ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੀ ਅੱਜ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ ਹੋਈ ਹੈ। ਇਸ ਮੌਕੇ ਕੈਪਟਨ ਨੇ ਸਿੱਧੂ ਨੂੰ ਵਧਾਈ ਦਿੰਦੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਅਗਲੀਆਂ ਚੋਣਾਂ ਲੜ੍ਹਾਂਗੇ ਫਿਰ ਨਾਂ ਤਾਂ ਬਾਦਲ ਟਿਕਣਗੇ ਅਤੇ ਨਾਂ ਹੀ ਮਜੀਠੀਆ ਨਜ਼ਰ ਆਉਣਗੇ।
ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪਿਤਾ ਹੀ ਮੈਨੂੰ ਸਿਆਸਤ ਵਿਚ ਲੈ ਕੇ ਆਏ ਹਨ। ਕੈਪਟਨ ਨੇ ਕਿਹਾ ਕਿ ਹੁਣ ਮੈਂ ਅਤੇ ਸਿੱਧੂ ਪੰਜਾਬ ਵਿਚ ਹੀ ਨਹੀਂ ਦੇਸ਼ ਦੀ ਸਿਆਸਤ ਵਿਚ ਵੀ ਇਕੱਠੇ ਚੱਲਾਂਗੇ।
ਇਸ ਤੋਂ ਇਲਾਵਾ ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ, ਮੈਂ ਪਹਿਲਾਂ ਹੀ ਮਨਜ਼ੂਰ ਕਰ ਲਿਆ ਸੀ ਤੇ ਸਰਕਾਰ ਵੱਲੋਂ ਜੋ ਘਾਟਾਂ ਰਹਿ ਗਈਆਂ ਉਹ ਹੁਣ ਮਿਲ ਕੇ ਪੂਰੀਆਂ ਕਰਾਂਗੇ।