ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਖਿਲੇਸ਼ ਯਾਦਵ ਦੇ ਸਮਰਥਨ ਵਿੱਚ ਲਖਨਊ ‘ਚ ਕੀਤੀ ਸਾਂਝੀ ਪ੍ਰੈਸ ਕਾਨਫਰੰਸ

TeamGlobalPunjab
2 Min Read

 ਲਖਨਊ: ਉੱਤਰ ਪ੍ਰਦੇਸ਼ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਜ਼ੋਰ ਪਾ ਰਹੀਆਂ ਹਨ। ਇਸੇ ਸਿਲਸਿਲੇ ‘ਚ ਅੱਜ ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਦੇ ਸਮਰਥਨ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲਖਨਊ ‘ਚ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਮਮਤਾ ਬੈਨਰਜੀ ਨੇ ਕਿਹਾ ਕਿ ਯੂਪੀ ਵਿੱਚ ਅਖਿਲੇਸ਼ ਯਾਦਵ ਦੀ ਪਾਰਟੀ 300 ਤੋਂ ਵੱਧ ਸੀਟਾਂ ਜਿੱਤੇਗੀ। ਭਾਜਪਾ ਭਾਰਤ ਲਈ ਖਤਰਾ ਹੈ। ਸਪਾ ਵਰਕਰਾਂ ਵੱਲ ਫੁੱਟਬਾਲ ਸੁੱਟਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਖੇਲਾ ਹੇਬੋ।

ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਦੇਖਿਆ ਕਿ ਐਨਆਰਸੀ ਦੇ ਸਮੇਂ ਯੂਪੀ ਵਿੱਚ ਐਨਕਾਉਂਟਰ ਦੇ ਨਾਮ ਉੱਤੇ ਕਿੰਨੇ ਲੋਕ ਮਾਰੇ ਗਏ ਸਨ। ਭਾਜਪਾ ਨੇ ਇਤਿਹਾਸ ਨੂੰ ਬਦਲਣ ਦਾ ਕੰਮ ਕੀਤਾ ਹੈ। ਭਾਜਪਾ ਨੇ ਸ਼ਹੀਦ ਜੋਤੀ ਨੂੰ ਤਬਾਹ ਕਰ ਦਿੱਤਾ। ਬਾਬਾ ਸਾਹਿਬ ਅੰਬੇਡਕਰ, ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ, ਅੱਜ ਭਾਜਪਾ ਉਸ ਨਾਲ ਖੇਡ ਰਹੀ ਹੈ।

ਮਮਤਾ ਬੈਨਰਜੀ ਨੇ ਕਿਹਾ ਕਿ ਝੂਠੇ ਮੁਕਾਬਲੇ ਕਰ ਕੇ ਲੋਕਾਂ ਨੂੰ ਮਾਰਨ ਦੀ ਕੀ ਲੋੜ ਹੈ, ਤੁਹਾਨੂੰ ਕਾਨੂੰਨ ਨਾਲ ਕੰਮ ਕਰਨਾ ਚਾਹੀਦਾ ਹੈ। ਅੱਜ ਸਵੇਰੇ ਬ੍ਰਾਹਮਣ ਸਮਾਜ ਦੇ ਲੋਕ ਉਨ੍ਹਾਂ ਨੂੰ ਮਿਲਣ ਆਏ ਸਨ। ਉਨ੍ਹਾਂ ਨੇ  ਕਿਹਾ ਕਿ ਜਦੋਂ ਤੁਸੀਂ ਆਓਗੇ ਤਾਂ ਅਸੀਂ ਅਖਿਲੇਸ਼ ਯਾਦਵ ਦਾ ਪੂਰਾ ਸਮਰਥਨ ਕਰਾਂਗੇ।

ਮਮਤਾ ਬੈਨਰਜੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ‘ਤੇ ਕਿਹਾ ਕਿ  ਜਦੋਂ ਯੂਪੀ ਵਿੱਚ ਕੋਵਿਡ ਨਾਲ ਲੋਕ ਮਰ ਰਹੇ ਸਨ ਤਾਂ  ਸੀਐਮ ਯੋਗੀ ਕਿੱਥੇ ਸੀ? ਤੁਹਾਨੂੰ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਦੀਆਂ ਲਾਸ਼ਾਂ ਤੁਸੀਂ ਗੰਗਾ ਵਿੱਚ ਵਹਾਉਣ ਲਈ ਮਜ਼ਬੂਰ ਕੀਤਾ? ਤੁਸੀਂ ਜਨਤਾ ਤੋਂ ਮੁਆਫੀ ਮੰਗੋ। ਪੀਐਮ ਮੋਦੀ ਕਹਿੰਦੇ ਹਨ ਕਿ ਅਸੀਂ ਯੂਪੀ ਨੂੰ ਪੈਸਾ ਦਿੱਤਾ ਹੈ। ਕੀ ਤੁਸੀਂ ਆਪਣੀ ਜੇਬ ਵਿੱਚੋਂ ਪੈਸੇ ਦਿੱਤੇ ਹਨ? ਇਹ ਸਾਰਾ ਪੈਸਾ ਰਾਜ ਤੋਂ ਆਉਂਦਾ ਹੈ। ਇਹ ਜਨਤਾ ਦਾ ਪੈਸਾ ਹੈ।

- Advertisement -

Share this Article
Leave a comment