ਅਮਰੀਕਾ ਤੇ ਕੈਨੇਡਾ ‘ਚ ਫਸੇ ਭਾਰਤੀਆਂ ਦੀ ਵਾਪਸੀ ਲਈ ਤੀਜੇ ਪੜਾਅ ਦਾ ਹੋਇਆ ਐਲਾਨ

TeamGlobalPunjab
2 Min Read

ਨਵੀਂ ਦਿੱਲੀ: ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਵਿਚ ਅਮਰੀਕਾ ਅਤੇ ਕੈਨੇਡਾ ਸਣੇ ਦੁਨੀਆਂ ਦੇ ਹੋਰਨਾਂ ਮੁਲਕਾਂ ਤੋਂ ਵਾਪਸੀ ਕਰਨ ਦੇ ਇੱਛੁਕ ਭਾਰਤੀ ਨਾਗਰਿਕਾਂ ਵਾਸਤੇ ਏਅਰ ਇੰਡੀਆ ਦੁਆਰਾ 75 ਉਡਾਣਾਂ ਸੰਚਾਲਤ ਕੀਤੀਆਂ ਜਾ ਰਹੀਆਂ ਹਨ। ਇਹ ਫ਼ਲਾਈਟਸ 9 ਜੂਨ ਤੋਂ 30 ਜੂਨ ਦਰਮਿਆਨ ਚਲਾਈਆਂ ਜਾਣਗੀਆਂ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ। ਵੰਦੇ ਭਾਰਤ ਮਿਸ਼ਨ ਅਧੀਨ ਵਾਸ਼ਿੰਗਟਨ, ਸੈਨ ਫ਼ਰਾਂਸਿਸਕੋ, ਟੋਰਾਂਟੋ, ਵੈਨਕੁਵਰ, ਨਿਊਯਾਰਕ, ਸ਼ਿਕਾਗੋ ਤੋਂ ਫ਼ਲਾਈਟਸ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾਂ ਪੁਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤੀਜੇ ਪੜਾਅ ਲਈ ਟਿਕਟਾਂ ਦੀ ਬੁਕਿੰਗ 5 ਜੂਨ ਤੋਂ ਸ਼ੁਰੂ ਹੋਵੇਗੀ।

ਅਮਰੀਕਾ ਅਤੇ ਕੈਨੇਡਾ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਨਜ਼ਦੀਕੀ ਕੰਸਲੇਟ ਨਾਲ ਸੰਪਰਕ ਕਰਦਿਆਂ ਰਜਿਸਟ੍ਰੇਸ਼ਨ ਕਰਵਾਉਣ। ਦਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਲੌਕਡਾਊਨ ਕਾਰਨ ਵਿਦੇਸ਼ਾਂ ਵਿਚ ਵਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਜਿਸ ਅਧੀਨ ਹਜ਼ਾਰਾਂ ਮੁਸਾਫ਼ਰਾਂ ਨੂੰ ਲਿਆਂਦਾ ਜਾ ਚੁੱਕਾ ਹੈ। ਪਹਿਲੇ ਪੜਾਅ ਤਹਿਤ 64 ਉਡਾਣਾਂ ਸੰਚਾਲਤ ਕੀਤੀਆਂ ਗਈਆਂ ਸਨ।

Share this Article
Leave a comment