US Elections 2024: ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਰਾਸ਼ਟਰਪਤੀ ਚੋਣਾਂ ‘ਚ ਨਿੱਕੀ ਹੇਲੀ ਨੂੰ ਦੇਣਗੇ ਚੁਣੌਤੀ

Rajneet Kaur
2 Min Read

ਨਿਊਯਾਰਕ: ਅਮਰੀਕਾ ਵਿੱਚ ਅਗਲੇ ਸਾਲ 2024 ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਲਈ ਨਿੱਕੀ ਹੇਲੀ ਰਿਪਬਲਿਕਨ ਪਾਰਟੀ ਦੀ ਤਰਫੋਂ ਆਪਣੇ ਨਾਂ ਦਾ ਐਲਾਨ ਕਰ ਚੁੱਕੀ ਹੈ। ਇਸ ਤੋਂ ਬਾਅਦ ਭਾਰਤੀ-ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੇ ਵੀ ਚੀਨ ‘ਤੇ ਨਿਰਭਰਤਾ ਖਤਮ ਕਰਨ ਦੇ ਵਾਅਦੇ ਨਾਲ 2024 ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਨਾਂ ਦਾ ਐਲਾਨ ਕੀਤਾ ਹੈ।

ਇਕ ਇੰਟਰਵਿਊ ਦੌਰਾਨ ਵਿਵੇਕ ਰਾਮਾਸਵਾਮੀ ਨੇ ਕਿਹਾ ਕਿ  ਇਹ ਸਿਰਫ਼ ਇੱਕ ਸਿਆਸੀ ਮੁਹਿੰਮ ਨਹੀਂ ਹੈ, ਇਹ ਇੱਕ ‘ਪਛਾਣ ਸੰਕਟ’ ਦਾ ਸਾਹਮਣਾ ਕਰ ਰਹੇ ਦੇਸ਼ ਵਿੱਚ ਅਮਰੀਕੀਆਂ ਦੀ ਅਗਲੀ ਪੀੜ੍ਹੀ ਲਈ ਇੱਕ ਨਵਾਂ ਸੁਪਨਾ ਬਣਾਉਣ ਲਈ ਇੱਕ ਸੱਭਿਆਚਾਰਕ ਅੰਦੋਲਨ ਹੈ। ਦਸ ਦਈਏ ਕਿ ਰਾਮਾਸਵਾਮੀ ਦਾ ਪਰਿਵਾਰ ਕੇਰਲ ਦੇ ਪਲੱਕੜ ਦਾ ਰਹਿਣ ਵਾਲਾ ਹੈ। ਉਹ ਦੋ ਟੈਕਨਾਲੋਜੀ ਕੰਪਨੀਆਂ ਅਤੇ ਇੱਕ ਵਿੱਤੀ ਪ੍ਰਬੰਧਨ ਫਰਮ ਦੇ ਸਹਿ-ਸੰਸਥਾਪਕ ਦੇ ਨਾਲ-ਨਾਲ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਸੰਸਥਾਪਕ ਵੀ ਹਨ।

ਇਸ ਮਹੀਨੇ ਦੇ ਸ਼ੁਰੂ ਵਿੱਚ, ਦੱਖਣੀ ਕੈਰੋਲੀਨਾ ਦੀ ਸਾਬਕਾ ਦੋ ਵਾਰ ਗਵਰਨਰ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੇ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦਾ ਐਲਾਨ ਕੀਤਾ ਸੀ। ਉਸਨੇ ਐਲਾਨ ਕੀਤਾ ਕਿ ਉਹ ਆਪਣੇ ਸਾਬਕਾ ਬੌਸ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਲਈ ਚੋਣ ਲੜੇਗੀ। ਵਿਵੇਕ ਰਾਮਾਸਵਾਮੀ ਨੇ ਚੋਣ ਵਿਚ ਹਿੱਸਾ ਲੈਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇਸ ਦੇਸ਼ ਵਿਚ ਆਦਰਸ਼ਾਂ ਨੂੰ ਮੁੜ ਸੁਰਜੀਤ ਕਰਨ ਲਈ ਹਿੱਸਾ ਲੈ ਰਿਹਾ ਹਾਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment