ਤੋਮਰ ਕਾਨੂੰਨ ਵਿਵਸਥਾ ਦੀ ਟਿੱਪਣੀ ਤੋਂ ਕਿਉਂ ਮੋੜ ਰਹੇ ਹਨ ਮੂੰਹ; ਕਿਸਾਨਾਂ ਦੇ ਰਾਹ ‘ਚ ਅੜਿੱਕੇ!

TeamGlobalPunjab
1 Min Read

ਨਵੀਂ ਦਿੱਲੀ:- ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੀਤੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਕਿਸਾਨਾਂ ਨਾਲ ਗੈਰ ਰਸਮੀ ਗੱਲ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਅੰਦੋਲਨ ਵਾਲੀ ਥਾਂ ‘ਤੇ ਹੋਰ ਬੈਰੀਕੇਡ ਲਗਾਉਣ ਤੇ ਇੰਟਰਨੈਟ ਨੂੰ ਸਥਾਨਕ ਪ੍ਰਸ਼ਾਸਨ ਨਾਲ ਜੁੜੇ ਕਾਨੂੰਨ ਵਿਵਸਥਾ ਦੇ ਮੁੱਦੇ ਵਜੋਂ ਮੁਅੱਤਲ ਕਰਨ ਦਾ ਵਰਣਨ ਕੀਤਾ ਹੈ। 22 ਜਨਵਰੀ ਨੂੰ ਸਰਕਾਰ ਤੇ 41 ਪ੍ਰਦਰਸ਼ਨਕਾਰੀ ਯੂਨੀਅਨਾਂ ਦਰਮਿਆਨ ਅੰਤਿਮ ਤੇ 11ਵੇਂ ਗੇੜ ਦੀਆਂ ਮੀਟਿੰਗਾਂ ਬੇਸਿੱਟਾ ਸੀ।

ਕੇਂਦਰ ਸਰਕਾਰ ਨੇ ਕਿਸਾਨ ਯੂਨੀਅਨਾਂ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ 18 ਮਹੀਨਿਆਂ ਲਈ ਮੁਅੱਤਲ ਕਰਨ ਦੇ ਸਰਕਾਰ ਦੇ ਪ੍ਰਸਤਾਵ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਇਹ ਪੁੱਛੇ ਜਾਣ ‘ਤੇ ਕਿ ਸਰਕਾਰ ਅਗਲੇ ਦੌਰ ਗੱਲਬਾਤ ਕਦੋਂ ਕਰੇਗੀ ਤੇ ਜੇ ਉਹ ਯੂਨੀਅਨਾਂ ਨਾਲ ਗੈਰ ਰਸਮੀ ਤੌਰ ‘ਤੇ ਗੱਲ ਕਰ ਰਹੀ ਹੈ, ਤਾਂ ਤੋਮਰ ਨੇ ਨਕਾਰਾਤਮਕ ਰੂਪ ਵਿਚ ਜਵਾਬ ਦਿੱਤਾ।

ਕਿਸਾਨ ਆਗੂ ਉਦੋਂ ਤੱਕ ਸਰਕਾਰ ਨਾਲ ਗੱਲ ਨਹੀਂ ਕਰਨਗੇ ਜਦੋਂ ਤਕ ਪੁਲਿਸ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਤੇ ਹਿਰਾਸਤ ‘ਚ ਲਏ ਕਿਸਾਨਾਂ ਨੂੰ ਰਿਹਾਅ ਨਹੀਂ ਕਰਦੇ। ਇਸ ਬਾਰੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਨੇਤਾ ਦਿੱਲੀ ਪੁਲਿਸ ਕਮਿਸ਼ਨਰ ਨਾਲ ਗੱਲ ਕਰਨ। ਮੈਂ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇਹ ਮੇਰਾ ਕੰਮ ਨਹੀਂ ਹੈ। ਤੋਮਰ ਨੇ ਕਿਹਾ ਕਿ ਰਸਮੀ ਗੱਲਬਾਤ ਹੋਣ ‘ਤੇ ਅਸੀਂ ਸੂਚਿਤ ਕਰਾਂਗੇ।

Share this Article
Leave a comment