ਟੈਰਰ ਫੰਡਿੰਗ ਮਾਮਲੇ ‘ਚ ਹਾਫਿਜ਼ ਸਈਦ ਦੇ ਤਿੰਨ ਸਾਥੀਆਂ ਨੂੰ ਸਜ਼ਾ

TeamGlobalPunjab
1 Min Read

ਲਾਹੌਰ: ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਅੱਤਵਾਦੀ ਜਥੇਬੰਦੀ ਜਮਾਤ-ਉਦ-ਦਾਵਾ ਦੇ ਤਿੰਨ ਲੀਡਰਾਂ ਨੂੰ ਦਹਿਸ਼ਤੀ ਫੰਡਿੰਗ ਮਾਮਲੇ ਵਿਚ ਛੇ ਮਹੀਨੇ ਦੀ ਕੈਦ ਸੁਣਾਈ ਗਈ ਹੈ। ਇਹ ਸਜ਼ਾ ਪਾਕਿਸਤਾਨ ਦੀ ਇਕ ਅੱਤਵਾਦੀ ਵਿਰੋਧੀ ਅਦਾਲਤ ਨੇ ਸੁਣਾਈ ਹੈ।

ਲਾਹੌਰ ਦੀ ਅੱਤਵਾਦੀ ਵਿਰੋਧੀ ਅਦਾਲਤ ਵੱਲੋਂ ਸਈਦ ਦੇ ਰਿਸ਼ਤੇਦਾਰ ਹਾਫਿਜ਼ ਅਬਦੁਰ ਰਹਿਮਾਨ ਮੱਕੀ, ਜਮਾਤ ਉਦ ਦਾਵਾ ਦੇ ਬੁਲਾਰੇ ਯਹੀਆ ਮੁਜਾਹਿਦ ਅਤੇ ਜ਼ਫਰ ਇਕਬਾਲ ਨੂੰ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਲਾਹੌਰ ਦੀ ਅਦਾਲਤ ਵੱਲੋਂ ਸੁਣਾਈ ਗਈ ਇਸ ਸਜ਼ਾ ਦੇ ਨਾਲ ਯਹੀਆ ਮੁਜਾਹਿਦ ਦੀ 80 ਸਾਲ ਸਜ਼ਾ ਹੋ ਗਈ ਹੈ ਅਤੇ ਜ਼ਫਰ ਇਕਬਾਲ ਨੂੰ ਮਿਲੀ ਛੇ ਮਹੀਨੇ ਦੀ ਸਜ਼ਾ ਤੋਂ ਬਾਅਦ ਉਸ ਦੀ ਕੁੱਲ 56 ਸਾਲ ਦੀ ਸਜ਼ਾ ਹੋ ਗਈ ਹੈ। ਉਨ੍ਹਾਂ ਖ਼ਿਲਾਫ਼ ਆਇਆ ਇਹ ਫੈਸਲਾ ਪੰਜਾਬ ਪੁਲੀਸ ਦੇ ਅੱਤਵਾਦੀ ਮੁਕਾਬਲੇ ਲਈ ਬਣਾਏ ਗਏ ਵਿਭਾਗ ਵੱਲੋਂ ਦਰਜ ਕੀਤੇ ਗਏ ਦਹਿਸ਼ਤੀ ਫੰਡਿੰਗ ਸਬੰਧੀ ਕੇਸਾਂ ਦੇ ਨਾਲ-ਨਾਲ ਚੱਲੇਗਾ।

Share this Article
Leave a comment