ਭਾਰਤੀਆਂ ਨੇ ਗੂਗਲ ‘ਤੇ ਇਸ ਸਾਲ ਸਭ ਤੋਂ ਵੱਧ ਕਿਹੜੀਆਂ ਚੀਜ਼ਾਂ ਨੂੰ ਕੀਤਾ ਸਰਚ

TeamGlobalPunjab
2 Min Read

ਦੁਨੀਆਂ ਵਿੱਚ ਹਰ ਦਿਨ ਲੱਖਾਂ ਵਾਰ ਗੂਗਲ ‘ਤੇ ਹਰ ਕੋਈ ਕੁਝ ਨਾ ਕੁਝ ਸਰਚ ਕਰਦਾ ਹੀ ਰਹਿੰਦਾ ਹੈ। ਇਸੇ ਤਰ੍ਹਾਂ ਗੂਗਲ ਵੱਲੋਂ ਇਸ ਵਾਰ ਭਾਰਤ ‘ਚ ਸਭ ਤੋਂ ਵੱਧ ਵਾਰ ਗੂਗਲ ‘ਤੇ ਖੋਜੇ ਜਾਣ ਵਾਲੇ ਨਤੀਜੇ  ਦੱਸੇ ਗਏ ਹਨ। ਗੂਗਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਸਾਲ 2019 ਵਿੱਚ ਸਭ ਤੋਂ ਵੱਧ ਵਾਰ ਭਾਰਤੀਆਂ ਵੱਲੋਂ ਕ੍ਰਿਕਟ ਵਰਲਡ ਕੱਪ ਦੇ ਨਤੀਜੇ ਖੋਜੇ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਖੇਡਾਂ ਨੂੰ ਸਬੰਧਤ ਪ੍ਰੋਗਰਾਮ, ਪਰਸਨੈਲਟੀ, ਫਿਲਮਾਂ ਅਤੇ ਗੀਤ ਸਰਚ ਕੀਤੇ ਗਏ ਹਨ।

ਇਸ ਤੋਂ ਇਲਾਵਾ ਜਿਹੜੀ ਆਲ ਓਵਰ ਟਾਪ 10 ਦੀ ਜਾਣਕਾਰੀ ਗੂਗਲ ਵੱਲੋਂ ਦਿੱਤੀ ਗਈ ਹੈ ਉਸ ਵਿੱਚ ਕ੍ਰਿਕਟ ਵਰਲਡ ਕੱਪ, ਲੋਕ ਸਭਾ ਚੋਣਾਂ, ਚੰਦਰਯਾਨ 2 ਨੂੰ ਵੀ ਭਾਰਤੀਆਂ ਨੇ ਵਧੇਰੇ ਵਾਰ ਖੋਜਿਆ ਹੈ। ਹੁਣ ਜੇਕਰ ਫਿਲਮਾਂ ਦੀ ਗੱਲ ਕਰੀੲ ਤਾਂ ਇਸ ਵਿੱਚ ਕਬੀਰ ਸਿੰਘ, ਗਲੀ ਬੁਆਏ, ਮਿਸ਼ਨ ਮੰਗਲ, ਜੋਕਰ ਅਤੇ ਮਾਰਵਲ ਦੀ ਡਬਲ ਐਨਟਰੀ ਖੋਜੀਆਂ ਗਈਆਂ ਹਨ।

ਖੇਡਾਂ ਦੇ ਵਿੱਚ ਕ੍ਰਿਕਟ ਵਰਲਡ ਕੱਪ,  ਪ੍ਰੋ ਕਬੱਡੀ ਲੀਗ ਅਤੇ ਅੰਤਰਰਾਸ਼ਟਰੀ ਖੇਡ ਪ੍ਰੋਗਰਾਮ ਖੋਜੇ ਗਏ ਹਨ। ਰਿਪੋਰਟ ਮੁਤਾਬਿਕ ਇਸ ਤੋਂ ਇਲਾਵਾ ਜਿਆਦਾਤਰ ‘ਕਿਵੇਂ ਕਰੀਏ ..’, ਅਤੇ ‘ਕੀ ਹੈ…’ ਦੇ ਨਤੀਜੇ ਵੀ ਵਧੇਰੇ ਖੋਜੇ ਗਏ ਹਨ। ਜਿਵੇਂ ਕਿ ਗੂਗਲ ਸਰਚ ਨੇ ਬਹੁਤ ਸਾਰੇ ਪ੍ਰਸ਼ਨ ਵੇਖੇ ਜਿਸ ਵਿੱਚ ‘ਵੋਟ ਕਿਵੇਂ ਪਾਉਣਾ ਹੈ’, ‘ਫਾਸਟੈਗ ਕਿਵੇਂ ਪ੍ਰਾਪਤ ਕਰਨਾ ਹੈ’, ‘ਟ੍ਰਾਈ ਦੇ ਅਨੁਸਾਰ ਚੈਨਲ ਕਿਵੇਂ ਚੁਣਨੇ ਹਨ’, ‘ਆਰਟੀਕਲ 370 ਕੀ ਹੈ?’, ‘ਮੋਦੀ ਕਿਵੇਂ ਹਨ?’ ।

ਇਸ ਤੋਂ ਇਲਾਵਾ ਇਸ ਸਾਲ ਸਭ ਤੋਂ ਵੱਧ ਖੋਜੀਆਂ ਗਈਆਂ ਸ਼ਖਸੀਅਤਾਂ ਵਿਚੋਂ ਆਈਏਐਫ ਵਿੰਗ ਦੇ ਕਮਾਂਡਰ ਅਭਿਨੰਦਨ ਵਰਥਮਾਨ ਪਹਿਲੇ ਸਥਾਨ ‘ਤੇ ਰਹੇ, ਅਤੇ ਇਸ ਤੋਂ ਬਾਅਦ ਲਤਾ ਮੰਗੇਸ਼ਕਰ ਅਤੇ ਯੁਵਰਾਜ ਸਿੰਘ ਨੂੰ ਖੋਜਿਆ ਗਿਆ।

- Advertisement -

Share this Article
Leave a comment