ਪੀਐੱਮ ਮੋਦੀ ਤੇ ਅਮਿਤ ਸ਼ਾਹ ਪੰਜਾਬ ‘ਚ ਕਰਨਗੇ 4 ਚੋਣ ਰੈਲੀਆਂ; ਜਾਣੋ ਪੂਰਾ ਪਲਾਨ

Prabhjot Kaur
2 Min Read

ਚੰਡੀਗੜ੍ਹ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਇਕ ਜੂਨ ਨੂੰ ਪੈਣ ਵਾਲੀਆ ਵੋਟਾਂ ਵਾਸਤੇ 7 ਮਈ ਨੂੰ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਨਾਮਜ਼ਦਗੀ ਦਾ ਦੌਰ ਸ਼ੁਰੂ ਹੋ ਜਾਵੇਗਾ।ਸਾਰੀਆ ਸਿਆਸੀ ਪਾਰਟੀਆ ਫੋਟਰਾਂ ਨਾਲ ਰਾਬਤਾ ਵਧਾਉਣ ਲਈ ਪਹਿਲਾਂ ਹੀ ਸਰਗਰਮ ਹੋ ਗਈਆਂ ਹਨ।  7 ਮਈ ਤੋ ਨਾਮਜ਼ਦਗੀ ਦਾਖਲ ਹੋਣ ਤੋ ਬਾਅਦ ਇਹ ਪ੍ਰਚਾਰ ਹੋਰ ਵੀ ਪ੍ਰਚੰਡ ਹੋ ਜਾਵੇਗਾ। ਇਸ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਭਾਜਪਾ ਲਈ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਤੋ ਇਲਾਵਾ ਅਮਿਤ ਸ਼ਾਹ ਜੇਪੀ ਨੱਢਾ ਵੀ ਪੰਜਾਬ ਅੰਦਰ ਪ੍ਰਚਾਰ ਕਰਨਗੇ। ਹਾਲਾਂਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀਆਂ ਰੈਲੀਆਂ ਦੀ ਤਰੀਕ ਤੇ ਸਥਾਨ ਬਾਰੇ ਆਖ਼ਰੀ ਫ਼ੈਸਲਾ ਨਹੀਂ ਹੋਇਆ। ਸੂਤਰਾਂ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ‘ਚ ਘੱਟੋ-ਘੱਟ ਚਾਰ ਰੈਲੀਆਂ ਕਰਨਗੇ। ਜਿਨ੍ਹਾਂ ਵਿਚੋ 2 ਰੈਲੀਆਂ ਮਾਲਵੇ ਅੰਦਰ ਅਤੇ 1-1 ਰੈਲੀ ਮਾਝੇ ਅਤੇ ਦੁਆਵੇ ‘ਚ ਹੋਵੇਗੀ । ਦਰਅਸਲ ਭਾਜਪਾ ਮਾਲਵੇ ਦੀਆਂ 67 ਵਿਧਾਨ ਸਭਾ ਸੀਟਾਂ ਨੂੰ ਦੇਖਦਿਆਂ ਮਾਲਵੇ ‘ਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ।

ਖ਼ਾਸ ਗੱਲ ਇਹ ਹੈ ਕਿ ਚੋਣ ਪ੍ਰਚਾਰ ਦੌਰਾਨ ਮਾਲਵਾ ਖਿੱਤੇ ‘ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਇਸੇ ਲਈ ਇੱਥੇ ਪੀਐੱਮ ਦੀਆਂ ਦੋ ਰੈਲੀਆਂ ਦੀ ਤਜਵੀਜ਼ ਹੈ। ਦੂਜਾ, ਇੱਥੇ ਕਿਸਾਨ ਯੂਨੀਅਨਾਂ ਜਿਆਦਾ ਮਜ਼ਬੂਤ ਤੇ ਸਰਗਰਮ ਹਨ ਤੇ ਕਿਸਾਨ ਯੂਨੀਅਨਾ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਵੀ ਕਰ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਦੀ ਆਮਦ ‘ਤੇ ਜ਼ਿਲ੍ਹਾ ਤੇ ਤਹਿਸੀਲ ਪੱਧਰ ‘ਤੇ ਕਾਲੇ ਝੰਡਿਆਂ ਨਾਲ ਰੋਸ ਵਿਖਾਵਾ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਕਰ ਕੇ ਭਾਜਪਾ ਦਾ ਪੂਰਾ ਧਿਆਨ ਮਾਲਵੇ ‘ਤੇ ਲੱਗਾ ਹੈ।

 

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment