ਡਿਜੀਟਲ ਇੰਡੀਆ – ਗਿਆਨ ਸ਼ਕਤੀ ਵੱਲ ਵਧਦੇ ਕਦਮ

TeamGlobalPunjab
11 Min Read

-ਅਮਿਤਾਭ ਕਾਂਤ;

ਮੈਂ ਲਗਭਗ ਤਿੰਨ ਦਹਾਕੇ ਪਹਿਲਾਂ, ਕੇਰਲ ਦੇ ਰਮਣੀਕ ਗ੍ਰਾਮੀਣ ਖੇਤਰ ਵਿੱਚ, ਪਰੰਪਰਾਗਤ ਮੱਛੀ ਪਾਲਣ ਖੇਤਰ ਵਿੱਚ ਕੰਮ ਕਰਦਾ ਰਿਹਾ ਹਾਂ। ਮੱਛੀ ਦੇ ਬਜ਼ਾਰ ਮੁੱਲ ਦਾ ਸਿਰਫ਼ 20% ਪ੍ਰਾਪਤ ਕਰਨ ਵਾਲੇ ਮਛੇਰਿਆਂ ਦਾ ਮੁਨਾਫ਼ਾ ਵਧਾਉਣ ਦੇ ਲਈ ਅਸੀਂ ਫਾਈਬਰਗਲਾਸ ਕ੍ਰਾਫਟ ਅਤੇ ਆਊਟਬੋਰਡ ਮੋਟਰ ਜਿਹੀ ਨਵੀਂ ਤਕਨੀਕ ਦੀ ਸ਼ੁਰੂਆਤ ਕੀਤੀ ਅਤੇ ਇੱਥੋਂ ਤੱਕ ਕਿ ਸਮੁੰਦਰ ਤਟ ਪੱਧਰ ਦੀ ਨਿਲਾਮੀ ਵੀ ਸ਼ੁਰੂ ਕੀਤੀ। ਹਾਲਾਂਕਿ ਸਭ ਤੋਂ ਵੱਡੀ ਚੁਣੌਤੀ ਜੋ ਬਣੀ ਰਹੀ, ਉਹ ਸੀ ਭੁਗਤਾਨ ਨੂੰ ਵਿਵਸਥਿਤ ਕਰਨ ਲਈ ਮਛੇਰਿਆਂ ਲਈ ਬੈਂਕ ਖਾਤੇ ਖੋਲ੍ਹਣਾ। ਉਨ੍ਹਾਂ ਦਿਨਾਂ ਵਿੱਚ ਸਾਨੂੰ ਫਿਜ਼ੀਕਲ ਬੈਂਕਾਂ ਦਾ ਪਤਾ ਕਰਕੇ ਸਿੰਗਲ ਖਾਤਾ ਧਾਰਕ ਨੂੰ ਵੀ ਰਜਿਸਟਰ ਕਰਨ ਵਿੱਚ ਘੱਟ ਤੋਂ ਘੱਟ ਦਸ ਮਹੀਨੇ ਲਗਦੇ ਸਨ। ‘ਆਪਣੇ ਗ੍ਰਾਹਕ ਨੂੰ ਜਾਣੋ’ ਇੱਕ ਵਿਦੇਸ਼ੀ ਧਾਰਨਾ ਸੀ। 2021 ਤੱਕ ਆਉਂਦੇ-ਆਉਂਦੇ ਤੁਸੀਂ ਇੱਕ ਬੈਂਕ ਸ਼ਾਖਾ ਵਿੱਚ ਜਾ ਸਕਦੇ ਹੋ ਅਤੇ ਈ-ਕੇਵਾਈਸੀ ਅਤੇ ਬਾਇਓਮੀਟ੍ਰਿਕਸ ਦੇ ਜ਼ਰੀਏ ਕੁਝ ਹੀ ਸਮੇਂ ਵਿੱਚ ਇੱਕ ਬੈਂਕ ਖਾਤਾ ਖੋਲ੍ਹ ਸਕਦੇ ਹੋ। ਮਹੀਨਿਆਂ ਤੋਂ ਮਿੰਟਾਂ ਤੱਕ ਉਡੀਕ ਸਮੇਂ ਨੂੰ ਘੱਟ ਕਰਦੇ ਹੋਏ, ਡਿਜੀਟਲ ਪਰਿਵਰਤਨ ਨੇ ਅਸਲ ਵਿੱਚ ਇੱਕ ਮਹੱਤਵਪੂਰਨ ਬਦਲਾਅ ਨੂੰ ਸਮਰੱਥ ਬਣਾਇਆ ਹੈ।

ਡਿਜੀਟਲ ਇੰਡੀਆ ਦੇ ਛੇ ਸਾਲ ਪੂਰੇ ਹੋਣ ‘ਤੇ, ਪ੍ਰਧਾਨ ਮੰਤਰੀ ਨੇ ਇਸ ਨੂੰ ਸਹੀ ਮਾਅਨੇ ਵਿੱਚ ਭਾਰਤ ਦਾ ਟੈੱਕੇਡ ਦੱਸਿਆ ਹੈ। ਤਕਨੀਕੀ ਪ੍ਰਗਤੀ ਅਤੇ ਇੰਟਰਨੈੱਟ ਦੀ ਤੀਬਰ ਪਹੁੰਚ ਨੇ ਪੂਰੇ ਭਾਰਤ ਵਿੱਚ ਇੱਕ ਬਿਲੀਅਨ ਤੋਂ ਅਧਿਕ ਨਾਗਰਿਕਾਂ ਨੂੰ ਇੱਕ ਆਮ ਵਿੱਤੀ, ਆਰਥਿਕ ਅਤੇ ਡਿਜੀਟਲ ਈਕੋਸਿਸਟਮ ਵਿੱਚ ਏਕੀਕ੍ਰਿਤ ਕਰ ਦਿੱਤਾ ਹੈ। ਸਭ ਤੋਂ ਸਸਤੀ ਡਾਟਾ ਦਰ ਅਤੇ 700 ਮਿਲੀਅਨ ਦੇ ਕਰੀਬ ਇੰਟਰਨੈੱਟ ਉਪਯੋਗਕਰਤਾਵਾਂ ਦੇ ਨਾਲ ਹਰ 3 ਸਕਿੰਟ ਵਿੱਚ ਇੱਕ ਨਵਾਂ ਭਾਰਤੀ ਉਪਯੋਗਕਰਤਾ ਇੰਟਰਨੈੱਟ ਨਾਲ ਜੁੜਦਾ ਹੈ। ਕੇਂਦਰੀ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਜਨਤਕ ਨਿਜੀ ਭਾਗੀਦਾਰੀ ਦੇ ਜ਼ਰੀਏ ਸਾਰੇ ਪਿੰਡਾਂ ਲਈ ਸਰਕਾਰੀ ਫਾਈਬਰ ਕਨੈਕਟੀਵਿਟੀ ਨਾਲ 16 ਰਾਜਾਂ ਵਿੱਚ ਭਾਰਤਨੈੱਟ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇੱਕ ਬਿਲੀਅਨ ਤੋਂ ਅਧਿਕ ਬਾਇਓਮੀਟ੍ਰਿਕਸ, ਇੱਕ ਬਿਲੀਅਨ ਤੋਂ ਅਧਿਕ ਮੋਬਾਈਲ ਅਤੇ ਲਗਭਗ ਇੱਕ ਬਿਲੀਅਨ ਬੈਂਕ ਖਾਤਿਆਂ ਦੇ ਨਾਲ ਅਸੀਂ ਪੂਰੀ ਆਬਾਦੀ ਨੂੰ ਮੈਪਿੰਗ ਕਰਦੇ ਹੋਏ ਦੁਨੀਆ ਵਿੱਚ ਸਭ ਤੋਂ ਵੱਡੀ ਪਹਿਚਾਣ ਪ੍ਰਣਾਲੀ ਦਾ ਨਿਰਮਾਣ ਕੀਤਾ ਹੈ। ਹੁਣ ਤੱਕ, 1.29 ਬਿਲੀਅਨ ਆਧਾਰ ਆਈਡੀਜ਼ ਬਣਾਈਆਂ ਗਈਆਂ ਹਨ ਅਤੇ 55.97 ਬਿਲੀਅਨ ਦਾ ਪ੍ਰਮਾਣੀਕਰਨ ਕੀਤਾ ਗਿਆ ਹੈ। ਭਾਰਤ ਦੇ ਡਿਜੀਟਲੀਕਰਣ ਪ੍ਰਯਤਨਾਂ ਦਾ ਮੂਲ ਲਕਸ਼ ਸਰਕਾਰ ਅਤੇ ਨਾਗਰਿਕਾਂ ਦੇ ਦਰਮਿਆਨ ਦੇ ਫਾਸਲੇ ਨੂੰ ਘੱਟ ਕਰਨਾ ਰਿਹਾ ਹੈ।

ਇੱਕ ਭੁਗਤਾਨ ਪ੍ਰਣਾਲੀ ਜੋ ਗੁਜਰਾਤ ਦੇ ਤਟ ਤੋਂ ਲੈ ਕੇ ਉੱਤਰ ਪ੍ਰਦੇਸ਼ ਦੇ ਖੇਤਾਂ ਅਤੇ ਸਿੱਕਿਮ ਦੇ ਪਹਾੜਾਂ ਵਿੱਚ ਫੈਲੇ ਲੱਖਾਂ ਭਾਰਤੀਆਂ ਨੂੰ ਜੋੜਦੀ ਹੈ, ਡਿਜੀਟਲ ਭੁਗਤਾਨ ਦੇ ਲਈ ਯੂਪੀਆਈ ਨੂੰ ਗਲੋਬਲ ਅਤੇ ਸਕੇਲੇਬਲ ਯੋਜਨਾ ਬਣਾਉਣ ਦਾ ਜ਼ਬਰਦਸਤ ਅਵਸਰ ਹੈ। ਇੱਕ ਵੱਡੇ ਕਾਰਪੋਰੇਟ ਨੂੰ ਸਸ਼ਕਤ ਬਣਾਉਣ ਤੋਂ ਲੈ ਕੇ ਸਬਜ਼ੀ ਵਿਕਰੇਤਾ ਨੂੰ ਸਸ਼ਕਤ ਬਣਾਉਣ ਤੱਕ, ਤੇਜ਼, ਰੀਅਲ ਟਾਈਮ ਮੋਬਾਈਲ ਭੁਗਤਾਨ ਦੀ ਸੁਵਿਧਾ ਵਿੱਚ ਭਾਰਤ ਦੀ ਸ਼ਾਨਦਾਰ ਸਫ਼ਲਤਾ ਦੀ ਕਹਾਣੀ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਜੂਨ 2021 ਵਿੱਚ ਯੂਪੀਆਈ ਨੇ 5.47 ਟ੍ਰਿਲਿਅਨ ਰੁਪਏ ਮੁੱਲ ਦੇ 2.8 ਬਿਲੀਅਨ ਲੈਣ-ਦੇਣ ਦਰਜ ਕੀਤੇ। ਯੂਪੀਆਈ ਦਾ ਲੈਣ-ਦੇਣ ਹੁਣ ਅਮਰੀਕੀ ਐਕਸਪ੍ਰੈੱਸ ਦੀ ਵਿਸ਼ਵ ਪੱਧਰ ‘ਤੇ ਲੈਣ-ਦੇਣ ਦੀ ਸੰਖਿਆ ਦੇ ਦੁੱਗਣੇ ਤੋਂ ਅਧਿਕ ਹੈ। ਹਾਲ ਹੀ ਵਿੱਚ, ਗੂਗਲ ਨੇ ਭਾਰਤ ਵਿੱਚ ਯੂਪੀਆਈ ਨੂੰ ਸਫ਼ਲ ਲਾਗੂਕਰਨ ਦੀ ਸ਼ਲਾਘਾ ਕਰਦੇ ਹੋਏ, ਯੂਐੱਸ ਫੈਡਰਲ ਰਿਜ਼ਰਵ ਨੂੰ ਲਿਖਿਆ, ਅਤੇ ਅਮਰੀਕਾ ਦੇ ਫੈਡਰਲ ਰਿਜ਼ਰਵ ਸਿਸਟਮ ਨੂੰ ਭਾਰਤ ਤੋਂ ਪ੍ਰੇਰਣਾ ਲੈਣ ਲਈ ਸੁਝਾਅ ਦਿੱਤਾ।

- Advertisement -

ਡਿਜੀਟਲ ਇੰਡੀਆ ਦ੍ਰਿਸ਼ ਵਿੱਚ ਇੱਕ ਜ਼ਿਕਰਯੋਗ ਇਨੋਵੇਸ਼ਨ(ਨਵੀਨਤਾ) ਜੀ2ਬੀ (ਸਰਕਾਰ ਤੋਂ ਕਾਰੋਬਾਰ ਵੱਲ) ਸਰਕਾਰੀ ਈ-ਬਜ਼ਾਰ ਦੀ ਸ਼ੁਰੂਆਤ ਰਹੀ ਹੈ। ਜੀਈਐੱਮ ਪੋਰਟਲ ਨੇ ਜਨਤਕ ਖਰੀਦ ਪਰਿਦ੍ਰਿਸ਼ ਨੂੰ ਬਦਲਣ ਦੇ ਲਈ ਟੈਕਨੋਲੋਜੀ ਦਾ ਸਫ਼ਲਤਾਪੂਰਬਕ ਲਾਭ ਉਠਾਇਆ ਹੈ। ਹੁਣ ਤੱਕ, ਪੋਰਟਲ ਨੇ 19.17 ਲੱਖ ਵਿਕਰੇਤਾ ਰਜਿਸਟ੍ਰੇਸ਼ਨ ਲਕਸ਼ ਨੂੰ ਪਾਰ ਕਰ ਲਿਆ ਹੈ ਜੋ ਪਿਛਲੇ ਸਾਲ ਦੇ ਵਿਕਰੇਤਾਵਾਂ ਦੀ ਸੰਖਿਆ ਦਾ ਲਗਭਗ 5 ਗੁਣਾ ਹੈ। ਝਾਰਖੰਡ ਦੇ ਜਨਜਾਤੀ ਲੋਕਾਂ ਦੇ ਗਹਿਣੇ, ਕਸ਼ਮੀਰ ਦੇ ਸੁੱਕੇ ਮੇਵੇ, ਚੇਨਈ ਤੋਂ ਨ੍ਰਿਤ ਦੀ ਸਿੱਖਿਆ, ਓਡੀਸ਼ਾ ਦੇ ਵਸਤਰ, ਈ-ਕਮਰਸ ਅਤੇ ਇੰਟਰਨੈੱਟ ਦੇ ਸੰਯੋਜਨ ਨੇ ਉਤਪਾਦਾਂ ਅਤੇ ਕਾਰੋਬਾਰਾਂ ਦੇ ਫਲਣ-ਫੁੱਲਣ ਦੇ ਲਈ ਇੱਕ ਮਜ਼ਬੂਤ ਈਕੋਸਿਸਟਮ ਬਣਾਇਆ ਹੈ। ਇੰਟਰਨੈੱਟ ਲੱਖਾਂ ਭਾਰਤੀਆਂ ਦੇ ਲਈ ਆਪਣੇ ਜਨੂਨ ਨੂੰ ਅੱਗੇ ਵਧਾਉਣ ਅਤੇ ਉਸ ਨੂੰ ਕਾਰੋਬਾਰ ਬਣਾਉਣ ਅਤੇ ਵਿਸ਼ਵ ਪੱਧਰ ‘ਤੇ ਗ੍ਰਾਹਕਾਂ ਨਾਲ ਗੱਲਬਾਤ ਕਰਨ ਦੇ ਲਈ ਸਭ ਤੋਂ ਵੱਡਾ ਸਹਾਇਕ ਰਿਹਾ ਹੈ।

ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਜਿਨ੍ਹਾਂ ਦੋ ਪ੍ਰਮੁੱਖ ਖੇਤਰਾਂ ਨੂੰ ਭਾਰੀ ਪ੍ਰੋਤਸਾਹਨ ਮਿਲਿਆ ਹੈ, ਉਹ ਹਨ ਸਿਹਤ ਅਤੇ ਸਿੱਖਿਆ। ਇਹ ਭਾਰਤੀ ਨਾਗਰਿਕਾਂ ਦੇ ਸਮੁੱਚੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੇ ਲਈ ਮਹੱਤਵਪੂਰਨ ਹੈ ਅਤੇ ਇੱਕ ਸਮੁੱਚੇ ਵਿਕਾਸ ਪਥ ਦਾ ਵਰਣਨ ਕਰਦੇ ਹਨ। ਭਾਰਤ ਦੇ ਅੰਦਰੂਨੀ ਰਾਜਾਂ ਵਿੱਚ ਸੁਨਹਿਰੇ ਰੰਗ ਦੇ ਲਾਭਾਰਥੀ ਕਾਰਡ ਕਈ ਲੋਕਾਂ ਦੇ ਲਈ ਜੀਵਨ ਰੱਖਿਅਕ ਮੰਨੇ ਜਾਂਦੇ ਹਨ, ਜੋ ਸਿਹਤ ਸੇਵਾ ਤੱਕ ਸਮਾਨ ਪਹੁੰਚ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੌੜ ਲਗਾਉਣ ਦੀਆਂ ਵਿਭਿੰਨ ਕਠਿਨਾਈਆਂ ਨੂੰ ਦੂਰ ਕਰਦੇ ਹਨ। ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐੱਮਜੇਏਵਾਈ) ਸਿਹਤ ਦੇਖਭਾਲ਼ ਅਤੇ ਟੈਕਨੋਲੋਜੀ ਦਾ ਇੱਕ ਅਨੋਖਾ ਮੇਲ ਹੈ ਅਤੇ ਦੁਨੀਆ ਵਿੱਚ ਸਭ ਤੋਂ ਵਿਆਪਕ ਕੈਸ਼ਲੈੱਸ, ਸੰਪਰਕ ਰਹਿਤ, ਪੇਪਰਲੈੱਸ ਅਤੇ ਡਿਜੀਟਲ ਸਿਹਤ ਬੀਮਾ ਯੋਜਨਾ ਹੈ ਜੋ ਭਾਰਤ ਦੇ 500 ਮਿਲੀਅਨ ਤੋਂ ਅਧਿਕ ਨਾਗਰਿਕਾਂ ਨੂੰ ਕਵਰ ਕਰਦੀ ਹੈ ਜੋ ਯੂਰੋਪ ਦੀ ਆਬਾਦੀ ਦੇ ਬਰਾਬਰ ਹੈ। ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ (ਐੱਨਡੀਐੱਚਐੱਮ) ਦੇ ਨਾਲ ਪੀਐੱਮਜੇਏਵਾਈ ਭਾਰਤ ਵਿੱਚ ਇੱਕ ਸੰਪੂਰਨ ਸਿਹਤ ਦੇਖਭਾਲ਼ ਡਿਲਿਵਰੀ ਵਿੱਚ ਵਿਆਪਕ ਰੂਪ ਨਾਲ ਸੁਧਾਰ ਕਰ ਰਿਹਾ ਹੈ ਅਤੇ ਇੱਕ ਅਜਿਹੀ ਪ੍ਰਣਾਲੀ ਵੱਲ ਵਧ ਰਿਹਾ ਹੈ ਜੋ ਡੇਟਾ-ਏਕੀਕਰਣ ਅਤੇ ਮਿਆਰੀਕਰਣ ਜ਼ਰੀਏ ਪੂਰੀ ਤਰ੍ਹਾਂ ਨਾਲ ਟੈਕਨੋਲੋਜੀ ਸਮਰੱਥ ਹੈ। ਇੱਕ ਉਦਾਹਰਣ ਜੋ ਅਸਲ ਵਿੱਚ ਇਸ ਕਨੈਕਟਡ ਸਿਹਤ ਦੇਖਭਾਲ਼ ਪ੍ਰਣਾਲੀ ਦੇ ਵਿਜ਼ਨ ਨਾਲ ਮੇਲ ਖਾਂਦੀ ਹੈ, ਪੱਛਮੀ ਉੱਤਰ ਪ੍ਰਦੇਸ਼ ਦੇ ਇੱਕ ਖਾਹਿਸ਼ੀ ਜ਼ਿਲ੍ਹੇ ਚਿਤਰਕੂਟ ਤੋਂ ਉੱਭਰੀ ਹੈ। ਚਿਤਰਕੂਟ ਨੇ ਆਪਣੀਆਂ ਵਿਕਾਸਾਤਮਕ ਚੁਣੌਤੀਆਂ ਦੇ ਬਾਵਜੂਦ ਜ਼ਿਲ੍ਹੇ ਦੇ ਸਾਰੇ ਨਿਵਾਸੀਆਂ ਦੇ ਲਈ ਇੱਕ ਪ੍ਰਭਾਵੀ ਟੈਲੀਮੈਡੀਸਿਨ ਡਿਲਿਵਰੀ ਮੈਕੇਨਿਜ਼ਮ ਬਣਾਉਣ ਲਈ ਕੌਮਨ ਸਰਵਿਸ ਸੈਂਟਰਾਂ, ਪਿੰਡ ਪੱਧਰ ਦੇ ਉੱਦਮੀਆਂ ਅਤੇ ਆਸ਼ਾ ਵਰਕਰਾਂ ਦਾ ਹੈਰਾਨੀਜਨਕ ਢੰਗ ਨਾਲ ਲਾਭ ਉਠਾਇਆ ਹੈ। ਇਸ ਦਖਲ ਦੇ ਤਹਿਤ ਦੂਰ-ਦੁਰਾਡੇ ਦੇ ਖੇਤਰਾਂ ਦੇ ਮਰੀਜ਼ ਆਪਣੇ ਘਰਾਂ ਤੋਂ ਹਸਪਤਾਲਾਂ ਤੱਕ ਯਾਤਰਾ ਕੀਤੇ ਬਿਨਾ ਮਾਹਿਰ ਦੇਖਭਾਲ਼ ਦਾ ਲਾਭ ਉਠਾ ਸਕਦੇ ਹਨ,ਜਿਸ ਨਾਲ ਕਾਫ਼ੀ ਸਮੇਂ ਅਤੇ ਧਨ ਦੀ ਬੱਚਤ ਹੋਵੇਗੀ।

ਡਿਜੀਟਲੀਕਰਣ ਅਤੇ ਇੰਟਰਨੈੱਟ ਦੀ ਪਹੁੰਚ ਨੇ ਭਾਰਤ ਭਰ ਵਿੱਚ ਵਿਦਿਆਰਥੀਆਂ ਲਈ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣ ਵਿੱਚ ਬੇਮਿਸਾਲ ਯੋਗਦਾਨ ਦਿੱਤਾ ਹੈ। ਨਵਾਦਾ, ਬਿਹਾਰ ਦੇ ਦੂਰ-ਦੁਰਾਡੇ ਦੇ ਖਾਹਿਸ਼ੀ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਹਨ ਜੋ ਪੂਰੀ ਤਰ੍ਹਾਂ ਨਾਲ ਡਿਜੀਟਲ ਉਪਕਰਣਾਂ ਅਤੇ ਇੰਟਰਨੈੱਟ ਕਨੈਕਟੀਵਿਟੀ ਨਾਲ ਲੈਸ ਹਨ, ਜੋ ਦੁਨੀਆ ਦੇ ਗਿਆਨ ਨੂੰ ਭਾਰਤੀ ਪਿੰਡਾਂ ਤੱਕ ਲਿਆ ਰਹੇ ਹਨ। ਸਮਾਰਟ ਕਲਾਸਰੂਮ ਅਤੇ ਈ-ਲਰਨਿੰਗ ਦੇ ਮਾਡਲ ਨੂੰ ਰਾਜਾਂ ਵਿੱਚ ਤੇਜ਼ੀ ਨਾਲ ਦੁਹਰਾਇਆ ਗਿਆ ਹੈ, ਜਿਸ ਨਾਲ ਗ੍ਰਾਮੀਣ ਖੇਤਰਾਂ ਦੇ ਵਿਦਿਆਰਥੀਆਂ ਨੂੰ ਸਿੱਖਣ ਦੀ ਇੱਕ ਪੂਰੀ ਨਵੀਂ ਦੁਨੀਆ ਤੋਂ ਜਾਣੂ ਕਰਵਾਇਆ ਗਿਆ ਹੈ। ਮਹਾਮਾਰੀ ਦੇ ਦੌਰਾਨ ਸਰਕਾਰ ਦੁਆਰਾ ਸੰਚਾਲਿਤ ਕਈ ਔਨਲਾਈਨ ਸਿੱਖਿਆ ਮਾਡਲ ਜਿਵੇਂ ਦੀਕਸ਼ਾ, ਈ-ਪਾਠਸ਼ਾਲਾ, ਸਵਯੰ ਨੇ ਦੇਸ਼ ਦੇ ਸਭ ਤੋਂ ਦੂਰ ਦੇ ਖੇਤਰਾਂ ਵਿੱਚ ਵਿਦਿਆਰਥੀਆਂ ਦੇ ਲਈ ਨਿਰੰਤਰ ਸਿੱਖਿਆ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਭਾਰਤ ਦੇ ਇੱਕ ਡਿਜੀਟਲ ਸਮਾਜ ਅਤੇ ਇੱਕ ਗਿਆਨ ਅਰਥਵਿਵਸਥਾ ਵਿੱਚ ਪਰਿਵਤਰਨ ਨਾਲ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਕਾਫ਼ੀ ਸੁਧਾਰ ਆਇਆ ਹੈ। ਸਰਬਵਿਆਪੀ ਤੌਰ ‘ਤੇ ਸੁਲਭ ਡਿਜੀਟਲ ਸੰਸਾਧਨ ਜਿਵੇਂ ਇੰਡੀਆ ਪੋਸਟ ਜੋ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰੀਕ੍ਰਿਤ ਅਤੇ ਨੈੱਟਵਰਕ ਵਾਲੀ ਡਾਕ ਪ੍ਰਣਾਲੀ ਹੈ, ਆਯੁਸ਼ ਸੰਜੀਵਨੀ ਐਪਲੀਕੇਸ਼ਨ, ਡਿਜੀਲੌਕਰ, ਉਮੰਗ ਐਪ, ਕਾਨੂੰਨੀ ਸਲਾਹ ਦੇ ਲਈ ਟੈਲੀ ਕਾਨੂੰਨ, ਸਟ੍ਰੀਟ ਵੈਂਡਰਾਂ ਲਈ ਸਵਨਿਧੀ ਯੋਜਨਾ ਅਤੇ ਗੈਸ ਸਿਲੰਡਰਾਂ ਦੀ ਅਸਾਨ ਬੁਕਿੰਗ ਲਈ 10,000 ਬੀਪੀਸੀਐੱਲ ਸੀਐੱਸਸੀ ਕੇਂਦਰਾਂ ਦੀ ਸ਼ੁਰੂਆਤ ਕੁਝ ਅਜਿਹੇ ਤੰਤਰ ਹਨ ਜੋ ਭਾਰਤੀ ਨਾਗਰਿਕਾਂ ਲਈ ਨਿਊਨਤਮ ਸਰਕਾਰ ਅਤੇ ਅਧਿਕਤਮ ਸ਼ਾਸਨ ਦਾ ਕੰਮ ਕਰ ਰਹੇ ਹਨ। ਡਿਜੀਟਲ ਇੰਡੀਆ ਦਾ ਇੱਕ ਹੋਰ ਕ੍ਰਾਂਤੀਕਾਰੀ ਨਤੀਜਾ ਮਾਈਗੌਵ (MyGov)-ਪਲੈਟਫਾਰਮ ਹੈ ਜੋ ਸਹਿਭਾਗੀ ਸ਼ਾਸਨ ਨੂੰ ਪ੍ਰੋਤਸਾਹਨ ਦੇਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਸੰਵਾਦਾਤਮਕ ਡਿਜੀਟਲ ਲੋਕਤੰਤਰ ਪੋਰਟਲ ਹੈ।

ਜਿਵੇਂ-ਜਿਵੇਂ ਭਾਰਤ ਡੇਟਾ ਮਜ਼ਬੂਤੀ ਤੋਂ ਡੇਟਾ ਇੰਟੈਲੀਜੈਂਟ ਬਣਨ ਵੱਲ ਵਧ ਰਿਹਾ ਹੈ, ਮਸ਼ੀਨ ਲਰਨਿੰਗ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ)-ਪਾਣੀ ਦੀ ਉਪਲਬਧਤਾ ਦੇ ਨਤੀਜੇ, ਸਿਹਤ ਵਿੱਚ ਸੁਧਾਰ ਅਤੇ ਖੇਤੀਬਾੜੀ ਉਤਪਾਦਕਤਾ ਵਿੱਚ ਵਾਧਾ ਜਿਹੀਆਂ ਆਪਣੀਆਂ ਵੱਡੀ ਮਾਤਰਾ ਵਿੱਚ ਚੁਣੌਤੀਆਂ ਦਾ ਸਮਾਧਾਨ ਢੂੰਡੇਗਾ। ਅੱਗੇ ਚਲ ਕੇ, ਮੇਰਾ ਵਿਸ਼ਵਾਸ ਇਹ ਹੈ ਕਿ ਵਿਸ਼ਵ ਪੱਧਰੀ ਟੈਕਨੋਲੋਜੀ ਉਤਪਾਦਾਂ ਦੇ ਵਿਕਾਸ ਦੇ ਲਈ ਡੇਟਾ ਉਤਸੁਕ ਯੁਵਾ ਉੱਦਮੀਆਂ ਅਤੇ ਏਆਈ-ਸਮਰੱਥ ਨੀਤੀ ਵਾਤਾਵਰਣ ਨਾਲ ਮਹੱਤਵਪੂਰਨ ਇਨਪੁੱਟ ਦੀ ਜ਼ਰੂਰਤ ਹੋਵੇਗੀ। ਭਾਰਤ ਨੂੰ ਸਮਾਜਿਕ ਤੌਰ ‘ਤੇ ਜਾਗਰੂਕ ਅਤੇ ਵਿਕਾਸਮੁਖੀ ਉਤਪਾਦ ਪ੍ਰਬੰਧਕਾਂ, ਏਆਈ ਵਿਗਿਆਨੀਆਂ, ਉਤਪਾਦ ਡਿਜ਼ਾਈਨਰਾਂ ਅਤੇ ਸੌਫਟਵੇਅਰ ਇੰਜੀਨੀਅਰਾਂ ਦੀ ਇੱਕ ਨਵੀਨ ਨਸਲ ਦਾ ਵਿਕਾਸ ਕਰਨਾ ਚਾਹੀਦਾ ਹੈ।

- Advertisement -

ਸਮਾਵੇਸ਼ੀ ਟੈਕਨੋਲੋਜੀ ਸਮਾਧਾਨਾਂ ਦਾ ਨਿਰਮਾਣ ਘੱਟ ਲਾਗਤ ‘ਤੇ ਭਾਰੀ ਮਾਤਰਾ ਵਿੱਚ ਸੇਵਾਵਾਂ ਦੀ ਉਪਲਬਧਤਾ ਅਤੇ ਸਥਾਨਕ ਭਾਸ਼ਾਵਾਂ ਵਿੱਚ ਵੀਡਿਓ ਅਤੇ ਆਵਾਜ਼ ਦੀ ਸੁਵਿਧਾ ਬਾਰੇ ਹੈ। ਇਸ ਲਈ ਭਾਰਤ ਦੀ ਵਿਵਿਧਤਾ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੇ ਦੂਰ- ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜ਼ਰੂਰਤਾਂ ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਫੁੱਲ ਸਟੈਕ ਡਿਜ਼ਾਈਨ ਦ੍ਰਿਸ਼ਟੀਕੋਣ ਦੇ ਇੱਕ ਸੰਪੂਰਨ ਭੰਡਾਰ ਦੀ ਜ਼ਰੂਰਤ ਹੈ। ਡਿਜੀਟਲ ਪਰਿਵਰਤਨ ਦੀ ਇੱਕ ਅਹਿਮ ਸਫ਼ਲਤਾ ਦੀ ਕਹਾਣੀ ਲਿਖਣ ਦੇ ਲਈ ਭਾਰਤ ਦੇ ਗ੍ਰਾਮੀਣ ਅਤੇ ਮੁਕਾਬਲਤਨ ਡਿਸਕਨੈਕਟਡ ਦੂਰ ਦੁਰਾਡੇ ਦੇ ਪ੍ਰਦੇਸ਼ਾਂ ਵਿੱਚ ਰਹਿਣ ਵਾਲੀ ਆਬਾਦੀ ਦੀਆਂ ਆਕਾਂਖਿਆਵਾਂ ਅਤੇ ਸਮਰੱਥਾ ਨਾਲ ਪੂਰੀ ਤਰ੍ਹਾਂ ਜਾਣੂ ਹੋਣਾ ਲਾਜ਼ਮੀ ਹੈ। ਅਸੀਂ ਉਨ੍ਹਾਂ ਦੇ ਦਰਮਿਆਨ ਉੱਦਮਸ਼ੀਲਤਾ ਦੀ ਭਾਵਨਾ ਨੂੰ ਕਿਵੇਂ ਸਮਰੱਥ ਅਤੇ ਸਸ਼ਕਤ ਬਣਾਉਂਦੇ ਹਾਂ ਤਾਕਿ ਉਹ ਨਾ ਕੇਵਲ ਭਾਰਤ ਦੇ ਲੋਕਾਂ ਲਈ ਬਲਕਿ ਦੁਨੀਆ ਦੇ ਹੋਰ 5 ਬਿਲੀਅਨ ਲੋਕ ਜੋ ਗ਼ਰੀਬੀ ਤੋਂ ਮੱਧ ਵਰਗ ਵੱਲ ਵਧ ਰਹੇ ਹਨ, ਦੇ ਲਈ ਸਮਾਧਾਨ ਪ੍ਰਦਾਨ ਕਰਨ ਨਾਲ ਉਹ ਟੈਕਨੋਲੋਜੀ ਸਮਰੱਥਾਵਾਂ ਅਤੇ ਡੇਟਾ ਦਾ ਲਾਭ ਉਠਾ ਸਕਣਗੇ ਅਤੇ ਅਗਲੇ ਡਿਜੀਟਲ ਇੰਡੀਆ ਟੈੱਕੇਡ ਦੀ ਨੀਂਹ ਤਿਆਰ ਹੋਵੇਗੀ।

(ਲੇਖਕ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਪ੍ਰਗਟਾਏ ਗਏ ਵਿਚਾਰ ਵਿਅਕਤੀਗਤ ਹਨ।)

Share this Article
Leave a comment