ਵਿਰਾਟ ਕੋਹਲੀ ਨੇ ਨੰਗੇ ਪਿੰਡੇ ਸੋਸ਼ਲ ਮੀਡੀਆ ‘ਤੇ ਪਾਈ ਸੀ ਫੋਟੋ ਫਿਰ ਆ ਦੇਖੋ ਲੋਕਾਂ ਨੇ ਕੀ ਹਾਲ ਕੀਤਾ ਇਸ ਭਾਰਤੀ ਕ੍ਰਿਕਟ ਕਪਤਾਨ ਦਾ

TeamGlobalPunjab
2 Min Read

[alg_back_button]

ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੱਲੋਂ ਬੀਤੇ ਦਿਨੀਂ ਪਿੰਡੇ ‘ਤੇ ਸਿਰਫ ਨਿੱਕਰ ਪਾ ਕੇ ਬਾਕੀ ਧੜ੍ਹ ਨੰਗੇ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬੜੀ ਬੁਰੀ ਤਰ੍ਹਾਂ ਟ੍ਰੋਲ (ਟਿੱਪਣੀਆਂ ਰਾਂਹੀ ਲਤਾੜਨਾ) ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਬੈਠੇ ਲੋਕਾਂ ਨੇ ਨਵੇਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ। ਜਾਣਕਾਰੀ ਮੁਤਾਬਿਕ ਕੋਹਲੀ ਨੇ ਆਪਣੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਜਦੋਂ ਅਸੀਂ ਆਪਣੇ ਅੰਦਰ ਦੇਖਦੇ ਹਾਂ ਤਾਂ ਸਾਨੂੰ ਕੁਝ ਵੀ ਬਾਹਰ ਲੱਭਣ ਦੀ ਲੋੜ ਨਹੀਂ ਹੁੰਦੀ। ਇਸ ਤੋਂ ਬਾਅਦ ਇੱਕ ਯੂਜਰਜ ਨੇ ਵਿਰਾਟ ਦਾ ਮਜਾਕ ਉਡਾਉਂਦਿਆਂ ਕੋਹਲੀ ਨੂੰ ਚੀਕੂ ਲਿਖਦਿਆਂ ਕਿਹਾ ਹੈ ਕਿ ਇਹ ਕੋਈ ਫੋਟੋਸੂਟ ਨਹੀਂ ਸੀ  ਬਲਕਿ ਚੀਕੂ ਨੇ ਟ੍ਰੈਫਿਕ ਚਲਾਨ ਭਰਿਆ ਹੈ। ਇੱਕ ਹੋਰ ਯੂਜਰਜ ਨੇ ਲਿਖਿਆ ਕਿ ਵਿਰਾਟ ਨੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਤੋਂ ਬਾਅਦ ਚਾਲਾਨ ਭਰਿਆ ਹੈ। ਜਿਸ ਵਿੱਚ ਕਹਿਣ ਤੋਂ ਭਾਵ ਇਹ ਲਾਇਆ ਜਾ ਰਿਹਾ ਹੈ ਇਸ ਲਈ ਉਸ ਦਾ ਇਹ ਹਾਲ ਹੋ ਗਿਆ ਹੈ ਕਿ ਉਸ ਦੇ ਕੱਪੜੇ ਵੀ ਉਤਰ ਗਏ ਹਨ।

ਇਸ ਉਪਰੰਤ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਫੋਟੋ ਨੂੰ ਦੇਖ ਕੇ ਕੋਈ ਵੀ ਦੱਸ ਸਕਦਾ ਹੈ ਕਿ ਟ੍ਰੈਫਿਕ ਚਲਾਨ ਕਿੰਨਾ ਭਰਿਆ ਗਿਆ ਹੈ। ਇਸੇ ਤਰ੍ਹਾਂ ਇੱਕ ਬੰਦੇ ਨੇ ਤਾਂ ਇਹ ਵੀ ਲਿਖ ਦਿੱਤਾ ਵਿਸ਼ਵ ਦੇ ਸਭ ਤੋਂ ਅਮੀਰ ਕ੍ਰਿਕਟਰ ਦੀ ਟ੍ਰੈਫਿਕ ਚਲਾਨ ਭਰਨ ਤੋਂ ਬਾਅਦ ਦੀ ਸਥਿਤੀ। ਦੱਸ ਦਈਏ ਕਿ ਦੇਸ਼ ਅੰਦਰ ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ ਤੋਂ ਬਾਅਦ ਉਸ ਦੇ ਉਲੰਘਣ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾਂ ਲਗਾਇਆ ਜਾ ਰਿਹਾ ਹੈ ਤੇ ਸੋਸ਼ਲ ਮੀਡੀਆ ‘ਤੇ ਅਜਿਹੀਆਂ ਤਸਵੀਰਾਂ ਦੀ ਭਰਮਾਰ ਹੈ ਜਿਸ ਵਿੱਚ ਲੋਕ ਬਿਨਾਂ ਕੱਪੜਿਆਂ ਤੋਂ ਬਾਈਕ ਆਦਿ ਚਲਾਉਂਦੇ ਦਿਖਾਈ ਦੇ ਰਹੇ ਹਨ ਤੇ ਨੀਚੇ ਲਿਖਿਆ ਹੁੰਦਾ ਹੈ ਕਿ ਇਹ ਵਿਅਕਤੀ ਹੁਣੇ ਹੁਣੇ ਚਲਾਨ ਭੁਗਤ ਕੇ ਆਇਆ ਹੈ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਵਿਰਾਟ ਕੋਹਲੀ ਨੇ ਨੰਗੇ ਪਿੰਡੇ ਵਾਲੀ ਫੋਟੋ ਸੋਸ਼ਲ ਮੀਡੀਆ ‘ਤੇ ਪਾਈ ਤਾਂ ਲੋਕਾਂ ਨੇ ਉਨ੍ਹਾਂ ਦੀ ਉਸ ਫੋਟੋ ‘ਤੇ ਵੀ ਅਜਿਹੀਆਂ ਹੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਕਿ ਉਹ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਹੋਰਨਾਂ ‘ਤੇ ਕਰ ਰਹੇ ਸਨ।

[alg_back_button]

Share this Article
Leave a comment