ਕਿਹੜੀਆਂ ਆਦਤਾਂ ਕਰਦੀਆਂ ਕਰਦੀਆਂ ਨੇ ਦਿਮਾਗ ਨੂੰ ਪ੍ਰਭਾਵਿਤ; ਪੜ੍ਹੋ ਪੂਰੀ ਖਬਰ

TeamGlobalPunjab
3 Min Read

ਨਿਊਜ਼ ਡੈਸਕ – ਜਿੰਦਗੀ  ’ਚ ਰੋਜ਼ਾਨਾ ਦੀ ਭੱਜ-ਦੌੜ ਕਰਕੇ ਜਿੱਥੇ ਸਰੀਰਕ ਤਕਲੀਫਾਂ ਵੱਧ ਰਹੀਆਂ ਹਨ, ਉਥੇ ਮਾਨਸਿਕਾ ਤਣਾਅ ਵੀ ਘੱਟ ਨਹੀਂ ਹੈ। ਸਾਡੀਆਂ ਰੁਟੀਨ  ’ਚ ਕੁਝ ਆਦਤਾਂ  ਅਜਿਹੀਆਂ ਸ਼ਾਮਲ ਹਨ, ਜੋ ਕਿਤੇ ਕਿਤੇ ਸਾਡੇ ਦਿਮਾਗ ਦੀਆਂ ਮਾਸਪੇਸ਼ੀਆਂ ਨੂੰ ਪ੍ਰਭਾਵਤ ਕਰਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਆਦਤਾਂ ਬਾਰੇ, ਜਿਨ੍ਹਾਂ ਨੂੰ ਤੁਰੰਤ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਸਦਾ ਦਿਮਾਗ ‘ਤੇ ਮਾੜੇ ਪ੍ਰਭਾਵ ਪੈ ਸਕਦੇ ਹਨ।

 ਜ਼ਿਆਦਾ ਕੈਲਰੀਵਾਲਾ ਭੋਜਨ ਖਾਣਾ

ਘਰ ’ਚ ਵੱਖ-ਵੱਖ ਚੀਜ਼ਾਂ ਬਣਾ ਕੇ ਖਾਣ ਦੀਆਂ ਆਦਤਾਂ ਮੋਟਾਪੇ ਦਾ ਕਾਰਨ ਬਣਦੀਆਂ ਹਨ। ਸਰੀਰ ਨੂੰ ਇਕ ਲੋੜੀਂਦੀ ਮਾਤਰਾ ’ਚ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ। ਜੇ ਵਧੇਰੇ ਕੈਲੋਰੀ ਮਿਲਦੀ ਹੈ ਤਾਂ ਸਰੀਰ ਇਸ ਨੂੰ ਪਚਾਉਣ ’ਚ ਅਸਮਰੱਥ ਹੁੰਦਾ ਹੈ, ਜੋ ਚਰਬੀ ਦਾ ਰੂਪ ਲੈ ਕੇ ਸਰੀਰ ’ਚ ਜਮ੍ਹਾ ਹੋ ਜਾਂਦੀ ਹੈ। ਕੁਝ ਲੋਕ ਸੁਆਦ ’ਚ ਬਹੁਤ ਜ਼ਿਆਦਾ ਖਾ ਜਾਂਦੇ ਹਨ, ਜੋ ਦਿਮਾਗ ਨੂੰ ਪ੍ਰਭਾਵਤ ਕਰਦੇ ਹਨ। ਜ਼ਿਆਦਾ ਖਾਣ ਨਾਲ ਸਰੀਰ ’ਚ ਇਨਸੁਲਿਨ ਦਾ ਪੱਧਰ ਵੀ ਵੱਧ ਜਾਂਦਾ ਹੈ, ਜਿਸ ਨਾਲ ਸ਼ੂਗਰ ਤੇ ਮੋਟਾਪਾ ਵੱਧਣ ਲੱਗਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਕਾਰਨ ਯਾਦਦਾਸ਼ਤ ਸ਼ਕਤੀ ਵੀ ਪ੍ਰਭਾਵਤ ਹੁੰਦੀ ਹੈ।

ਮੋਬਾਇਲ ਦੀ ਜ਼ਿਆਦਾ ਵਰਤੋਂ ਹਾਨੀਕਾਰਕ

- Advertisement -

ਅੱਜ ਕੱਲ ਮੋਬਾਇਲ ਹਰ ਕਿਸੇ ਲਈ ਮਹੱਤਵਪੂਰਣ ਹੋ ਗਿਆ ਹੈ। ਅੱਜਕਲ ਦਿਨ ਦੀ ਰੁਟੀਨ ਮੋਬਾਇਲ ਚਲਾਉਣ ਨਾਲ ਸ਼ੁਰੂ ਹੁੰਦੀ ਹੈ ਤੇ ਮੋਬਾਇਲ ਨੂੰ ਚਲਾਉਣ ਨਾਲ ਹੀ ਖਤਮ ਹੁੰਦੀ ਹੈ। ਮੋਬਾਇਲ ‘ਤੇ ਲਗਾਤਾਰ ਗੱਲ ਕਰਨਾ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਫੋਨ ਦੀ ਬਹੁਤ ਜ਼ਿਆਦਾ ਵਰਤੋਂ ਦਿਮਾਗ ਨੂੰ ਪ੍ਰਭਾਵਤ ਕਰਦੀ ਹੈ। ਮੋਬਾਈਲ ਚੋਂ ਨਿਕਲ ਰਹੀ ਰੇਡੀਏਸ਼ਨ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨੀਂਦ ਘੱਟ ਆਉਣਾ, ਦਿਨ ਭਰ ਸੁਸਤ ਹੋਣਾ, ਸਿਰਦਰਦ, ਉੱਚ ਤਣਾਅ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਤਮਾਕੂਨੋਸ਼ੀ ਕਰਨ ਦੀ ਗਲਤ ਆਦਤ

ਦਿਮਾਗ ਦੇ ਸੈੱਲ ਵੀ ਤੰਬਾਕੂਨੋਸ਼ੀ ਜਾਂ ਨਸ਼ਾ ਕਰਨ ਵਾਲੀਆਂ ਆਦਤਾਂ ਕਾਰਨ ਨੁਕਸਾਨੇ ਜਾਂਦੇ ਹਨ। ਸਿਗਰਟ ਪੀਣਾ ਜਾਂ ਕਿਸੇ ਵੀ ਤਰਾਂ ਦਾ ਨਸ਼ਾ ਯਾਦਦਾਸ਼ਤ ਨੂੰ ਕਮਜ਼ੋਰ ਕਰਦਾ ਹੈ।

ਦੇਰ ਰਾਤ  ਤੱਕ ਜਾਗਣਾ

ਹਰ ਕਿਸੇ ਲਈ ਨੀਂਦ ਲੈਣਾ ਜ਼ਰੂਰੀ ਹੁੰਦੀ ਹੈ। ਵਿਗੜਦੀ ਰੁਟੀਨ ਕਰਕੇ ਦੇਰ ਰਾਤ ਤੱਕ ਸੌਣ ਦੀ ਆਦਤ ਬਣ ਜਾਂਦੀ ਹੈ। ਰਾਤ ਨੂੰ ਲੰਬੇ ਸਮੇਂ ਤੱਕ ਟੀਵੀ ਦੇਖਣਾ, ਮੋਬਾਇਲ ਚਲਾਉਣਾ ਨੀਂਦ ਨੂੰ ਪ੍ਰਭਾਵਤ ਕਰਦੀ ਹੈ। ਇਜੇ ਨੀਂਦ ਘੱਟ ਹੋਵੇਗੀ ਤਾਂ ਕੁਦਰਤੀ ਤੌਰ ‘ਤੇ ਦਿਮਾਗ ਨੂੰ ਪ੍ਰਭਾਵਤ ਕਰੇਗੀ। ਫਿਰ ਸਵੇਰੇ ਜਲਦੀ ਜਾਗਣ ਕਰਕੇ ਨੀਂਦ ਦੀ ਘਾਟ ਨਾਲ ਸਰੀਰ ਤੇ ਦਿਮਾਗ ਦੋਵੇਂ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਝ ਲੋਕਾਂ ਵਿਚ ਦੇਰ ਰਾਤ ਜਾਗਣ ਕਾਰਨ ਡਿਪੈਰਸ਼ਨ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ।

- Advertisement -

ਕਸਰਤ ਨਾ ਕਰਨਾ

ਜ਼ਿਆਦਾਤਰ ਲੋਕ ਸਰੀਰਕ ਕਸਰਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਕਸਰਤ ਕਰਨ ਨਾਲ ਸਰੀਰ ’ਚ ਖੂਨ ਸੰਚਾਰ ਹੁੰਦਾ ਹੈ। ਮਨ ਵੀ ਤਾਜ਼ਗੀ ਮਹਿਸੂਸ ਕਰਦਾ ਹੈ। ਦਿਮਾਗ ਨੂੰ ਸੰਤੁਲਿਤ ਰੱਖਣ ਲਈ ਪ੍ਰਤੀ ਦਿਨ ਘੱਟੋ ਘੱਟ 30 ਤੋਂ 40 ਮਿੰਟ ਕਸਰਤ ਕਰਨੀ ਚਾਹੀਦੀ ਹੈ।

TAGGED: , , ,
Share this Article
Leave a comment