ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਦੇ ਸਿਹਤ ਨੂੰ ਹੋ ਸਕਦੇ ਨੇ ਇਹ 5 ਵੱਡੇ ਨੁਕਸਾਨ

TeamGlobalPunjab
3 Min Read

ਨਿਊਜ਼ ਡੈਸਕ: ਅਕਸਰ ਕਿਹਾ ਜਾਂਦਾ ਹੈ ਕਿ ਜ਼ਿਆਦਾ ਪਾਣੀ ਪੀਣ ਨਾਲ ਮਨੁੱਖ ਦੀ ਚਮੜੀ ਸਿਹਤਮੰਦ ਰਹਿੰਦੀ ਹੈ ਤੇ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਆ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਿਹਤ ਨੂੰ ਫ਼ਾਇਦੇ ਦੀ ਥਾਂ ਵੱਡੇ ਨੁਕਸਾਨ ਹੋ ਸਕਦੇ ਹਨ? ਇਹ ਸੁਣ ਕੇ ਤੁਹਾਨੂੰ ਥੋੜ੍ਹੀ ਹੈਰਾਨੀ ਹੋ ਸਕਦੀ ਹੈ ਪਰ ਇਹ ਸੱਚ ਹੈ। ਆਓ ਜਾਣਦੇ ਹਾਂ ਜ਼ਿਆਦਾ ਪਾਣੀ ਪੀਣ ਨਾਲ ਵਿਅਕਤੀ ਨੂੰ ਕਿਹੜੇ ਵੱਡੇ ਨੁਕਸਾਨ ਹੋ ਸਕਦੇ ਹਨ ਤੇ ਦਿਨ ਵਿੱਚ ਕਿੰਨਾ ਪਾਣੀ ਪੀਣਾ ਸਿਹਤ ਲਈ ਠੀਕ ਹੁੰਦਾ ਹੈ।

ਇਕ ਸਟੱਡੀ ਮੁਤਾਬਕ ਵਿਅਕਤੀ ਨੂੰ ਕਿੰਨੇ ਗਲਾਸ ਪਾਣੀ ਪੀਣਾ ਚਾਹੀਦਾ ਹੈੈ, ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਵਿਅਕਤੀ ਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਇਹ ਪੂਰੀ ਤਰ੍ਹਾਂ ਉਸ ਥਾਂ ਦੇ ਮਾਹੌਲ, ਵਿਅਕਤੀ ਦੀ ਉਮਰ, ਲਿੰਗ ਅਤੇ ਉਸ ਦੀ ਫਿਟਨੈੱਸ ‘ਤੇ ਨਿਰਭਰ ਕਰਦਾ ਹੈ। ਸਰੀਰ ਨੂੰ ਸਿਹਤਮੰਦ ਬਣਾ ਕੇ ਰੱਖਣ ਲਈ ਵਿਅਕਤੀ ਨੂੰ ਦਿਨ ਵਿਚ ਘੱਟੋ-ਘੱਟ ਦੋ ਤੋਂ ਤਿੰਨ ਲਿਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਾਣੀ ਹਮੇਸ਼ਾਂ ਬੈਠ ਕੇ ਤੇ ਘੁੱਟ ਘੁੱਟ ਕਰਕੇ ਪੀਣਾ ਚਾਹੀਦਾ ਹੈ।

ਜਾਣੋ ਜ਼ਿਆਦਾ ਪਾਣੀ ਪੀਣ ਦੇ ਨੁਕਸਾਨ

-ਮਾਹਰਾਂ ਮੁਤਾਬਕ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿੱਚ ਨਮਕ ਤੇ ਇਲੈਕਟ੍ਰੋਲਾਈਟ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਨਾਲ ਵਾਟਰ ਇੰਟਾਕਸੀਕੇਸ਼ਨ ਨਾਮ ਦੀ ਬਿਮਾਰੀ ਹੋ ਜਾਂਦੀ ਹੈ। ਪੇਟ ਫੁੱਲ ਜਾਂਦਾ ਹੈ ਤੇ ਵਾਰ-ਵਾਰ ਉਲਟੀ ਆਉਂਦੀ ਹੈ। ਇਸ ਕਾਰਨ ਸਿਰ ਦਰਦ ਵੀ ਹੁੰਦਾ ਹੈ ਤੇ ਸਥਿਤੀ ਵਿਗੜਨ ‘ਤੇ ਮਰੀਜ਼ ਬੇਹੋਸ਼ ਵੀ ਹੋ ਸਕਦਾ ਹੈ।

- Advertisement -

-ਜ਼ਿਆਦਾ ਪਾਣੀ ਪੀਣ ਵਾਲੇ ਵਿਅਕਤੀ ਨੂੰ ਓਵਰ ਹਾਈਡਰੇਸ਼ਨ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਪਰੇਸ਼ਾਨੀ ਨਾਲ ਸਭ ਤੋਂ ਜ਼ਿਆਦਾ ਅਥਲੀਟ ਪ੍ਰਭਾਵਿਤ ਹੁੰਦੇ ਹਨ।

-ਜ਼ਿਆਦਾ ਪਾਣੀ ਪੀਣ ਨਾਲ ਕੋਸ਼ਿਕਾਵਾਂ ਵਿੱਚ ਸੋਜ ਆਉਣ ਲੱਗਦੀ ਹੈ ਜੋ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ।

-ਜੇਕਰ ਮਹਿਲਾਵਾਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਂਦੀਆਂ ਹਨ ਤਾਂ ਉਨ੍ਹਾਂ ‘ਚ ਹਾਰਮੋਨਸ ਦੀ ਗੜਬੜੀ ਹੋ ਸਕਦੀ ਹੈ। ਬਲੱਡ ਪ੍ਰੈਸ਼ਰ ਹਾਈ ਹੋ ਸਕਦਾ ਹੈ, ਸਾਹ ਲੈਣ ‘ਚ ਪਰੇਸ਼ਾਨੀ ਹੋ ਸਕਦੀ ਹੈ, ਇਸਦੇ ਨਾਲ ਹੀ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਹੋ ਸਕਦੀ ਹੈ।

-ਬਹੁਤ ਜ਼ਿਆਦਾ ਪਾਣੀ ਪੀਣ ਨਾਲ ਵਿਅਕਤੀ ਦੇ ਖ਼ੂਨ ਦਾ ਗਾੜ੍ਹਾਪਨ ਘਟ ਹੋ ਜਾਂਦਾ ਹੈ। ਮਾਹਰਾਂ ਦੀ ਮੰਨੀਏ ਪਾਣੀ ਉਸ ਹਿਸਾਬ ਨਾਲ ਹੀ ਪੀਣਾ ਚਾਹੀਦਾ ਹੈ, ਜਿਸ ਨਾਲ ਪਿਆਸ ਬੁਝ ਜਾਵੇ। ਧੱਕੇ ਨਾਲ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ।

-ਬਹੁਤ ਜ਼ਿਆਦਾ ਪਾਣੀ ਪੀਣ ਨਾਲ ਚੱਕਰ ਵੀ ਆਉਣ ਲੱਗਦੇ ਹਨ ਤੇ ਵਿਅਕਤੀ ਨੂੰ ਬੇਚੈਨੀ ਹੋਣ ਲੱਗਦੀ ਹੈ।

- Advertisement -

ਉਪਾਅ

ਹਰ ਵਿਅਕਤੀ ਦੇ ਸਰੀਰ ਦਾ ਇੱਕ ਸਿਸਟਮ ਹੁੰਦਾ ਹੈ। ਜਿਸ ਦੇ ਅਨੁਸਾਰ ਉਸ ਨੂੰ ਭੁੱਖ ਜਾਂ ਪਿਆਸ ਲੱਗਦੀ ਹੈ। ਜਦੋਂ ਸਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਉਹ ਆਪਣੇ ਆਪ ਸੰਕੇਤ ਦੇਣ ਲੱਗਦਾ ਹੈ ਤੇ ਵਿਅਕਤੀ ਨੂੰ ਪਿਆਸ ਲੱਗਣ ਲੱਗਦੀ ਹੈ। ਇਸ ਲਈ ਕਦੇ ਵੀ ਜ਼ਬਰਦਸਤੀ ਪਾਣੀ ਨਾ ਪੀਓ ਸਰੀਰ ਦੀ ਜ਼ਰੂਰਤ ਨੂੰ ਸਮਝਦੇ ਹੋਏ ਹੀ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।

 

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment