BREAKING : ‘ਵਰਜਿਨ ਗੈਲੈਕਟਿਕ’ ਮਿਸ਼ਨ ਪੂਰਾ ਕਰ ਸੁਰੱਖਿਅਤ ਪਰਤਿਆ, ਰਿਚਰਡ ਬ੍ਰਾਨਸਨ ਨੇ ਰਚਿਆ ਇਤਿਹਾਸ

TeamGlobalPunjab
1 Min Read

ਨਿਊ ਮੈਕਸੀਕੋ : ਬ੍ਰਿਟਿਸ਼ ਅਰਬਪਤੀ ਅਤੇ ਵਰਜਿਨ ਸਮੂਹ ਦੇ ਸੰਸਥਾਪਕ ਰਿਚਰਡ ਬ੍ਰਾਨਸਨ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਉਹ ‘ਵਰਜਿਨ ਗੈਲੈਕਟਿਕ’ ਰਾਕੇਟ ਜਹਾਜ਼ ਵਿੱਚ 60 ਮਿੰਟ ਦੀ ਸਪੇਸ ਫਲਾਈਟ ਤੋਂ ਬਾਅਦ ਸੁਰੱਖਿਅਤ ਵਾਪਸ ਆ ਗਏ। ਲੈਂਡਿੰਗ ਦੇ ਨਾਲ, ਉਨ੍ਹਾਂ ਆਪਣਾ ਇਹ ਤਜ਼ੁਰਬਾ ਯਾਦਗਾਰੀ ਦੱਸਿਆ।

ਬ੍ਰਾਨਸਨ ਨੇ ਕਿਹਾ, ‘ਇਹ ਜ਼ਿੰਦਗੀ ਦਾ ਯਾਦਗਾਰੀ ਤਜ਼ੁਰਬਾ ਹੈ। ਵਰਜਿਨ ਗੈਲੈਕਟਿਕ ਵਿਖੇ 17 ਸਾਲਾਂ ਤੋਂ ਕੰਮ ਕਰ ਰਹੀ ਸਾਡੀ ਸ਼ਾਨਦਾਰ ਟੀਮ ਨੂੰ ਵਧਾਈ। ਉਨ੍ਹਾਂ ਦੀ ਇੰਨੀ ਲੰਮੇ ਸਮੇਂ ਦੀ ਸਖਤ ਮਿਹਨਤ ਸਦਕਾ ਹੀ ਅੱਜ ਅਸੀਂ ਇਥੇ ਪਹੁੰਚ ਸਕੇ।’

‘ਵਰਜਿਨ ਗੈਲੈਕਟਿਕ’ ਦੇ ਯਾਤਰੀ ਰਾਕੇਟ ਜਹਾਜ਼ ‘ਵੀਐਸਐਸ ਯੂਨਿਟੀ’ ਦੇ ਸਵਾਰ, ਬ੍ਰਾਨਸਨ ਨੇ ਪੁਲਾੜੀ ਦੇ ਕਿਨਾਰੇ ਤੱਕ ਦੀ ਯਾਤਰਾ ਕੀਤੀ ਅਤੇ ਭਾਰਹੀਣਤਾ ਦਾ ਅਨੁਭਵ ਕੀਤਾ।

- Advertisement -

 

 

- Advertisement -

‘ਵਰਜਿਨ ਗੈਲੈਕਟਿਕ’ ਦੇ ਵਾਪਸੀ ਦੀਆਂ ਤਸਵੀਰਾਂ

 

 

ਇਹ ਵਰਜਿਨ ਜਹਾਜ਼ ਰਾਤ ਲਗਭਗ 8.10 ਵਜੇ (ਭਾਰਤੀ ਸਮੇਂ ਅਨੁਸਾਰ) ਨਿਊ ਮੈਕਸੀਕੋ ਤੋਂ ਰਵਾਨਾ ਹੋਇਆ ਸੀ।

ਪੂਰੇ ਮਿਸ਼ਨ ਦੀ ਲਾਈਵ ਰਿਕਾਰਡਿੰਗ ਨੂੰ ਇਸ ਲਿੰਕ ਰਾਹੀਂ ਵੇਖਿਆ ਜਾ ਸਕਦਾ ਹੈ

 

 

Share this Article
Leave a comment