ਟੀਵੀ ਦੇਖਣਾ ਹੋਵੇਗਾ ਸਸਤਾ, TRAI ਨੇ ਜਾਰੀ ਕੀਤੇ ਨਵੇਂ ਨਿਯਮ

Rajneet Kaur
2 Min Read

ਨਿਊਜ਼ ਡੈਸਕ: ਇੰਡੀਆ ਟੈਲੀਕਾਮ ਰੈਗੂਲੇਟਰੀ ਅਥਾਰਟੀ ਦੁਆਰਾ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ। TRAI ਨੇ ਨਵੇਂ ਟੈਰਿਫ ਆਰਡਰ 2.0 ਨੂੰ ਸੋਧਿਆ ਹੈ, ਜਿਸ ਨਾਲ ਕਰੋੜਾਂ ਗਾਹਕ ਪ੍ਰਭਾਵਿਤ ਹੋਣਗੇ।

ਨਵੇਂ ਨਿਯਮਾਂ ਦੇ ਤਹਿਤ, 19 ਰੁਪਏ ਜਾਂ ਇਸ ਤੋਂ ਘੱਟ ਕੀਮਤ ਵਾਲੇ ਸਾਰੇ ਚੈਨਲ ਬੁਕੇ ਵਿੱਚ ਸ਼ਾਮਲ ਹੋਣਗੇ।TRAI ਦੇ ਇਸ ਫੈਸਲੇ ਤੋਂ ਬਾਅਦ ਕੇਬਲ ਅਤੇ ਡੀਟੀਐਚ ਗਾਹਕਾਂ ਨੂੰ ਵੱਡੀ ਰਾਹਤ ਮਿਲੇਗੀ।

ਟਰਾਈ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਨਵੀਂ ਗਾਈਡਲਾਈਨ 1 ਫਰਵਰੀ 2023 ਤੋਂ ਲਾਗੂ ਹੋਵੇਗੀ। ਇਸ ਦੇ ਨਾਲ ਹੀ TRAI ਨੇ ਕਿਹਾ ਹੈ ਕਿ ਸਾਰੇ ਚੈਨਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ 1 ਫਰਵਰੀ ਤੋਂ ਬਾਅਦ ਗਾਹਕਾਂ ਨੂੰ ਉਨ੍ਹਾਂ ਦੁਆਰਾ ਚੁਣੇ ਗਏ ਚੈਨਲਾਂ ਜਾਂ ਬੁਕੇ  ਦੇ ਅਨੁਸਾਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਇਸ ਦੇ ਨਾਲ ਹੀ TRAI  ਨੇ ਕਿਹਾ ਹੈ ਕਿ ਸਾਰੇ ਪ੍ਰਸਾਰਕ 16 ਦਸੰਬਰ ਤੱਕ ਆਪਣੇ ਚੈਨਲ, ਚੈਨਲ ਦੀ ਐਮਆਰਪੀ ਅਤੇ ਚੈਨਲ ਦੇ ਬੁਕੇ ਢਾਂਚੇ ਵਿੱਚ ਕਿਸੇ ਵੀ ਬਦਲਾਅ ਬਾਰੇ ਰਿਪੋਰਟ ਕਰਨਗੇ। ਇਸ ਤੋਂ ਇਲਾਵਾ, TRAI  ਨੇ ਇਹ ਵੀ ਕਿਹਾ ਹੈ ਕਿ ਬੁਕੇ  ਦੀ ਕੀਮਤ ਨਿਰਧਾਰਤ ਕਰਦੇ ਸਮੇਂ, ਪ੍ਰਸਾਰਣਕਰਤਾ ਇਸ ਵਿੱਚ ਸ਼ਾਮਲ ਭੁਗਤਾਨ ਕੀਤੇ ਚੈਨਲਾਂ ਦੀ ਅਧਿਕਤਮ ਪ੍ਰਚੂਨ ਕੀਮਤ (ਐਮਆਰਪੀ) ਦੇ ਜੋੜ ਤੋਂ ਵੱਧ ਤੋਂ ਵੱਧ 45 ਪ੍ਰਤੀਸ਼ਤ ਤੱਕ ਦੀ ਛੋਟ ਦੇ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment