ਪਾਕਿਸਤਾਨ ‘ਚ ਫਿਰ ਸਿੱਖਾਂ ‘ਤੇ ਅੱਤਿਆਚਾਰ, ਗੁਰਦੁਆਰੇ ਨੂੰ ਮਸਜਿਦ ਦਸ ਕੇ ਕੀਤਾ ਬੰਦ

Rajneet Kaur
2 Min Read

ਨਿਊਜ਼ ਡੈਸਕ: ਲਾਹੌਰ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਨੂੰ ਮਸਜਿਦ ਕਹਿ ਕੇ ਤਾਲਾ ਲਗਾ ਦਿਤਾ ਹੈ।  ਪਾਕਿਸਤਾਨ ਦੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੇ ਲਾਹੌਰ ਦੇ ਮੁਸਲਿਮ ਕੱਟੜਪੰਥੀਆਂ ਨਾਲ ਮਿਲ ਕੇ ਸਿੱਖ ਭਾਈਚਾਰੇ ਲਈ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਮੁਸਲਿਮ ਕੱਟੜਪੰਥੀ ਗੁਰਦੁਆਰਾ ਸਾਹਿਬ ਨੂੰ ਮਸਜਿਦ ਕਹਿ ਰਹੇ ਹਨ। ਇਸ ਕਾਰਨ ਗੁਰਦੁਆਰੇ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਸਿੱਖ ਭਾਈਚਾਰੇ ਵਿੱਚ ਗੁੱਸਾ ਹੈ।

ਹਾਲਾਂਕਿ ਗੁਰਦੁਆਰੇ ਨੂੰ ਮਸਜਿਦ ਕਹਿਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸੇ ਤਰ੍ਹਾਂ ਦੀ ਘਟਨਾ ਕਰੀਬ ਦੋ ਸਾਲ ਪਹਿਲਾਂ ਵਾਪਰੀ ਸੀ, ਜਦੋਂ ਇਤਿਹਾਸਕ ਗੁਰਦੁਆਰੇ ਨੂੰ ਮਸਜਿਦ ਐਲਾਨਿਆ ਗਿਆ ਸੀ। ਉਦੋਂ ਭਾਰਤ ਵੱਲੋਂ ਪਾਕਿਸਤਾਨ ਦੇ ਸਾਹਮਣੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ ਸੀ।

 ਰਿਪੋਰਟ ਮੁਤਾਬਿਕ ਲਾਹੌਰ ਦੇ ਇਸ ਗੁਰਦੁਆਰੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇੱਥੇ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਪਰ ਕੱਟੜਪੰਥੀਆਂ ਦਾ ਮੰਨਣਾ ਹੈ ਕਿ ਇਹ ਕਦੇ ਦਾਰਾ ਸ਼ਿਕੋਹ ਦਾ ਮਸ਼ਹੂਰ ਮਹਿਲ ਸੀ। ਦਾਰਾ ਸ਼ਿਕੋਹ ਨੇ ਆਪਣੇ ਛੋਟੇ ਭਰਾ ਔਰੰਗਜ਼ੇਬ ਦੇ ਹੱਥੋਂ ਆਪਣੀ ਹੱਤਿਆ ਤੋਂ ਪਹਿਲਾਂ ਲਾਹੌਰ ਦੇ ਗਵਰਨਰ ਵਜੋਂ ਸੇਵਾ ਕੀਤੀ ਸੀ। ਜਦੋਂ ਕਿ ਸਿੱਖਾਂ ਦਾ ਮੰਨਣਾ ਹੈ ਕਿ ਲਾਹੌਰ ਦੇ ਗਵਰਨਰ ਅਤੇ ਮੁਗਲ ਸਾਮਰਾਜ ਦੇ ਨੁਮਾਇੰਦੇ ਮੀਰ ਮੰਨੂ ਦੇ ਹੁਕਮਾਂ ‘ਤੇ ਹਜ਼ਾਰਾਂ ਬੇਗੁਨਾਹ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਕਤਲੇਆਮ ਕੀਤਾ ਗਿਆ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment