ਟਰੰਪ ਨੇ ਕਿਹੜੀਆਂ ਤੋੜੀਆਂ ਹਨ ਅਮਰੀਕਾ ਦੀਆਂ ਪਰੰਪਰਾਵਾਂ; ਡੇਢ ਸੌ ਸਾਲ ਪੁਰਾਣਾ ਇਤਿਹਾਸ ਦੁਹਰਾਇਆ

TeamGlobalPunjab
3 Min Read

ਵਰਲਡ ਡੈਸਕ: ਡੋਨਾਲਡ ਟਰੰਪ ਨੇ ਹੁਣ ਸਾਬਕਾ ਰਾਸ਼ਟਰਪਤੀ ਵਜੋਂ ਅਮਰੀਕੀ ਇਤਿਹਾਸ ’ਚ ਦਾਖਲ ਹੋ ਗਿਆ ਹੈ, ਤੇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਟਰੰਪ 7 ਜਨਵਰੀ ਤੋਂ ਪਹਿਲਾਂ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਹ ਚੋਣ ਹਾਰ ਗਏ ਸਨ। ਟਰੰਪ ਨੇ ਬਾਇਡਨ ਨੂੰ ਜਿੱਤ ਦੀ ਰਸਮੀ ਵਧਾਈ ਵੀ ਨਹੀਂ ਦਿੱਤੀ।

ਜ਼ਿਕਰਯੋਗ ਹੈ ਕਿ ਟਰੰਪ ਨੇ ਰਾਸ਼ਟਰਪਤੀ ਦੇ ਅਖੀਰਲੇ ਦਿਨਾਂ ’ਚ ਸਿਰਫ ਇੱਕ ਪਰੰਪਰਾ ਦੀ ਪਾਲਣਾ ਕੀਤੀ, ਜਦਕਿ ਚਾਰ ਨੂੰ ਤੋੜਿਆ ਹੈ।

ਕਾਰਜਕਾਲ ਖਤਮ ਹੋਣ ਤੋਂ ਬਾਅਦ ਤੇ ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ, ਸਾਬਕਾ ਰਾਸ਼ਟਰਪਤੀ ਨਵੇਂ ਰਾਸ਼ਟਰਪਤੀ ਲਈ ਇਕ ਨੋਟ ਛੱਡ ਦਿੰਦੇ ਹਨ। ਟਰੰਪ ਨੇ ਸਿਰਫ ਇਹ ਰਸਮ ਨਿਭਾਈ ਤੇ ਓਵਲ ਦਫ਼ਤਰ ’ਚ ਬਾਇਡਨ ਲਈ ਇੱਕ ਨੋਟ ਛੱਡਿਆ। ਟਰੰਪ ਵਲੋਂ ਜਿਹਨਾਂ ਪਰੰਪਰਾਵਾਂ ਦੀ ਉਲੰਘਣਾ ਕੀਤੀ ਗਈ-

ਦੱਸ ਦਈਏ ਪਰੰਪਰਾ ਦੇ ਅਨੁਸਾਰ, ਚੋਣ ਨਤੀਜੇ ਸਪੱਸ਼ਟ ਹੋਣ ਤੋਂ ਬਾਅਦ, ਮੌਜੂਦਾ ਰਾਸ਼ਟਰਪਤੀ ਭਵਿੱਖ ਦੇ ਰਾਸ਼ਟਰਪਤੀ ਨੂੰ ਵ੍ਹਾਈਟ ਹਾਊਸ ਦਾ ਦੌਰਾ ਕਰਨ ਲਈ ਸੱਦਾ ਦਿੰਦਾ ਹੈ। ਟਰੰਪ ਨੇ 7 ਜਨਵਰੀ ਤੱਕ ਹਾਰ ਨਹੀਂ ਮੰਨੀ ਸੀ। ਜਦੋਂ ਸੰਸਦ ’ਚ ਹਿੰਸਾ ਭੜਕ ਪਈ ਤੇ ਟਰੰਪ ’ਤੇ ਇਲਜ਼ਾਮਾਂ ਦੀ ਲਹਿਰ ਦੌੜ ਗਈ, ਟਰੰਪ ਨੇ ਹਾਰ ਮੰਨ ਲਈ, ਪਰ ਫਿਰ ਵੀ ਬਾਇਡਨ ਨੂੰ ਵਧਾਈ ਨਹੀਂ ਦਿੱਤੀ। ਖਾਸ ਗੱਲ ਇਹ ਹੈ ਕਿ ਚਾਰ ਸਾਲ ਪਹਿਲਾਂ ਜਦੋਂ ਟਰੰਪ ਚੋਣ ਜਿੱਤ ਗਏ ਸਨ, ਬਰਾਕ ਓਬਾਮਾ ਨੇ ਉਨ੍ਹਾਂ ਨੂੰ ਵ੍ਹਾਈਟ ਹਾਊਸ ਬੁਲਾਇਆ ਸੀ ਤੇ ਜਾਰਜ ਡਬਲਯੂ ਬੁਸ਼ ਨੇ ਓਬਾਮਾ ਨੂੰ ਵ੍ਹਾਈਟ ਹਾਊਸ ਤੇ ਓਵਲ ਦਫਤਰ ਵਿਖਾਇਆ।

- Advertisement -

ਟਰੰਪ ਦੀ ਪਤਨੀ ਮੇਲਾਨੀਆ ਨੇ ਟਰੰਪ ਵਰਗਾ ਬਿਆਨ ਨਹੀਂ ਦਿੱਤਾ, ਪਰ ਮੇਲਾਨੀਆ ਵੀ ਪਰੰਪਰਾ ਨੂੰ ਤੋੜਨ ’ਚ ਪਿੱਛੇ ਨਹੀਂ ਰਹੀ। ਲਗਭਗ 100 ਸਾਲ ਬਾਅਦ, ਪਹਿਲੀ ਔਰਤ (ਇਸ ਵਾਰ ਮੇਲਾਨੀਆ ਟਰੰਪ) ਨੇ ਫਿਊਚਰ ਫਸਟ ਲੇਡੀ ਨੂੰ ਵ੍ਹਾਈਟ ਹਾਊਸ ਨਹੀਂ ਬੁਲਾਇਆ। ਪਰੰਪਰਾ ਦੇ ਅਨੁਸਾਰ, ਭਵਿੱਖ ਦੀ ਪਹਿਲੀ ਔਰਤ ਮੌਜੂਦਾ ਮਹਿਲਾ ਨੂੰ ਚਾਹ ਦੇ ਉੱਪਰ ਬੁਲਾਉਂਦੀ ਹੈ।

ਰਾਸ਼ਟਰਪਤੀ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਉੱਤਰੀ ਪੋਰਟਿਕੋ ਦੇ ਪੌੜੀਆਂ ‘ਤੇ ਸਾਬਕਾ ਰਾਸ਼ਟਰਪਤੀ ਨਵੇਂ ਚੁਣੇ ਗਏ ਰਾਸ਼ਟਰਪਤੀ ਦਾ ਇੰਤਜ਼ਾਰ ਕਰਦੇ ਹਨ। ਇਸ ਤੋਂ ਬਾਅਦ, ਉਹ ਇਕੱਠੇ ਕੈਪੀਟਲ ਹਿੱਲ ਪਹੁੰਚ ਜਾਂਦੇ ਹਨ, ਜਿਥੇ ਸਹੁੰ ਚੁੱਕ ਸਮਾਰੋਹ ਹੁੰਦਾ ਹੈ।

152 ਸਾਲ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਸਾਬਕਾ ਰਾਸ਼ਟਰਪਤੀ ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਨਹੀਂ ਹੋਏ ਸਨ। ਇਸ ਤੋਂ ਪਹਿਲਾਂ, ਐਂਡਰਿਊ ਜੌਨਸਨ ਨੇ 1869 ’ਚ ਜਾਨਸਨ ਐਸ. ਗ੍ਰਾਂਟ (18ਵੇਂ ਰਾਸ਼ਟਰਪਤੀ) ਦੇ ਸਹੁੰ ਚੁੱਕ ਸਮਾਰੋਹ ਤੋਂ ਪਰਹੇਜ਼ ਕੀਤਾ ਸੀ, ਪਰ ਜੌਹਨਸਨ ਉਸ ਸਮੇਂ ਵ੍ਹਾਈਟ ਹਾਊਸ ’ਚ ਮੌਜੂਦ ਸਨ। ਟਰੰਪ ਇਕ ਕਦਮ ਅੱਗੇ ਚਲੇ ਗਏ।

Share this Article
Leave a comment