ਗਦਰ ਪਾਰਟੀ ਦੀ ਕਦੋਂ ਤੇ ਕਿੱਥੇ ਹੋਈ ਪਹਿਲੀ ਮੀਟਿੰਗ

TeamGlobalPunjab
4 Min Read

 

-ਅਵਤਾਰ ਸਿੰਘ

ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜਾ ਹੋਣ ਪਿੱਛੋਂ ਇਥੋਂ ਕੱਚੇ ਮਾਲ ਦੀ ਬਰਾਮਦ ਤੇ ਕਾਰਖਾਨਿਆਂ ਵਿੱਚ ਪੱਕੇ ਮਾਲ ਦੀ ਦਰਾਮਦ ਵੱਧਦੀ ਚਲੀ ਗਈ। ਸਿੱਟੇ ਵੱਜੋਂ ਭਾਰਤ ਵਿਚਲੀ ਘਰੇਲੂ ਦਸਤਾਕਾਰੀ ਤਬਾਹ ਹੋ ਗਈ।

ਖੇਤੀਬਾੜੀ ਖੇਤਰ ਵਿੱਚ ਅੰਗਰੇਜ਼ ਹਾਕਮਾਂ ਵੱਲੋਂ ਨਵਾਂ ਜ਼ਮੀਨੀ ਬੰਦੋਬਸਤ ਕਾਇਮ ਕੀਤਾ ਗਿਆ। ਗਰੀਬੀ ਤੇ ਮੰਦਵਾੜੇ ਕਾਰਣ 1872-73 ਦੇ ਮੁਕਾਬਲੇ 1902-03 ਵਿੱਚ ਮੁਜਾਰਿਆਂ ਦੀ ਗਿਣਤੀ ਪੰਜ ਗੁਣਾ ਵਧ ਗਈ ਤੇ 8-12 ਏਕੜ ਦੀ ਥਾਂ 3-5 ਏਕੜ ਜਮੀਨ ਰਹਿ ਗਈ।

- Advertisement -

ਗਰੀਬੀ ਤੋਂ ਮਜ਼ਬੂਰ ਹੋ ਕੇ ਪੰਜਾਬੀ ਰੋਜ਼ਗਾਰ ਦੀ ਭਾਲ ਵਿੱਚ ਕੈਨੈਡਾ, ਅਮਰੀਕਾ ਤੇ ਹੋਰ ਦੇਸ਼ਾਂ ਵੱਲ ਜਾਣ ਲੱਗ ਪਏ। ਅਮਰੀਕਾ ਤੇ ਕੈਨੈਡਾ ਦੇ ਵਾਸੀ ਹਿੰਦੀ-ਪੰਜਾਬੀ ਪ੍ਰਵਾਸੀਆਂ ਨੂੰ ਨਫਰਤ ਕਰਦੇ ਸਨ।

ਹੋਟਲਾਂ ਤੇ ਸਿਨੇਮਾ ਘਰਾਂ ਦੇ ਬਾਹਰ ਲਿਖਿਆ ਹੁੰਦਾ ਸੀ, ‘ਹਿੰਦੀ ਅਤੇ ਕੁੱਤੇ ਅੰਦਰ ਨਹੀ ਆ ਸਕਦੇ।’ ਉਹਨਾਂ ਨੂੰ ਇਹ ਵੀ ਸੁਣਨਾ ਪੈਂਦਾ ਸੀ ਕਿ ’30 ਕਰੋੜ ਹਿੰਦੋਸਤਾਨੀਆਂ ਉਤੇ ਇਕ ਲੱਖ ਅੰਗਰੇਜ਼ ਰਾਜ ਕਰ ਰਹੇ ਹਨ ਇਹ ਬੰਦੇ ਹਨ ਜਾਂ ਭੇਡਾਂ।’

ਪੰਜਾਬੀਆਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਸਾਡੀ ਵੀ ਕੋਈ ਜਥੇਬੰਦੀ ਹੋਣੀ ਚਾਹੀਦੀ ਹੈ। ਕੈਨੈਡਾ ਸਰਕਾਰ ਨੇ ਪੰਜਾਬੀ ਹਿੰਦੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ 1907 ਨੂੰ ਫੁਰਮਾਨ ਜਾਰੀ ਕੀਤਾ ਕਿ ਸਿਰਫ ਉਹ ਲੋਕ ਹੀ ਆ ਸਕਦੇ ਹਨ ਜਿੰਨਾਂ ਕੋਲ ਸਿੱਧੀ ਕਨੈਡਾ ਦੀ ਸਿੱਧੀ ਟਿਕਟ ‘ਤੇ 200 ਡਾਲਰ ਹੋਵੇਗਾ।

ਉਸ ਸਮੇਂ ਕੋਈ ਸਿੱਧਾ ਜ਼ਹਾਜ ਕਨੈਡਾ ਨਹੀਂ ਜਾਂਦਾ ਸੀ। ਉਥੋਂ ਦੀ ਬਣੀ ਯੁਨਾਈਟਿਡ ਲੀਗ ਤੇ ਕੁਝ ਪੰਜਾਬੀਆਂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ। ਉੱਚ ਅਧਿਕਾਰੀਆਂ ਤੇ ਮੰਤਰੀਆਂ ਨੂੰ ਮਿਲ ਕੇ ਯਾਦ ਪੱਤਰ ਦਿੱਤੇ ਪਰ ਕੋਈ ਹੱਲ ਨਾ ਨਿਕਲਦਾ ਵੇਖ ਕੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਮਜ਼ਬੂਤ ਜਥੇਬੰਦੀ ਬਣਾਉਣ ਦਾ ਫੈਸਲਾ ਲਿਆ।

ਗਦਰ ਪਾਰਟੀ ਦੀ ਪਹਿਲੀ ਮੀਟਿੰਗ 21-4-1913 ਨੂੰ ਅਸਟੋਰੀਆ ਦੀ ਇਕ ਮਿਲ ਵਿੱਚ ਹੋਈ ਜਿਸ ਵਿੱਚ ਪ੍ਰਧਾਨ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਕੇਸਰ ਸਿੰਘ ਠੱਠਗੜ੍ਹ, ਸਕੱਤਰ ਲਾਲਾ ਹਰਦਿਆਲ, ਖਜਾਨਚੀ ਪੰਡਤ ਕਾਂਸ਼ੀ ਰਾਮ ਮੜੌਲੀ ਚੁਣੇ ਗਏ।

- Advertisement -

ਨਵੰਬਰ 1913 ਵਿੱਚ ਪਹਿਲਾਂ ਉਰਦੂ ਤੇ ਫਿਰ ਪੰਜਾਬੀ ਵਿੱਚ ‘ਗਦਰ’ ਅਖ਼ਬਾਰ ਕੱਢਿਆ। ਪਾਰਟੀ ਦਾ ਮੁੱਖ ਮੰਤਵ ਜਾਤਪਾਤ, ਧਰਮ ਤੋਂ ਉਪਰ ਉਠ ਕੇ ਦੇਸ਼ ਵਿੱਚ ਹਥਿਆਰਬੰਦ ਇਨਕਲਾਬ ਨਾਲ ਅੰਗਰੇਜ਼ ਸਾਮਰਾਜ ਦਾ ਖਾਤਮਾ ਕਰਕੇ ਪੰਚਾਇਤੀ ਰਾਜ ਕਾਇਮ ਕਰਨਾ ਸੀ।

ਗਦਰ ਪਾਰਟੀ ਦੇ ਨੌਜਵਾਨ ਆਗੂ ਕਰਤਾਰ ਸਿੰਘ ਸਰਾਭਾ :-

“ਜੇ ਕੋਈ ਪੁਛੇ ਕੌਣ ਹੋ ਤੁਮ, ਤੋ ਕਹਿ ਦੋ ਬਾਗੀ ਨਾਮ ਮੇਰਾ, ਜੁਲਮ ਮਿਟਾਣਾ ਹਮਾਰਾ ਪੇਸ਼ਾ, ਗਦਰ ਕਰਨਾ ਹੈ ਕਾਮ ਆਪਨਾ। ਨਮਾਜ ਸੰਧਿਆ ਯਹੀ ਹਮਾਰੀ, ਔਰ ਪਾਠ ਪੂਜਾ ਸਭ ਯਹੀ ਹੈ, ਧਰਮ ਕਰਮ ਸਭ ਯਹੀ ਹੈ ਹਮਾਰਾ, ਯਹੀ ਖੁਦਾ ਔਰ ਰਾਮ ਆਪਨਾ।” – “ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ, ਅੱਗ ਲੱਗੀ ਦੇਸ਼ ਨਾ ਸਹਾਰੇ ਧੁੱਪ ਜੀ। ਬੁੱਝਣੀ ਇਹ ਤਾਂ ਹੀ ਹੈ ਸਰੀਰ ਤਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਸਿਰ ਦਿੱਤੇ ਬਾਝ ਨਹੀਂ ਕੰਮ ਸਰਨਾ, ਯੁੱਧ ‘ਚ ਪਵੇਗਾ ਜਰੂਰ ਮਰਨਾ। ਪਵੇ ਲਲਕਾਰ ਸ਼ੇਰਾਂ ਵਾਂਗ ਗਜ ਕੇ,ਬਣੀ- ਹੱਥ ਸ਼ਮਸੀਰ ਕੁਦ ਪਵੋ ਮੈਦਾਨ ਜੀ। ਮਾਰ ਮਾਰ ਵੈਰੀਆਂ ਦੇ ਲਾਹੋ ਘਾਣ ਜੀ।ਵੈਰੀਆਂ ਦੇ ਆਉ ਲਹੂ ਪੀ ਏ ਰਜ ਕੇ, ਬਣੀ ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ, ਕਾਇਰਤਾ ਗਰੀਬੀ ਮਿਟ ਜਾਵੇ ਤਾਪ ਤਾਂ, ਪਾ ਲਈਏ ਸ਼ਹੀਦੀ ਪੂਰੇ ਸ਼ੇਰ ਗਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।”#

Share this Article
Leave a comment