ਜੋਅ ਬਾਇਡਨ ਅਹੁਦਾ ਸੰਭਾਲਦੇ ਹੀ ਕਿਹੜੇ ਚਾਰ ਅਹਿਮ ਸੰਕਟਾਂ ਦਾ ਹੱਲ ਕਰਨਗੇ; ਪੜ੍ਹੋ ਪੂਰੀ ਖਬਰ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਅਹੁਦਾ ਸੰਭਾਲਦੇ ਹੀ ਪਹਿਲੇ 10 ਦਿਨਾਂ ਅੰਦਰ ਬਾਇਡਨ ਕੋਰੋਨਾ ਵਾਇਰਸ ਮਹਾਮਾਰੀ, ਖ਼ਰਾਬ ਅਮਰੀਕੀ ਆਰਥਿਕਤਾ, ਮੌਸਮ ‘ਚ ਤਬਦੀਲੀ ਤੇ ਨਸਲੀ ਬੇਇਨਸਾਫੀ ਨਾਲ ਜੁੜੇ ਚਾਰ ਅਹਿਮ ਸੰਕਟਾਂ ਦੇ ਹੱਲ ਲਈ ਨਿਰਣਾਇਕ ਕਦਮ ਚੁੱਕਣਗੇ। ਬਾਇਡਨ ਦੇ ਇੱਕ ਸੀਨੀਅਰ ਸਹਿਯੋਗੀ ਨੇ ਬੀਤੇ ਸ਼ਨਿਚਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਬਾਇਡਨ ਦੇ ਸਟਾਫ ਦੇ ਚੀਫ਼ ਬਣੇ ਰੋਨ ਕਲੈਨ ਨੇ ਵ੍ਹਾਈਟ ਹਾਊਸ ਦੇ ਸੀਨੀਅਰ ਸਟਾਫ ਨੂੰ ਦਿੱਤੇ ਮੰਗ ਪੱਤਰ ‘ਚ ਕਿਹਾ, “ਇਨ੍ਹਾਂ ਸਾਰੇ ਸੰਕਟਾਂ ‘ਤੇ ਤੁਰੰਤ ਕਾਰਵਾਈ ਕਰਨ ਤੇ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ।” ਉਨ੍ਹਾਂ ਕਿਹਾ ਕਿ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਰਾਸ਼ਟਰਪਤੀ ਬਾਇਡਨ ਇੱਕ ਦਰਜਨ ਦੇ ਕਰੀਬ ਆਦੇਸ਼ਾਂ ‘ਤੇ ਦਸਤਖਤ ਕਰਨਗੇ।

ਜਾਣਕਾਰੀ ਦਿੰਦਿਆਂ ਕਲੈਨ ਨੇ ਕਿਹਾ, “ਆਪਣੇ ਕਾਰਜਕਾਲ ਦੇ ਪਹਿਲੇ 10 ਦਿਨਾਂ ‘ਚ ਰਾਸ਼ਟਰਪਤੀ ਬਾਇਡਨ ਚਾਰ ਸੰਕਟਾਂ ਨਾਲ ਨਜਿੱਠਣ ਲਈ ਫੈਸਲਾਕੁੰਨ ਕਦਮ ਚੁੱਕਣਗੇ ਤੇ ਨਾ ਪੂਰਾ ਹੋਣ ਵਾਲੇ ਨੁਕਸਾਨ ਨੂੰ ਰੋਕਣ ਤੇ ਵਿਸ਼ਵ ‘ਚ ਅਮਰੀਕਾ ਦੀ ਥਾਂ ਬਹਾਲ ਕਰਨ ਲਈ ਜ਼ਰੂਰੀ ਕਦਮ ਲੈਣਗੇ।”

ਦੱਸ ਦਈਏ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਮੁਤਾਬਕ, ਅਮਰੀਕਾ ‘ਚ ਹੁਣ ਤੱਕ ਕੋਰੋਨਾ ਵਾਇਰਸ ਕਰਕੇ 3,85,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੋਵਿਡ-19 ਤੋਂ ਮਰਨ ਵਾਲਿਆਂ ਦੀ ਗਿਣਤੀ 4,00,00 ਦੇ ਨੇੜੇ ਪਹੁੰਚਣ ਵਾਲੀ ਹੈ ਤੇ ਇੱਕ ਹਫਤੇ ‘ਚ ਇੱਕ ਲੱਖ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸ ਮਹਾਮਾਰੀ ਦਾ ਵਿਆਪਕ ਪ੍ਰਭਾਵ ਅਮਰੀਕੀ ਅਰਥਚਾਰੇ ‘ਤੇ ਵੀ ਪਿਆ ਹੈ, ਜਿਸ ਕਾਰਨ ਰੁਜ਼ਗਾਰ ਦਾ ਸੰਕਟ ਵੀ ਪੈਦਾ ਹੋ ਗਿਆ ਹੈ।

- Advertisement -

ਇਸੇ ਹਫ਼ਤੇ ਬਾਇਡਨ ਨੇ ਨਵੀਂ ਉਤਸ਼ਾਹ ਅਦਾਇਗੀਆਂ ਤੇ ਹੋਰ ਮਦਦ ਰਾਹੀਂ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਇੱਕ 1.9 ਟ੍ਰਿਲੀਅਨ ਡਾਲਰ ਦੀ ਭਾਲ ਵਾਲੀ ਯੋਜਨਾ ਦੀ ਸ਼ੁਰੂਆਤ ਕੀਤੀ ਤੇ ਕੋਵਿਡ ਟੀਕਾਕਰਣ ‘ਚ ਤੇਜ਼ੀ ਲਿਆਉਣ ਲਈ ਠੋਸ ਯੋਜਨਾ ਵੀ ਬਣਾਈ।

Share this Article
Leave a comment