IPL 2023 ਦਾ ਫਾਈਨਲ ਜਿੱਤ ਕੇ ਚੇਨਈ ਸੁਪਰ ਕਿੰਗਜ਼ ਨੂੰ ਮਿਲੀ ਇੰਨੀ ਕਰੋੜ ਇਨਾਮੀ ਰਾਸ਼ੀ

Rajneet Kaur
2 Min Read

ਨਿਊਜ਼ ਡੈਸਕ: ਇੰਡੀਅਨ ਪ੍ਰੀਮੀਅਰ ਲੀਗ 2023 (IPL 2023) ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਇਟਨਸ (CSK ਬਨਾਮ GT) ਵਿਚਕਾਰ ਖੇਡਿਆ ਗਿਆ। ਚੇਨਈ ਸੁਪਰ ਕਿੰਗਜ਼ ਨੇ ਇਸ ਮੈਚ ਵਿੱਚ ਡੀਐਲਐਸ ਨਿਯਮ ਤਹਿਤ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਹਾਸਿਲ ਕਰ ਲਿਆ ਹੈ। ਫਾਈਨਲ ਜਿੱਤਣ ਤੋਂ ਬਾਅਦ, ਚੇਨਈ ਸੁਪਰ ਕਿੰਗਜ਼ ਨੂੰ ਨਾ ਸਿਰਫ ਚਮਕਦਾਰ ਟਰਾਫੀ ਮਿਲੀ, ਸਗੋਂ ਇਨਾਮੀ ਰਾਸ਼ੀ ਵਜੋਂ ਕਰੋੜਾਂ ਰੁਪਏ ਵੀ ਮਿਲੇ। ਇਸ ਦੇ ਨਾਲ ਹੀ ਗੁਜਰਾਤ ਟਾਈਟਨਸ ਨੂੰ ਹਾਰ ਦੇ ਬਾਵਜੂਦ ਵੱਡੀ ਇਨਾਮੀ ਰਾਸ਼ੀ ਦਿੱਤੀ ਗਈ। IPL 2023 ਦਾ ਫਾਈਨਲ ਮੈਚ ਜਿੱਤਣ ਤੋਂ ਬਾਅਦ, ਚੇਨਈ ਸੁਪਰ ਕਿੰਗਜ਼ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ (IPL 2023 ਇਨਾਮੀ ਰਕਮ) ਦਿੱਤੀ ਗਈ। ਇਹ ਦੁਨੀਆ ਭਰ ਵਿੱਚ ਖੇਡੀਆਂ ਜਾਣ ਵਾਲੀਆਂ ਵੱਖ-ਵੱਖ ਟੀ-20 ਲੀਗਾਂ ਵਿੱਚੋਂ ਸਭ ਤੋਂ ਵੱਧ ਹੈ।

ਫਾਈਨਲ ਵਿੱਚ ਹਾਰਨ ਵਾਲੀ ਟੀਮ ਗੁਜਰਾਤ ਟਾਈਟਨਜ਼ ਨੂੰ 12.5 ਕਰੋੜ ਰੁਪਏ ਦਿੱਤੇ ਗਏ। ਤੀਜੇ ਨੰਬਰ ‘ਤੇ ਰਹੀ ਮੁੰਬਈ ਇੰਡੀਅਨਜ਼ ਦੀ ਟੀਮ ਨੂੰ 7 ਕਰੋੜ ਅਤੇ ਚੌਥੇ ਨੰਬਰ ‘ਤੇ ਰਹੀ ਲਖਨਊ ਸੁਪਰ ਜਾਇੰਟਸ ਦੀ ਟੀਮ ਨੂੰ 6.5 ਕਰੋੜ ਦਿੱਤੇ ਗਏ ਹਨ। ਦਸ ਦਈਏ ਕਿ  ਦੁਨੀਆ ਭਰ ‘ਚ ਖੇਡੀਆਂ ਜਾਣ ਵਾਲੀਆਂ ਵੱਖ-ਵੱਖ ਟੀ-20 ਲੀਗਾਂ ‘ਚ ਇੰਨੀ ਜ਼ਿਆਦਾ ਇਨਾਮੀ ਰਾਸ਼ੀ ਨਹੀਂ ਦਿੱਤੀ ਜਾਂਦੀ। ਇੰਡੀਅਨ ਪ੍ਰੀਮੀਅਰ ਲੀਗ (IPL) ਤੋਂ ਬਾਅਦ ਸਭ ਤੋਂ ਵੱਧ ਇਨਾਮੀ ਰਾਸ਼ੀ SA20 ਲੀਗ ਵਿੱਚ ਦਿੱਤੀ ਜਾਂਦੀ ਹੈ। ਦੱਖਣੀ ਅਫਰੀਕਾ ਟੀ-20 ਲੀਗ ਜਿੱਤਣ ਵਾਲੀ ਟੀਮ ਨੂੰ 15 ਕਰੋੜ ਰੁਪਏ ਦਿੱਤੇ ਜਾਂਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment