ਸਾਊਦੀ ਅਰਬ ਦੇ ਕਰਾਊਨ ‘ਤੇ ਅਮਰੀਕਾ ਨੇ ਚੁੱਕੀ ਉਗਲੀ ਤਾਂ ਸਾਊਦੀ ਨੇ ਦਿੱਤਾ ਜਵਾਬ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਨੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ-ਸਲਮਾਨ ਨੂੰ ਅਮਰੀਕੀ ਪੱਤਰਕਾਰ ਜਮਾਲ ਖਗੋਸੀ ਦੇ ਤੁਰਕੀ ‘ਚ ਹੋਏ ਕਤਲ ਦਾ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕੀ ਤਾਜ਼ਾ ਖੁਫੀਆ ਰਿਪੋਰਟ ਦੇ ਮੁਤਾਬਕ ਸਾਊਦੀ ਅਰਬ ਰਾਜਕੁਮਾਰ ਨੇ ਤੁਰਕੀ ‘ਚ ਸਾਊਦੀ ਅੰਬੈਸੀ ਦੇ ਅੰਦਰ ਪੱਤਰਕਾਰ ਜਮਾਲ ਖਗੋਸੀ ਦਾ ਕਤਲ ਜਾਂ ਫਿਰ ਉਸ ਨੂੰ ਬੰਦੀ ਬਣਾ ਕੇ ਆਪ੍ਰੇਸ਼ਨ ਨੂੰ ਮਨਜ਼ੂਰੀ ਦਿੱਤੀ ਹੋਵੇਗੀ।

ਇਸ ਰਿਪੋਰਟ ਤੋਂ ਬਾਅਦ ਜੋ ਬਾਈਡਨ ਪ੍ਰਸ਼ਾਸਨ ਨੇ ਇਸ ਹੱਤਿਆਕਾਂਡ ਨਾਲ ਜੁੜੇ ਹੋਏ ਲੋਕਾਂ ‘ਤੇ ਬੈਨ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਸਾਊਦੀ ਕ੍ਰਾਊਨ ਪ੍ਰਿੰਸ ‘ਤੇ ਬੈਨ ਲਗਾਉਣ ਦੀ ਕੋਈ ਵੀ ਯੋਜਨਾ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋ ਦੇਸ਼ਾਂ ਦੇ ਰਿਸ਼ਤਿਆਂ ਵਿਚਾਲੇ ਖਟਾਸ ਆ ਸਕਦੀ ਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸੋਗ ਦੀ ਲਹਿਰ ਫੈਲ ਸਕਦੀ ਹੈ। ਅਮਰੀਕਾ ਨੇ ਦੁਨੀਆ ਨੂੰ ਇਹ ਦੱਸਣ ਦਾ ਹਲਫ ਲਿਆ ਹੈ ਕਿ ਸਾਊਦੀ ਮੂਲ ਦੇ ਅਮਰੀਕੀ ਪੱਤਰਕਾਰ ਦੇ ਕਤਲ ਪਿੱਛੇ ਸਾਊਦੀ ਰਾਜਕੁਮਾਰ ਦੀ ਕੀ ਭੂਮਿਕਾ ਰਹੀ ਹੈ। ਪੱਤਰਕਾਰ ਜਮਾਲ ਖਗੋਸੀ ਦਾ ਕਤਲ 2 ਅਕਤੂਬਰ 2018 ਚ ਹੋਇਆ ਸੀ।

ਦੂਸਰੇ ਪਾਸੇ ਸਾਊਦੀ ਅਰਬ ਸਰਕਾਰ ਨੇ ਪੱਤਰਕਾਰ ਜਮਾਲ ਖਗੋਸੀ ਦੀ ਹੱਤਿਆ ਨੂੰ ਲੈ ਕੇ ਅਮਰੀਕੀ ਖ਼ੁਫ਼ੀਆ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਇਸ ਬਿਆਨ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਸਾਊਦੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਮਾਲ ਖਗੋਸੀ ਮਾਮਲੇ ਚ ਅਪਮਾਨਜਨਕ ਅਤੇ ਗ਼ਲਤ ਸਿੱਟੇ ਤਕ ਪਹੁੰਚਾਣ ਵਾਲੀ ਅਮਰੀਕਾ ਦੀ ਰਿਪੋਰਟ ਨੂੰ ਉਹ ਸਿਰੇ ਤੋਂ ਖਾਰਜ ਕਰਦੇ ਹਨ। ਇਸ ਰਿਪੋਰਟ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

Share this Article
Leave a comment