ਕਬਜ਼ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

Rajneet Kaur
2 Min Read

ਨਿਊਜ਼ ਡੈਸਕ: ਅੱਜਕਲ ਮਨੁੱਖ ਐਨਾ ਜ਼ਿੰਦਗੀ ‘ਚ ਰੁੱਝ ਗਿਆ ਹੈ ਕਿ ਉਸਨੂੰ ਆਪਣੇ ਸਰੀਰ ਦਾ ਧਿਆਨ ਰੱਖਣ ਦਾ ਵੀ ਸਮਾਂ ਨਹੀਂ ਹੈ। ਅਜਿਹੇ ‘ਚ ਜਿਵੇਂ-ਜਿਵੇਂ ਉਹ ਬੁੱਢਾ ਹੁੰਦਾ ਜਾਂਦਾ ਹੈ, ਉਹ ਕਈ ਸਮੱਸਿਆਵਾਂ ‘ਚ ਘਿਰਦਾ ਜਾ ਰਿਹਾ ਹੈ। ਇਨ੍ਹਾਂ ਵਿੱਚ ਕਬਜ਼ ਸਮੇਤ ਪੇਟ ਦੀਆਂ ਹੋਰ ਸਮੱਸਿਆਵਾਂ ਸ਼ਾਮਲ ਹਨ। ਇਸ ਨਾਲ ਉਨ੍ਹਾਂ ਦੀ ਜੀਵਨ ਸ਼ੈਲੀ ‘ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਸਰੀਰਕ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।

ਅਮਰੂਦ ਨੂੰ ਕਬਜ਼ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਅਤੇ ਭਰਪੂਰ ਮਾਤਰਾ ‘ਚ ਫਾਈਬਰ ਵੀ ਮੌਜੂਦ ਹੁੰਦੇ ਹਨ। ਇਹ ਪੇਟ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲਈ ਫਾਇਦੇਮੰਦ ਹੈ। ਇਸ ਨੂੰ ਕਬਜ਼ ਲਈ ਰਾਮਬਾਣ ਮੰਨਿਆ ਜਾਂਦਾ ਹੈ।

ਕਈ ਲੋਕ ਅਮਰੂਦ ਨੂੰ ਸਿੱਧਾ ਖਾਣਾ ਪਸੰਦ ਨਹੀਂ ਕਰਦੇ। ਇਸ ਤਰ੍ਹਾਂ ਇਸ ਦਾ ਸੂਪ ਬਣਾਇਆ ਜਾ ਸਕਦਾ ਹੈ। ਅਮਰੂਦ ਦਾ ਗੁੱਦਾ ਕੱਢ ਕੇ ਕਿਸੇ ਬਰਤਨ ‘ਚ ਪਾਣੀ ‘ਚ ਉਬਾਲ ਲਓ, ਫਿਰ ਇਸ ਨੂੰ ਛਾਣ ਲਓ। ਇਸ ਦੇ ਗੁਦੇ ਨੂੰ ਇਕ ਭਾਂਡੇ ਵਿਚ ਪਾਓ ਅਤੇ ਇਸ ਵਿਚ ਦਾਲਚੀਨੀ, ਕਾਲੀ ਮਿਰਚ, ਨਮਕ ਪਾ ਕੇ ਮਿਕਸ ਕਰੋ ਅਤੇ ਗਾੜ੍ਹਾ ਹੋਣ ਤੱਕ ਪਕਾਓ। ਇਸ ਸੂਪ ਨੂੰ ਇੱਕ ਕਟੋਰੀ ਵਿੱਚ ਕੱਢੋ ਅਤੇ ਉੱਪਰ ਪੁਦੀਨੇ ਦੀਆਂ ਪੱਤੀਆਂ ਅਤੇ ਕਾਲਾ ਨਮਕ ਪਾ ਕੇ ਸਰਵ ਕਰੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment