ਪੱਛਮੀ ਬੰਗਾਲ ਭਾਜਪਾ ਨੇ ਮੋਦੀ-ਸ਼ਾਹ ਨੂੰ ਅਪਸ਼ਬਦ ਕਹਿਣ ਵਾਲੇ 60 ਵਿਧਾਇਕਾਂ ਦੇ ਖਿਲਾਫ਼ ਦਰਜ ਕਰਵਾਈ FIR

Rajneet Kaur
2 Min Read

ਨਿਊਜ਼ ਡੈਸਕ: ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ  ਕਿਹਾ ਕਿ ਪੱਛਮੀ ਬੰਗਾਲ ਭਾਜਪਾ ਨੇ ਚੱਲ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਕਥਿਤ ਤੌਰ ‘ਤੇ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕਰਨ ਲਈ ਤ੍ਰਿਣਮੂਲ ਕਾਂਗਰਸ ਦੇ 60 ਵਿਧਾਇਕਾਂ ਵਿਰੁੱਧ ਦੋ ਵੱਖ-ਵੱਖ FIR ਦਰਜ ਕਰਵਾਈਆਂ ਹਨ। ਭਾਜਪਾ ਦਾ ਇਹ ਕਦਮ ਮੰਗਲਵਾਰ ਦੇਰ ਰਾਤ ਰਾਜ ਦੇ ਵਿੱਤ ਮੰਤਰੀ ਚੰਦਰੀਮਾ ਭੱਟਾਚਾਰੀਆ ਵੱਲੋਂ ‘ਮਮਤਾ ਚੋਰ’ ਵਾਲੀ ਟੀ-ਸ਼ਰਟ ਪਹਿਨਣ ‘ਤੇ ਵਿਰੋਧੀ ਧਿਰ ਦੀ ਆਲੋਚਨਾ ਤੋਂ ਬਾਅਦ ਆਇਆ। ਇਸ ਕਦਮ ਨੂੰ ਨੇਤਾ ਅਤੇ ਕੁਝ ਹੋਰ ਭਾਜਪਾ ਵਿਧਾਇਕਾਂ ਖਿਲਾਫ ਦਰਜ ਐਫਆਈਆਰ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ।ਭਾਜਪਾ ਨੇ ਆਪਣੀ ਸ਼ਿਕਾਇਤ ’ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਸਮਾਜਿਕ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ।

ਸੁਵੇਂਦੂ ਦੇ ਅਨੁਸਾਰ  ਉਨ੍ਹਾਂ ਨੇ ਇਹ ਜਾਣਦੇ ਹੋਏ ਕਿ ਮਾਮਲੇ ’ਚ ਕੋਈ ਪੁਲਿਸ ਕਾਰਵਾਈ ਨਹੀਂ ਹੋਵੇਗੀ, ਰਿਕਾਰਡ ਲਈ ਐੱਫਆਈਆਰ ਦਰਜ ਕਰਨ ਦਾ ਬਦਲ ਚੁਣਿਆ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਸਾਰੇ ਅਪਰਾਧੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਇਕ ਦਿਨ ਤੁਹਾਨੂੰ ਸਾਰਿਆਂ ਨੂੰ ਇਸ ਅਪਮਾਨਜਨਕ ਵਿਵਹਾਰ ਲਈ ਸਜ਼ਾ ਦਿੱਤੀ ਜਾਵੇਗੀ।

ਭਾਜਪਾ ਵੱਲੋਂ ਜਿਨ੍ਹਾਂ ਸੀਨੀਅਰ ਮੰਤਰੀਆਂ ਦੇ ਨਾਮ ਐਫਆਈਆਰ ਵਿੱਚ ਸ਼ਾਮਿਲ ਕੀਤੇ ਗਏ ਹਨ, ਉਨ੍ਹਾਂ ਵਿੱਚ ਫਿਰਹਾਦ ਹਕੀਮ, ਅਰੂਪ ਬਿਸਵਾਸ, ਚੰਦਰੀਮਾ ਭੱਟਾਚਾਰੀਆ, ਸੁਜੀਤ ਬੋਸ, ਬੀਰਬਾਹਾ ਹੰਸਦਾ, ਪੁਲਕ ਰਾਏ ਅਤੇ ਬ੍ਰਤਿਆ ਬਾਸੂ ਸ਼ਾਮਿਲ ਹਨ। ਐਫਆਈਆਰ ਵਿੱਚ,  ਫਿਰਹਾਦ ਹਕੀਮ, ਅਰੂਪ ਬਿਸਵਾਸ ਅਤੇ ਚੰਦਰੀਮਾ ਭੱਟਾਚਾਰੀਆ ਨੂੰ ਮੁੱਖ ਸਾਜ਼ਿਸ਼ਕਰਤਾਵਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਨੇ ਮੰਤਰੀਆਂ ਨਾਲ ਦੁਰਵਿਵਹਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment