੇ ਕੰਮ ਕਰਨਾ ਸ਼ੁਰੂ ਕੀਤਾ ਹੈ। ਇਸ ਫੀਚਰ ਦੇ ਰੋਲਆਉਟ ਹੋਣ ਤੋਂ ਬਾਅਦ ਯੂਜ਼ਰ ਆਪਣੇ Group Info ‘ਚ ਜਾ ਕੇ Disappering ਦਾ ਆਪਸ਼ਨ ਚੁਣ ਸਕਦੇ ਹਨ। ਇਸ ਨੂੰ ਚੁਣਨ ‘ਤੇ On – Off ਨਾਲ ਸਮਾਂ ਨਿਰਧਾਰਤ ਕਰਨ ਦਾ ਵਿਕਲਪ ਵੀ ਮਿਲੇਗਾ।
ਇਸ ਵਿੱਚ ਸਮੇਂ ਦੇ ਦੋ ਵਿਕਲਪ ਹਨ, ਪਹਿਲਾ 5 ਸਕਿੰਟ ਅਤੇ ਦੂਜਾ 1 ਘੰਟਾ ਇਸ ਲਈ ਜੇ ਤੁਸੀਂ 5 ਸਕਿੰਟ ਦੀ ਚੋਣ ਕਰਦੇ ਹੋ ਤਾਂ ਭੇਜਿਆ ਸੁਨੇਹਾ 5 ਸਕਿੰਟ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗਾ। ਇਸ ਆਪਸ਼ਨ ਦੀ ਚੋਣ ਕਰਨ ਤੋਂ ਬਾਅਦ, ਸੁਨੇਹਾ ਆਪਣੇ ਆਪ ਡਿਲੀਟ ਹੋ ਜਾਵੇਗਾ। ਚੰਗੀ ਗੱਲ ਇਹ ਹੈ ਕਿ ਸੰਦੇਸ਼ ਡਿਲੀਟ ਹੋ ਜਾਣ ਤੋਂ ਬਾਅਦ Delete ਹੋਏ ਮੈਸੇਜ ਦਾ ਕੋਈ ਟ੍ਰੈਕ ਨਹੀਂ ਰਹੇਗਾ।
ਉਦਾਹਰਣ ਦੇ ਤੌਰ ‘ਤੇ ਫਿਲਹਾਲ ਜਿਹੜਾ ਮੈਸੇਜ ਅਸੀ ‘Delete for everyone’ ਕਰ ਦਿੰਦੇ ਹਾਂ, ਉਸ ਤੋਂ ਬਾਅਦ ਚੈਟ ‘ਚ ਲਿਖ ਕੇ ਆ ਜਾਂਦਾ ਹੈ ‘This message has been deleted’। ਇਸ ਨਾਲ ਪ੍ਰਾਪਤ ਕਰਨ ਵਾਲੇ ਨੂੰ ਇਹ ਪਤਾ ਚਲ ਜਾਂਦਾ ਹੈ ਕਿ ਸੁਨੇਹਾ ਭੇਜ ਕੇ ਡਿਲੀਟ ਕਰ ਦਿੱਤਾ ਗਿਆ। ਪਰ ਇਸ ਆਉਣ ਵਾਲੇ ਨਵੇਂ ਫੀਚਰ ‘ਚ ਮੈਸੇਜ ਡਿਲੀਟ ਹੋਣ ਤੋਂ ਬਾਅਦ ਇਹ ਨਹੀਂ ਦਿਖੇਗਾ ਕਿ ਕੋਈ ਮੈਸੇਜ ਭੇਜ ਕੇ ਡਿਲੀਟ ਕਰ ਦਿੱਤਾ ਗਿਆ ਸੀ।
1.5 ਬਿਲੀਅਨ WhatsApp ਯੂਜ਼ਰਸ ਦੇ ਮੈਸੇਜ ਜਲਦ ਹੋ ਜਾਣਗੇ ਆਪਣੇ ਆਪ ਡਿਲੀਟ !
Leave a comment
Leave a comment