ਮੰਬਈ: ਬਿੱਗ ਬਾਸ 13 ‘ਚ ਬੀਤੇ ਦਿਨੀਂ ਜੋ ਹੋਇਆ ਉਸ ਨਾਲ ਦਰਸ਼ਕਾਂ ਦੀ ਉਤਸੁਕਤਾ ਵਧਦੀ ਜਾ ਰਹੀ ਹੈ। ਪਿਛਲੇ ਹਫਤੇ ਬਿੱਗ ਬਾਸ ਦੇ ਘਰ ਤੋਂ ਕੋਈ ਵੀ ਕੰਟੈਸਟੰਟ ਬਾਹਰ ਨਹੀਂ ਹੋਇਆ ਸੀ। ਸਲਮਾਨ ਖਾਨ ਨੇ ‘ਵੀਕੈਂਡ ਕਾ ਵਾਰ’ ‘ਚ ਦੱਸਿਆ ਸੀ ਕਿ ਕੰਟੈਸਟੰਟ ਅਰਹਾਨ ਤੇ ਮਧੁਰਿਮਾ ਨੂੰ ਬਾਟਮ-2 ‘ਚ ਰੱਖਿਆ ਗਿਆ ਹੈ ਤੇ ਅਗਲੇ ਹਫਤੇ ਇਸ ਦਾ ਫੈਸਲਾ ਹੋਵੇਗਾ।
ਬਿੱਗ ਬਾਸ 13 ਦਾ ਬੁੱਧਵਾਰ ਦਾ ਪ੍ਰੋਗਰਾਮ ਕਾਫੀ ਦਿਲਚਸਪ ਰਿਹਾ ਕ੍ਰਿਸਮਸ ਮੌਕੇ ਘਰ ਦੇ ਮੈਂਬਰਾ ਨੇ ਮਹਿਮਾਨਾਂ ਦੀ ਖਾਤਰਦਾਰੀ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ। ਇਸ ‘ਚ ਹੀ ਬਿੱਗ ਬਾਸ ਦੇ ਘਰ ਨਵੇਂ ਕੈਪਟਨ ਦੀ ਵੀ ਚੋਣ ਹੋਣੀ ਸੀ। ਪਰ ਬਿੱਗ ਬਾਸ ਦੇ ਮੈਂਬਰਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਬਿੱਗ ਬਾਸ 11 ਦੇ ਮਾਸਟਰ ਮਾਈਂਡ ਵਿਕਾਸ ਗੁਪਤਾ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ।
ਦੱਸ ਦਈਏ ਕਿ ਵਿਕਾਸ ਗੁਪਤਾ ਦੀ ਬਿੱਗ ਬਾਸ ਦੇ ਘਰ ‘ਚ ਵਾਈਲਡ ਕਾਰਡ ਐਂਟਰੀ ਹੋਈ ਸੀ। ਦੇਵੋਲੀਨਾ ਨੂੰ ਟਾਸਕ ਦੌਰਾਨ ਪਿੱਠ ‘ਤੇ ਸੱਟ ਲੱਗੀ ਸੀ ਜਿਸ ਤੋਂ ਬਾਅਦ ਦੇਵੋਲੀਨਾ ਇਲਾਜ਼ ਲਈ ਵਾਪਿਸ ਘਰ ਚਲੀ ਗਈ ਸੀ ਜਿਸ ਤੋਂ ਬਾਅਦ ਵਿਕਾਸ ਗੁਪਤਾ ਨੂੰ ਦੇਵੋਲੀਨਾ ਦੀ ਥਾਂ ‘ਤੇ ਹੀ ਘਰ ‘ਚ ਲਿਆਂਦਾ ਗਿਆ ਸੀ।
ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਕੰਟੈਸਟੰਟ ਦੇਵੋਲੀਨਾ ਦੀ ਸਿਹਤ ‘ਚ ਕੋਈ ਸੁਧਾਰ ਨਹੀਂ ਹੋਇਆ ਹੈ। ਇਸ ਦੌਰਾਨ ਬਿੱਗ ਬਾਸ ਨੇ ਕਿਹਾ ਹੈ ਕਿ ਦੇਵੋਲੀਨਾ ਦੀ ਸਿਹਤ ਠੀਕ ਨਾ ਹੋਣ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਬਿੱਗ ਬਾਸ ਦੇ ਸ਼ੋਅ ਦਾ ਹਿੱਸਾ ਨਾ ਬਣਨ ਦੀ ਸਲਾਹ ਦਿੱਤੀ ਹੈ। ਪਰ ਨਾਲ ਹੀ ਬਿੱਗ ਬਾਸ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਵਿਕਾਸ ਗੁਪਤਾ ਦੇਵੋਲੀਨਾ ਦੀ ਥਾਂ ‘ਤੇ ਫਾਈਨਲ ਤੱਕ ਪਹੁੰਚਣ। ਇਸ ਲਈ ਵਿਕਾਸ ਗੁਪਤਾ ਨੂੰ ਘਰ ਤੋਂ ਬਾਹਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬਿੱਗ ਬਾਸ ਨੇ ਵਿਕਾਸ ਗੁਪਤਾ ਦੀ ਕਾਫੀ ਤਾਰੀਫ ਵੀ ਕੀਤੀ। ਬਿੱਗ ਬਾਸ ਦੇ ਇਸ ਐਲਾਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਭਰੀਆਂ ਅੱਖਾਂ ਨਾਲ ਵਿਕਾਸ ਗੁਪਤਾ ਨੂੰ ਘਰ ਤੋਂ ਵਿਦਾ ਕੀਤਾ।