ਇਨ੍ਹਾਂ ਸੁਪਰਫੂਡਜ਼ ਵਿੱਚ ਲੁਕਿਆ ਹੈ ਲੰਮੀ ਉਮਰ ਤੱਕ ਜਵਾਨ ਰਹਿਣ ਦਾ ਰਾਜ਼?

TeamGlobalPunjab
3 Min Read

ਨਿਊਜ਼ ਡੈਸਕ : ਹਰ ਇੱਕ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਸਿਹਤਮੰਦ ਤੇ ਲੰਮੀ ਉਮਰ ਵਾਲਾ ਹੋਵੇ। ਇਸ ਸਭ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਖਾਣ-ਪੀਣ ‘ਤੇ ਧਿਆਨ ਕੇਂਦ੍ਰਿਤ ਕਰਨਾ ਪਵੇਗਾ। ਕਿਉਂਕਿ ਖਾਣ-ਪੀਣ ਦਾ ਸਿੱਧਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ। ਇਸ ਦੇ ਨਾਲ ਹੀ ਸਰੀਰ ਨੂੰ ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਦਾ ਸੇਵਨ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ। ਬਹੁਤ ਸਾਰੇ ਅਜਿਹੇ ਸੁਪਰਫੂਡਜ਼ ਹਨ ਜੋ ਸਾਡੇ ਸਰੀਰ ਵਿੱਚ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਦੇ ਹਨ ਤੇ ਕਈ ਗੰਭੀਰ ਬਿਮਾਰੀਆਂ ਤੋਂ ਵੀ ਸਰੀਰ ਦੀ ਸੁਰੱਖਿਆ ਕਰਦੇ ਹਨ। ਇਹ ਸੂਪਰਫੂਡਜ਼ ਲੰਮੀ ਉਮਰ ਤੇ ਸਿਹਤਮੰਦ ਰਹਿਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਸੁਪਰਫੂਡਜ਼ ਨੂੰ ਐਂਟੀ-ਏਜਿੰਗ ਫੂਡਜ਼ ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਸੂਪਰਫੂਡਜ਼ ਦੇ ਗੁਣਾਂ ਬਾਰੇ :

ਗ੍ਰੀਨ ਟੀ

ਗ੍ਰੀਨ ਟੀ ਵੀ ਇੱਕ ਅਜਿਹਾ ਸੁਪਰਫੂਡ ਹੈ ਜੋ ਲੰਮੀ ਉਮਰ ਜਵਾਨ ਰਹਿਣ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਗ੍ਰੀਨ ਟੀ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਹ ਬਲੱਡ ਸ਼ੂਗਰ ਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦਗਾਰ ਹੁੰਦੀ ਹੈ।

ਗ੍ਰੀਨ ਟੀ ਪੀਣ ਦੇ ਸਿਰਫ ਫਾਇਦੇ ਹੀ ਨਹੀਂ ...

- Advertisement -

ਪੁੰਗਰਿਆਂ ਹੋਇਆ ਅਨਾਜ

ਪੁੰਗਰਿਆਂ ਹੋਇਆ ਅਨਾਜ ਇੱਕ ਅਜਿਹਾ ਕੁਦਰਤੀ ਸੁਪਰਫੂਡ ਹੈ ਜੋ ਤੁਹਾਨੂੰ ਲੰਮੀ ਉਮਰ ਤੱਕ ਜਵਾਨ ਤੇ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦਾ ਹੈ।ਇਨ੍ਹਾਂ ਦੇ ਸੇਵਨ ਨਾਲ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਜਿਸ ਨਾਲ ਸਰੀਰ ਕਿਸੇ ਵੀ ਬਿਮਾਰੀ ਨਾਲ ਲੜਨ ਦੇ ਯੋਗ ਹੋ ਜਾਂਦਾ ਹੈ। ਇਸ ਸੁਪਰਫੂਡ ਨੂੰ ਇੱਕ ਤਰ੍ਹਾਂ ਨਾਲ ਰਾਮਬਾਣ ਵੀ ਕਿਹਾ ਜਾ ਸਕਦਾ ਹੈ।

ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ...

ਸੰਤਰਾ

ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਟਾਕਰਾ ਕਰਨ ਲਈ ਸਰੀਰ ਵਿੱਚ ਇਮਿਊਨਿਟੀ ਪੱਧਰ ਮਜ਼ਬੂਤ ਹੋਣਾ ਚਾਹੀਦਾ ਹੈ। ਜੇਕਰ ਸਾਡਾ ਇਮਿਊਨਿਟੀ ਪੱਧਰ ਮਜ਼ਬੂਤ ਹੋਵੇਗਾ ਤਾਂ ਸਾਡਾ ਸਰੀਰ ਕਿਸੇ ਵੀ ਬਿਮਾਰੀ ਨਾਲ ਲੜਨ ਦੇ ਸਮੱਰਥ ਬਣ ਜਾਂਦਾ ਹੈ। ਇਸ ਦੇ ਪੱਧਰ ਨੂੰ ਵਧਾਉਣ ਲਈ ਸੰਤਰਾ ਇੱਕ ਉਚਿੱਤ ਸੁਪਰਫੂਡ ਹੈ। ਸੰਤਰੇ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸਰੀਰ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਸੰਤਰੇ ਵਿੱਚ ਬਾਇਓਫਲੇਵੋਨਾਇਡ ਤੇ ਲਾਇਮੋਨੀਨ ਨਾਮਕ ਤੱਤ ਪਾਇਆ ਜਾਂਦਾ ਹੈ ਜੋ ਅਲੈਰਜੀ ਦੀ ਸਮੱਸਿਆ ਨੂੰ ਖਤਮ ਕਰਦਾ ਹੈ ਤੇ ਚਮੜੀ ਨੂੰ ਸੁੰਦਰ ਬਣਾਉਂਦਾ ਹੈ।

- Advertisement -

ਕਈ ਬੀਮਾਰੀਆਂ ਨੂੰ ਜੜ੍ਹੋਂ ਖਤਮ ਕਰਦਾ ਹੈ ...

ਬ੍ਰੋਕਲੀ

ਬ੍ਰੋਕਲੀ ਇੱਕ ਅਜਿਹਾ ਸੁਪਰਫੂਡਜ਼ ਹੈ ਜੋ ਸਾਡੀ ਸਿਹਤ ਲਈ ਬਹੁਤ ਲਾਭਕਾਰੀ ਹੈ। ਆਮ ਤੌਰ ‘ਤੇ ਇਸ ਨੂੰ ਸਬਜ਼ੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਦੱਸ ਦਈਏ ਕਿ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਲਈ ਬ੍ਰੋਕਲੀ ਇੱਕ ਕਾਰਗਰ ਸੁਪਰਫੂਡ ਹੈ। ਬ੍ਰੋਕਲੀ ਵਿੱਚ ਬੀਟਾ ਕੈਰੋਟਿਨ ਅਤੇ ਆਈਸੋਟੀਓਸਾਈਨੇਟ ਨਾਮਕ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਕੈਂਸਰ ਦੀ ਬਿਮਾਰੀ ਤੋਂ ਸਰੀਰ ਦੀ ਰੱਖਿਆ ਕਰਦੇ ਹਨ। ਇਸ ਲਈ ਬ੍ਰੋਕਲੀ ਦੇ ਸੇਵਨ ਨਾਲ ਤੁਸੀਂ ਲੰਮੀ ਉਮਰ ਤੇ ਸਿਹਤਮੰਦ ਸਰੀਰ ਦੀ ਕਲਪਨਾ ਕਰ ਸਕਦੇ ਹੋ।

ਬ੍ਰੋਕਲੀ ਖਾਣ ਨਾਲ ਹੁੰਦੀਆਂ ਹਨ ਸਰੀਰ ਦੀਆਂ ...

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

 


 

Share this Article
Leave a comment