ਡਰੱਗ ਮਾਫੀਆ ‘ਐਲ ਮੇਂਚੋ’ ਦੀ ਮੌਤ ਤੋਂ ਬਾਅਦ 20 ਰਾਜਾਂ ਵਿੱਚ ਹਿੰਸਕ ਪ੍ਰਦਰਸ਼ਨ; 32 ਮੌਤਾਂ ਦੀ ਖਬਰ

Global Team
2 Min Read

ਮੈਕਸੀਕੋ: ਮੈਕਸੀਕੋ ‘ਚ ਡਰੱਗ ਮਾਫੀਆ ਸਰਗਨਾ ‘ਐਲ ਮੇਂਚੋ’ ਦੀ ਮੌਤ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਹੋਏ। ਮੇਂਚੋ ਦੇ ਸਮਰਥਕਾਂ ਨੇ 20 ਰਾਜਾਂ ਵਿੱਚ ਹਿੰਸਾ ਫੈਲਾ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਨੂੰ ਅੱਗਾਂ ਲਗਾ ਦਿਤੀਆਂ ਗਈਆਂ ਅਤੇ ਹਥਿਆਰਬੰਦ ਲੋਕਾਂ ਨੇ ਜੈਲਿਸਕੋ ਸਮੇਤ ਕਈ ਥਾਵਾਂ ‘ਤੇ ਸੜਕਾਂ ਜਾਮ ਕਰ ਦਿੱਤੀਆਂ। 20 ਤੋਂ ਵੱਧ ਸਰਕਾਰੀ ਬੈਂਕ ਸ਼ਾਖਾਵਾਂ ਨੂੰ ਅੱਗ ਵੀ ਲਗਾ ਦਿੱਤੀ ਗਈ। ਫੀਫਾ 2026 ਦੇ ਮੇਜ਼ਬਾਨ ਸ਼ਹਿਰਾਂ ਵਿੱਚੋਂ ਇੱਕ ਜੈਲਿਸਕੋ ਲਾਕਡਾਊਨ ਅਧੀਨ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਘੱਟੋ-ਘੱਟ 32 ਮੌਤਾਂ ਦੀ ਖਬਰ ਹੈ, ਜਿਨ੍ਹਾਂ ਵਿੱਚ 25 ਸੈਨਿਕ ਵੀ ਸ਼ਾਮਲ ਹਨ। ਕਾਰਵਾਈ ਦੌਰਾਨ ਫੌਜ ਨੇ ਵੱਡੀ ਗਿਣਤੀ ਵਿੱਚ ਹਥਿਆਰ ਜ਼ਬਤ ਕੀਤੇ ਹਨ।

ਦੱਸਣਯੋਗ ਹੈ ਕਿ ਮੈਕਸੀਕਨ ਫੌਜ ਨੇ ਬੀਤੇ ਐਤਵਾਰ ਨੂੰ ਇੱਕ ਵੱਡੀ ਕਾਰਵਾਈ ਕੀਤੀ ਅਤੇ ਦੇਸ਼ ਦੇ ਸਭ ਤੋਂ ਪ੍ਰਮੁੱਖ ਡਰੱਗ ਮਾਫੀਆ ਐਲ ਮੇਂਚੋ ਨੂੰ ਮਾਰ ਦਿੱਤਾ। ਉਹ ਕਾਰਵਾਈ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਮੈਕਸੀਕੋ ਸਿਟੀ ਲਿਜਾਇਆ ਜਾ ਰਿਹਾ ਸੀ, ਪਰ ਉਸਦੀ ਰਸਤੇ ਵਿੱਚ ਮੌਤ ਹੋ ਗਈ। ਮੇਂਚੋ ਤੋਂ ਇਲਾਵਾ ਕਾਰਵਾਈ ਵਿੱਚ ਨੌਂ ਹੋਰ ਅਪਰਾਧੀ ਵੀ ਮਾਰੇ ਗਏ।

ਜ਼ਿਕਰਯੋਗ ਹੈ ਕਿ ਉਹ ਐਲ ਮੇਂਚੋ ਜੈਲਿਸਕੋ ਨਿਊ ਜਨਰੇਸ਼ਨ ਕਾਰਟੈਲ (CJNG) ਦਾ ਨੇਤਾ ਸੀ। ਜੈਲਿਸਕੋ ਕਾਰਟੈਲ ਮੈਕਸੀਕੋ ਵਿੱਚ ਨਸ਼ੀਲੇ ਪਦਾਰਥਾਂ ਦੇ ਨਿਰਮਾਣ ਅਤੇ ਵੇਚਣ, ਸਥਾਨਕ ਕਾਰੋਬਾਰਾਂ ਤੋਂ ਪੈਸੇ ਵਸੂਲਣ ਅਤੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਨੂੰ ਡਰ ਵਿੱਚ ਰੱਖਣ ਲਈ ਬਦਨਾਮ ਹੈ। ਇਸ ਕਾਰਟੇਲ ਦੀ ਅਮਰੀਕਾ ਦੇ ਸਾਰੇ 50 ਰਾਜਾਂ ਵਿੱਚ ਮੌਜੂਦਗੀ ਹੈ। ਅਮਰੀਕੀ ਸਰਕਾਰ ਨੇ ਐਲ ਮੇਂਚੋ ‘ਤੇ ₹1.36 ਬਿਲੀਅਨ ਦਾ ਇਨਾਮ ਰੱਖਿਆ ਸੀ।

ਹਿੰਸਾ ਦਾ ਖ਼ਤਰਾ ਵਧਣ ਕਾਰਨ ਕਈ ਮੈਕਸੀਕਨ ਰਾਜਾਂ ਨੇ ਸੋਮਵਾਰ ਨੂੰ ਸਕੂਲ ਬੰਦ ਕਰ ਦਿੱਤੇ। ਜਦਕਿ ਸਥਾਨਕ ਅਤੇ ਵਿਦੇਸ਼ੀ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਚੇਤਾਵਨੀ ਦਿੱਤੀ। ਰਾਸ਼ਟਰਪਤੀ ਕਲਾਉਡੀਆ ਸ਼ੀਨਬਾਮ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਦੱਸ ਦਈਏ ਮੈਕਸੀਕੋ ਵਿੱਚ ਸਰਕਾਰ ਅਤੇ ਕਾਰਟੈਲਾਂ ਵਿਚਕਾਰ ਪਹਿਲਾਂ ਵੀ ਹਿੰਸਕ ਟਕਰਾਅ ਹੋਏ ਹਨ ਜਦੋਂ ਇੱਕ ਵੱਡੇ ਕਾਰਟੈਲ ਨੇਤਾ ਨੂੰ ਫੜਿਆ ਜਾਂ ਮਾਰ ਦਿੱਤਾ ਗਿਆ ਹੈ। ਕਈ ਵਾਰ ਗੈਂਗਾਂ ਦੇ ਅੰਦਰ ਸੱਤਾ ਸੰਘਰਸ਼ ਸ਼ੁਰੂ ਹੋ ਜਾਂਦੇ ਹਨ, ਜੋ ਸਥਿਤੀ ਨੂੰ ਹੋਰ ਵੀ ਵਿਗਾੜ ਦਿੰਦੇ ਹਨ।

 

Share This Article
Leave a Comment