Breaking News

ਉਧਵ ਠਾਕਰੇ ਨੇ ਕਿਹਾ “ਗਲਤੀ ਕੀਤੀ ਜੋ ਰਾਜਨੀਤੀ ਨੂੰ ਧਰਮ ਨਾਲ ਜੋੜਿਆ”, ਅਦਾਕਾਰਾਂ ਨੇ ਵੀ ਇੰਝ ਦਿੱਤਾ ਜਵਾਬ

ਨਵੀਂ ਦਿੱਲੀ: ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ (Uddhav Thackeray) ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ) ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਗਲਤੀ ਕੀਤੀ ਜੋ ਰਾਜਨੀਤੀ ਨੂੰ ਧਰਮ ਨਾਲ ਜੋੜਿਆ। ਉਧਵ ਠਾਕਰੇ ਨੇ ਕਿਹਾ, “ਸਾਨੂੰ ਪਤਾ ਲੱਗਿਆ ਹੈ ਕਿ ਰਾਜਨੀਤੀ ਇਕ ਕਿਸਮ ਦਾ ਜੂਆ ਹੈ। ਅਸੀਂ ਰਾਜਨੀਤੀ ਨੂੰ ਧਰਮ ਨਾਲ ਜੋੜ ਕੇ ਬਹੁਤ  ਲੜਾਈ ਲੜੀ ਹੈ। ਅਸੀਂ ਤਿੰਨ ਪਾਰਟੀਆਂ ਵਿਚ ਸ਼ਾਮਲ ਹੋ ਕੇ ਸਰਕਾਰ ਬਣਾਈ ਹੈ।ਇਹ ਇਕ ਆਟੋ ਰਿਕਸ਼ਾ ਵਾਲੀ ਸਰਕਾਰ ਹੈ, ਨਾ ਕਿ ਬੁਲੇਟ ਟ੍ਰੇਨ।“ ਉਧਵ  ਠਾਕਰੇ ਦੇ ਬਿਆਨ ‘ਤੇ ਸੰਜੇ ਖਾਨ ਦੀ ਧੀ ਅਤੇ ਗਹਿਣਿਆਂ ਦੀ ਡਿਜ਼ਾਈਨਰ ਫਰਾਹ ਖਾਨ (Farah Khan Ali) ਨੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ।

ਫਰਾਹ ਖਾਨ ਅਲੀ ਨੇ ਉਧਵ ਠਾਕਰੇ ਦੇ ਬਿਆਨ ‘ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ, “ਅੰਧੇਰ ਨਾਲ ਦੇਰ ਚੰਗੀ।” ਫਰਾਹ ਖਾਨ ਅਲੀ ਦੇ ਇਸ ਟਵੀਟ ਨੇ ਕਾਫੀ ਸੁਰਖੀਆਂ ਬਟੋਰੀਆਂ, ਨਾਲ ਹੀ ਲੋਕਾਂ ਨੇ ਇਸ ‘ਤੇ ਆਪਣੀ ਜ਼ਬਰਦਸਤ ਪ੍ਰਤੀਕ੍ਰਿਆ ਦਿੱਤੀ ਹੈ। ਫਰਾਹ ਖਾਨ ਅਲੀ ਤੋਂ ਇਲਾਵਾ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਨੇ ਵੀ ਟਵੀਟ ਰਾਹੀਂ ਉਧਵ ਠਾਕਰੇ ਬਾਰੇ ਟਵੀਟ ਕੀਤਾ।

Check Also

Operation Amritpal: ਨਜ਼ਰਬੰਦ ਕੀਤੇ ਭਾਈ ਦਵਿੰਦਰ ਸਿੰਘ ਖ਼ਾਲਸਾ ਨੂੰ ਪੁਲਿਸ ਨੇ ਕੀਤਾ ਰਿਹਾਅ

ਨਿਊਜ਼ ਡੈਸਕ: ਅੰਮ੍ਰਿਤਪਾਲ ਦੇ ਮਾਮਲੇ ਵਿੱਚ ਪੰਜਾਬ ਅਤੇ ਹੋਰ ਰਾਜਾਂ ਤੋਂ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ …

Leave a Reply

Your email address will not be published. Required fields are marked *