ਕੰਗਨਾ ਖਿਲਾਫ਼ ਬੇਬੇ ਮਹਿੰਦਰ ਕੌਰ ਨੇ ਦਰਜ ਕਰਵਾਏ ਬਿਆਨ, ਕਿਹਾ ਅਦਾਲਤ ‘ਤੇ ਪੂਰਾ ਭਰੋਸਾ

TeamGlobalPunjab
2 Min Read

ਬਠਿੰਡਾ : ਬਾਲੀਵੁਡ ਅਦਾਕਾਰ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਬੇਬੇ ਮਹਿੰਦਰ ਕੌਰ ਨੇ ਅੱਜ ਬਠਿੰਡਾ ਅਦਾਲਤ ਵਿੱਚ ਆਪਣੀ ਗਵਾਹੀ ਦੇ ਦਿੱਤੀ ਹੈ। ਮਹਿੰਦਰ ਕੌਰ ਨੇ ਬੀਤੇ ਦਿਨੀ ਅਦਾਲਤ ਵਿੱਚ ਕੰਗਨਾ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਵਾਇਆ ਸੀ। ਜਿਸ ਨੂੰ ਲੈ ਕੇ ਅੱਜ ਉਹਨਾਂ ਦੀ ਪੇਸ਼ੀ ਹੋਈ। ਮਹਿੰਦਰ ਕੌਰ ਨੇ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ। ਜਿਸ ‘ਤੇ ਕੋਰਟ ਨੇ ਅਗਲੀ ਸੁਣਵਾਈ 14 ਜਨਵਰੀ ਨੂੰ ਰੱਖ ਦਿੱਤੀ ਹੈ।

ਮਹਿੰਦਰ ਕੌਰ ਦੇ ਬਿਆਨਾਂ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਜੇਕਰ ਸ਼ਿਕਾਇਤ ਮੁਤਾਬਕ ਪਾਇਆ ਜਾਂਦਾ ਹੈ ਤਾਂ ਕੰਗਨਾ ਖਿਲਾਫ਼ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਦੌਰਾਨ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੇ ਕਿਹਾ ਕਿ ਮੈਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ। ਮੈਨੂੰ ਇਨਸਾਫ਼ ਮਿਲੇਗਾ ਜੋ ਮੇਰੀ ਹਰ ਪਾਸੇ ਬਦਨਾਮੀ ਹੋਈ ਹੈ ਅਤੇ ਜਲਦ ਹੀ ਕੰਗਨਾ ਖਿਲਾਫ਼ ਕਾਰਵਾਈ ਹੋਵੇਗੀ।

80 ਸਾਲਾ ਮਹਿੰਦਰ ਕੌਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਹੈ। ਮਹਿੰਦਰ ਕੌਰ ਵੀ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲਈ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਮਹਿੰਦਰ ਕੌਰ ਬਠਿੰਡਾ ‘ਚ ਚੱਲ ਰਹੇ ਕਿਸਾਨ ਅੰਦੋਲਨ ਦਾ ਵੀ ਹਿੱਸਾ ਬਣੇ ਸਨ। ਜਦੋਂ ਮਹਿੰਦਰ ਕੌਰ ਦਿੱਲੀ ਧਰਨੇ ‘ਚ ਸ਼ਾਮਲ ਹੋਣ ਲਈ ਗਏ ਸਨ ਤਾਂ ਕੰਗਨਾ ਰਣੌਤ ਨੇ ਬੇਬੇ ਦੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਅਜਿਹੀਆਂ ਮਹਿਲਾਵਾਂ ਅੰਦਲਨਾਂ ਲਈ 100-100 ਰੁਪਏ ਵਿੱਚ ਮਿਲ ਜਾਂਦੀਆਂ ਹਨ। ਜਿਸ ‘ਤੇ ਕਾਫੀ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਪੰਜਾਬੀ ਸਟਾਰ ਦਿਲਜੀਤ ਦੌਸਾਂਝ ਨੇ ਵੀ ਕੰਗਨਾ ਦੇ ਟਵੀਟ ਦਾ ਜਵਾਬ ਟਵੀਟ ਕਰਕੇ ਦਿੱਤਾ ਸੀ। ਇਸ ਤੋਂ ਇਲਾਵ ਜ਼ੀਰਕਪੁਰ ਦੇ ਇੱਕ ਵਕੀਲ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਕੰਗਨਾ ਨੂੰ ਨੋਟਿਸ ਭੇਜਿਆ ਸੀ ਤੇ ਮੁਆਫ਼ੀ ਮੰਗਨ ਲਈ ਕਿਹਾ ਸੀ।

Share this Article
Leave a comment