ਚੀਨੀ ਫੌਜ ਨਾਲ ਝੜਪ ‘ਚ ਸ਼ਹੀਦ ਹੋਏ 20 ਜਵਾਨਾਂ ‘ਚ ਚਾਰ ਪੰਜਾਬ ਦੇ ਜਵਾਨ ਸ਼ਾਮਲ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਅਤੇ ਚੀਨ ਦੀ ਫੌਜ ਦੇ ਵਿਚਾਲੇ ਲੱਦਾਖ ‘ਚ ਹੋਈ ਹਿੰਸਕ ਝੜਪ ‘ਚ 20 ਭਾਰਤੀ ਫੌਜੀਆਂ ਦੀ ਜਾਨ ਚਲੀ ਗਈ ਹੈ ਅਤੇ ਚਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਸ਼ਹੀਦਾਂ ‘ਚ 4 ਜਵਾਨ ਪੰਜਾਬ ਦੇ ਹਨ ਜਿਨ੍ਹਾਂ ‘ਚੋਂ 2 ਨਾਇਬ ਸੂਬੇਦਾਰ ਤੇ ਦੋ ਸਿਪਾਹੀ ਸਨ।

ਭਾਰਤ ਵੱਲੋਂ ਸ਼ਹੀਦ ਜਵਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਮੁਤਾਬਕ ਮਾਨਸਾ ਦਾ ਸਿਪਾਹੀ ਗੁਰਤੇਜ ਸਿੰਘ ਤੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਸ਼ਹੀਦੀ ਹੋਏ ਹਨ। ਉੱਥੇ ਹੀ ਗੁਰਦਾਸਪੁਰ ਤੋਂ ਨਾਇਬ ਸੂਬੇਦਾਰ ਸਤਨਾਮ ਸਿੰਘ ਅਤੇ ਪਟਿਆਲਾ ਤੋਂ ਮਨਦੀਪ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਬਿਹਾਰ ਰੈਜੀਮੈਂਟ ਦੇ ਜਵਾਨ ਸ਼ਹੀਦ ਹੋਏ ਹਨ।

ਝੜਪ ‘ਚ ਚੀਨ ਦੇ ਵੀ ਲਗਭਗ 43 ਫੌਜੀਆਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ। ਇਹ ਹਿੰਸਕ ਝੜਪ ਸੋਮਵਾਰ – ਮੰਗਲਵਾਰ ਦੀ  ਰਾਤ ਉਸ ਸਮੇਂ ਸ਼ੁਰੂ ਹੋਈ ਜਦੋਂ ਭਾਰਤੀ ਫੌਜੀ ਸਰਹੱਦ ਦੇ ਭਾਰਤ ਵਾਲੇ ਪਾਸੇ ਚੀਨੀ ਫੌਜੀਆਂ ਵੱਲੋਂ ਲਗਾਏ ਗਏ ਟੈਂਟ ਨੂੰ ਹਟਾਉਣ ਗਏ ਸਨ। ਚੀਨ ਨੇ 6 ਜੂਨ ਨੂੰ ਦੋਵਾਂ ਪੱਖਾਂ ਦੇ ਲੈਫਟਿਨੈਂਟ ਜਨਰਲ – ਰੈਂਕ ਦੇ ਅਧਿਕਾਰੀਆਂ ਵਿੱਚ ਗੱਲਬਾਤ ਤੋਂ ਬਾਅਦ ਇਸ ਟੈਂਟ ਨੂੰ ਹਟਾਉਣ ‘ਤੇ ਸਹਿਮਤੀ ਜਤਾਈ ਸੀ।

- Advertisement -

ਸੂਤਰਾਂ ਮੁਤਾਬਕ ਚੀਨੀ ਫੌਜੀਆਂ ਵੱਲੋਂ ਭਾਰਤੀ ਕਰਨਲ ਬੀਐਲ ਸੰਤੋਸ਼ ਬਾਬੂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਝੜਪ ਹੋ ਗਈ ਅਤੇ ਦੋਵਾਂ ਪੱਖਾਂ ਦੇ ਵਿੱਚ ਡੰਡੇ, ਪੱਥਰਾਂ ਅਤੇ ਰਾਡ ਨਾਲ ਲੜਾਈ ਹੋਈ।

Share this Article
Leave a comment