ਕੀ ਹੁੰਦਾ ਹੈ ਨਸ਼ਾ ?

TeamGlobalPunjab
5 Min Read

-ਅਵਤਾਰ ਸਿੰਘ 

ਸਰੀਰ ਦੀ ਉਤੇਜਨਾ ਜਾਂ ਕੰਮ ਕਰਨ ਦੀ ਸਮਰਥਾ ਨੂੰ ਲੋੜ ਤੋਂ ਵਧੇਰੇ ਘਟਾਉਣ ਜਾਂ ਵਧਾਉਣ ਵਾਲੇ ਕਿਸੇ ਵੀ ਪਦਾਰਥ ਦਾ ਸੇਵਨ ਵਾਰ ਵਾਰ ਕਰਨ ਨੂੰ ਨਸ਼ਾ ਕਹਿੰਦੇ ਹਨ। ਸ਼ਰਾਬ ਤੇ ਤੰਬਾਕੂ ਸ਼ੁਰੂਆਤੀ ਨਸ਼ੇ (Gate way of drugs) ਹਨ। ਨਸ਼ੇ ਤਿੰਨ ਤਰ੍ਹਾਂ ਦੇ ਹੁੰਦੇ ਹਨ।

1 ਕੁਦਰਤੀ ਨਸ਼ੇ : ਜ਼ਮੀਨ ਵਿਚੋਂ ਉਗਣ ਵਾਲੇ (ਭੰਗ,ਪੋਸਤ, ਕੋਕੀਨ,ਧਤੂਰਾ ਆਦਿ)। 2 ਅਰਧ ਰਸਾਇਣਕ ਨਸ਼ੇ-ਕੁਦਰਤੀ ਨਸ਼ਿਆਂ ਤੇ ਰਸਾਇਣਾਂ ਨੂੰ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ (ਮਾਰਫਿਨ, ਹੈਰੋਇਨ ਆਦਿ)। 3-ਰਸਾਇਣਕ ਨਸ਼ੇ-ਜਿਹੜੇ ਵੱਖ ਵੱਖ ਰਸਾਇਣਾਂ ਨੂੰ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ ਜਿਵੇਂ (ਸ਼ਰਾਬ, ਪੈਥਾਡਿਨ, ਕੋਰਿਕਸ, ਮੈਂਡਰਿਕਸ ਆਦਿ)।

ਸ਼ਰਾਬ, ਅਫੀਮ, ਭੁੱਕੀ, ਸਿਗਰਟ ਆਦਿ ਨਸ਼ੇ ਜੇ ਇਰਾਦਾ ਹੋਵੇ ਤਾਂ ਛੱਡੇ ਜਾ ਸਕਦੇ।ਨਸ਼ੇ ਥੱਕੇ ਹੋਏ ਸਰੀਰ ਨੂੰ ਵਕਤੀ ਤੌਰ ਤੇ ਕੁਝ ਤੇਜੀ ਦਿੰਦੇ ਹਨ ਪਰ ਸ਼ਕਤੀ ਅਤੇ ਤਾਕਤ ਨਹੀਂ, ਇਸ ਕਰਕੇ ਸਰੀਰ, ਮਨ ਤੇ ਦਿਮਾਗ ਲਈ ਖਤਰਨਾਕ ਹੁੰਦੇ ਹਨ।

- Advertisement -

ਵਿਸ਼ਵ ਸਿਹਤ ਸੰਗਠਨ ਨੇ ਸਰੀਰ ਤੇ ਤੰਬਾਕੂ ਨਾਲ ਪੈਣ ਵਾਲੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਹਰ ਸਾਲ 31 ਮਈ ਨੂੰ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਮਨਾਉਣ ਦਾ ਫੈਸਲਾ ਕੀਤਾ। ਪਹਿਲੀ ਵਾਰ 31 ਮਈ 1988 ਨੂੰ ਇਹ ਦਿਵਸ ਮਨਾਇਆ ਗਿਆ। ਤੰਬਾਕੂ ਪੁਰਤਗਾਲੀ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ਲੈ
ਲਾਤੀਨੀ ਭਾਸ਼ਾ ਵਿੱਚ ਨਿਕੋਟੀਆਨਾ ਤਾਬਾਕੁਮ ਕਹਿੰਦੇ ਹਨ। ਤੰਬਾਕੂ ਦਾ ਪੌਦਾ 1608 ਨੂੰ ਪੁਰਤਗਾਲੀਆਂ ਨੇ ਭਾਰਤ ਵਿੱਚ ਲਿਆਂਦਾ। ਇਸ ਦੀ ਖੇਤੀ ਪੂਰੇ ਦੇਸ਼ ਵਿੱਚ ਹੁੰਦੀ ਹੈ ਤੇ ਭਾਰਤ ਵਿਸ਼ਵ ਦੇ ਕੁਲ ਉਤਪਾਦਨ ਦਾ 7.8 ਫੀਸਦੀ ਪੈਦਾ ਕਰਦਾ।

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੂਜਾ ਉਪਭੋਗਤਾ ਹੈ ਅਤੇ ਚੀਨ ਤੇ ਬਰਾਜ਼ੀਲ ਤੋਂ ਬਾਅਦ ਤੰਬਾਕੂ ਉਤਪਾਦਨ ਵੇਲਾ ਦੇਸ਼ ਹੈ।ਅਮਰੀਕਾ ਤੇ ਇੰਗਲੈਂਡ ਵਿੱਚ ਇਸਨੂੰ ਟੋਬੈਗੋ ਕਹਿਆ ਜਾਂਦਾ ਹੈ।ਤੰਬਾਕੂ ਚੱਬਣਾ,ਹਥਾਂ ‘ਚ ਮਲ ਕੇ ਬੁਲਾਂ ਵਿੱਚ ਰੱਖਣਾ ਸਿਹਤ ਲਈ ਹਾਨੀਕਾਰਕ ਹੈ। ਸਿਗਰਟਾਂ ਵਿੱਚ 4,000 ਕੈਮੀਕਲ ਪਦਾਰਥਾਂ ਵਿਚੋਂ 400 ਤੋਂ ਵੱਧ ਜ਼ਹਿਰੀਲੇ ਪਦਾਰਥ ਹਨ।

ਸਭ ਤੋਂ ਜ਼ਹੀਰੀਲੇ ਪਦਾਰਥ ਟਾਰ ਨਾਲ ਕੈਂਸਰ, ਨਿਕੋਟੀਨ ਨਾਲ ਖੂਨ ਵਿਚ ਕੋਲੈਸਟਰੋਲ ਦੀ ਮਾਤਰਾ ਵੱਧ ਜਾਣ ਨਾਲ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ, ਨਿਕੋਟੀਨ ਕੀੜਿਆਂ ਨੂੰ ਮਾਰਨ ਲਈ, ਅਮੋਨੀਆਂ ਫਰਸ਼ ਸਾਫ ਕਰਨ ਲਈ ਵਰਤਿਆਂ ਜਾਂਦਾ ਹੈ, ਆਰਸੈਨਿਕ ਜੋ ਕਿ ਸਫੈਦ ਕੀੜੀਆ ਦਾ ਜ਼ਹਿਰ ਹੈ, ਕਾਰ ਦੇ ਧੂੰਏ ਵਿਚਲੀ ਭਿਆਨਕ ਗੈਸ ਕਾਰਬਨ ਮੋਨੋਆਕਸਾਈਡ, ਗੈਸ ਚੈਂਬਰਾਂ ਵਿੱਚ ਵਰਤੀ ਜਾਣ ਵਾਲੀ ਜ਼ਹਿਰੀਲੀ ਗੈਸ ਹਾਈਡਰੋਜਨ ਸਾਈਆਨਾਈਡ, ਫਿਨਾਈਲ ਦੀਆਂ ਗੋਲੀਆਂ ਲਈ ਵਰਤੀ ਜਾਣ ਵਾਲੀ ਨੈਪਥਾਲੀਨ, ਤਾਰਕੋਲ, ਪ੍ਰਮਾਣੂ ਹਥਿਆਰਾਂ ਵਿੱਚ ਵਰਤਿਆਂ ਜਾਣ ਵਾਲਾ ਰੇਡੀਓਐਕਟਿਵ ਤੱਤ ਸਮੇਤ ਬਹੁਤ ਸਾਰੇ ਜ਼ਹਿਰੀਲੇ ਤੱਤ ਹੁੰਦੇ ਹਨ।

ਕਾਰਬਨ ਮੋਨੋਆਕਸਾਈਡ ਆਕਸੀਜਨ ਦੀ ਸਪਲਾਈ ਨੂੰ ਘਟਾਉਂਦਾ ਹੈ।ਦੁਨੀਆਂ ਵਿੱਚ ਹਰ ਸਾਲ ਤੰਬਾਕੂ ਨਾਲ ਜੁੜੀਆਂ ਬਿਮਾਰੀਆਂ ਨਾਲ ਕਰੀਬ 70 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਅਤੇ ਭਾਰਤ ਵਿੱਚ ਰੋਜ਼ਾਨਾ ਲੱਗਭੱਗ 2200 ਲੋਕਾਂ ਦੀ ਅਤੇ ਪੰਜਾਬ ਵਿੱਚ ਰੋਜਾਨਾ ਲੱਗਭੱਗ 48 ਵਿਅਕਤੀਆਂ ਦੀ ਮੌਤ ਤੰਬਾਕੂ ਕਾਰਨ ਹੁੰਦੀ ਹੈ। ਭਾਰਤ ਵਿਚ 35 ਫੀਸਦੀ ਤੋਂ ਜਿਆਦਾ ਬਾਲਗ ਵੱਖ ਵੱਖ ਰੂਪਾਂ ਵਿਚ ਸੇਵਨ ਕਰਦੇ।ਇਨਾਂ ਵਿਚ 48% ਮਰਦ ਤੇ 20% ਔਰਤਾਂ ਹਨ।

ਭਾਰਤ ਵਿਚ ਹਰ ਸਾਲ ਤੰਬਾਕੂ ਨਾਲ 7:5 ਲੱਖ ਮੌਤਾਂ ਹੁੰਦੀਆਂ ਹਨ। 56:1 ਫੀਸਦੀ ਆਦਮੀ ਤੇ 47:39 ਫੀਸਦੀ ਔਰਤਾਂ ਨੂੰ ਤੰਬਾਕੂ ਦਾ ਕੈਂਸਰ ਹੁੰਦਾ ਹੈ। ਤੰਬਾਕੂ ਦੀ ਵਰਤੋਂ ਨਾਲ ਦੇਸ਼ ਨੂੰ ਹਰ ਸਾਲ ਸਿਹਤ ਦੇ ਖੇਤਰ ਵਿੱਚ ਇਕ ਲੱਖ ਕਰੋੜ ਦਾ ਨੁਕਸਾਨ ਹੁੰਦਾ ਹੈ।ਇਹ ਧੀਮੀ ਗਤੀ ਦਾ ਜ਼ਹਿਰ ਹੈ। ਸਰਕਾਰ ਨੇ ਤੰਬਾਕੂ ਕੰਪਨੀਆਂ ਦੇ ਦਬਾਅ ਸਦਕਾ 1-10 -2014 ਦਾ ਨੋਟੀਫੀਕੇਸ਼ਨ ਵਾਪਸ ਲੈ ਲਿਆ ਜਿਸ ਵਿਚ ਤੰਬਾਕੂ ਪੈਕਟਾਂ ਉਪਰ 85 ਫੀਸਦੀ ਹਿਸੇ ‘ਤੇ ਤਸਵੀਰ ਰੂਪੀ ਚੇਤਾਵਨੀ ਛਾਪੀ ਜਾਣੀ ਸੀ।

- Advertisement -

ਸੰਸਦੀ ਕਮੇਟੀ ਦੇ ਚੇਅਰਮੈਨ ਤੇ ਇਕ ਸਿਆਸੀ ਆਗੂ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਭਾਰਤ ਵਿੱਚ ਇਹ ਸਟੱਡੀ ਨਹੀਂ ਹੋਈ ਜਿਸ ਤੋਂ ਇਹ ਸਿੱਧ ਹੁੰਦਾ ਹੋਵੇ ਕਿ ਤੰਬਾਕੂ ਨਾਲ ਕੈਂਸਰ ਹੁੰਦਾ ਹੋਵੇ।ਸੰਸਾਰ ਵਿੱਚ ਪੈਸਿਵ ਸਮੋਕਿੰਗ (ਭਾਵ ਸਿਗਰਟ ਦੇ ਧੂੰਏ ਨਾਲ ਨੇੜੇ ਰਹਿਣ ਵਾਲਿਆਂ ਤੇ ਅਸਰ ਪਵੇ) ਨਾਲ ਹਰ ਸਾਲ ਛੇ ਲੱਖ ਲੋਕ ਮਰਦੇ ਹਨ। ਇਨ੍ਹਾਂ ਵਿੱਚੋਂ ਡੇਢ ਲੱਖ ਬੱਚੇ ਹੁੰਦੇ ਹਨ।

ਇਸ ਨਾਲ ਪਰਵਾਰਿਕ ਮੈਂਬਰ ਜਿਆਦਾ ਪ੍ਰਭਾਵਤ ਹੁੰਦੇ ਹਨ। ਤੰਬਾਕੂ ਸਸਤਾ, ਸੌਖਾ ਤੇ ਆਮ ਥਾਂਵਾਂ ਉਪਰ ਮਿਲਣ ਕਰਕੇ ਇਨਾਂ ਦੀ ਵਰਤੋਂ ਵਾਲਿਆਂ ਦੀ ਗਿਣਤੀ ਵਧਦੀ ਜਾਂਦੀ ਹੈ। 84% ਗਰੀਬ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ। ਸੁਪਰੀਮ ਕੋਰਟ ਵਲੋਂ 1 ਮਈ 2004 ਤੋਂ ਤੇ ਭਾਰਤ ਸਰਕਾਰ ਵਲੋਂ 2 ਅਕਤੂਬਰ 2008 ਤੋਂ ਤੰਬਾਕੂ ਰੋਕਥਾਮ ਐਕਟ ਲਾਗੂ ਕੀਤਾ ਗਿਆ ਜਿਸ ਅਨੁਸਾਰ ਜਨਤਕ ਥਾਵਾਂ ਤੇ ਸਿਗਰੇਟ ਪੀਣ ਤੰਬਾਕੂ ਉਤਪਾਦਾਂ ਦੇ ਇਸ਼ਤਿਹਾਰ ‘ਤੇ ਪਾਬੰਦੀ, ਨਾਬਾਲਗ ਲਈ ਤੰਬਾਕੂ ਵੇਚਣਾ ਤੇ ਖਰੀਦਣਾ ਤੇ ਵਿਦਿਅਕ ਅਦਾਰੇ ਤੋਂ 100 ਗਜ਼ ਤਕ ਤੰਬਾਕੂ ਵੇਚਣ ਤੇ ਪਾਬੰਦੀ ਆਦਿ ਹਨ। ਸਿਹਤ ਵਿਭਾਗ ਜਿਥੇ ਪੰਜਾਬ ਨੂੰ ਤੰਬਾਕੂ ਤੋਂ ਮੁਕਤ ਕਰਾਉਣ ਲਈ ਟੀਮਾਂ ਬਣਾ ਕੇ ਚਲਾਨ ਕੱਟੇ ਜਾਂਦੇ ਹਨ, ਉਥੇ ਲੋਕਾਂ ਨੂੰ ਮੀਡੀਏ ਰਾਂਹੀ ਜਾਗਰੂਕ ਕਰ ਰਿਹਾ ਹੈ।ਚੰਡੀਗੜ੍ਹ, ਅਸਾਮ ਵਿਚ ਤੰਬਾਕੂ ‘ਤੇ ਮੁਕੰਮਲ ਪਾਬੰਦੀ ਹੈ।

“ਸਿਗਰੇਟ, ਬੀੜੀ, ਪਾਨ-ਹੋਵੇ ਕੈਂਸਰ ਕੱਢੇ ਜਾਨ”। “ਤੰਬਾਕੂ ਦਾ ਜ਼ਹਿਰ-ਮੌਤ ਦਾ ਕਹਿਰ “।
“ਤੰਬਾਕੂ ਦੀ ਆਦਤ-ਮੌਤ ਦੀ ਦਾਅਵਤ “। ਸਭ ਨੂੰ ਇਨ੍ਹਾਂ ਨਾਅਰਿਆਂ ‘ਤੇ ਗੌਰ ਕਰਨ ਦੀ ਲੋੜ ਹੈ।

Share this Article
Leave a comment