ਯੂਕਰੇਨ ਰੂਸ ਜੰਗ : ਹਸਪਤਾਲ ‘ਤੇ ਰੂਸੀ ਹਮਲੇ ‘ਚ ਨਵਜੰਮੇ ਬੱਚੇ ਦੀ ਮੌਤ!

Global Team
1 Min Read

ਯੂਕਰੇਨ ਦੇ ਮੈਟਰਨਿਟੀ ਵਾਰਡ ‘ਤੇ ਰੂਸੀ ਹਮਲੇ ‘ਚ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਰੂਸ ਨੇ ਯੂਕਰੇਨ ਵਿੱਚ ਦੋ ਹੋਰ ਨਾਗਰਿਕ ਟਿਕਾਣਿਆਂ ਉੱਤੇ ਵੀ ਹਮਲਾ ਕੀਤਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ “ਅੱਤਵਾਦ” ਅਤੇ “ਕਤਲ” ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ। ਯੂਕਰੇਨ ਦੀਆਂ ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਰੂਸੀ ਰਾਕੇਟ ਨੇ ਦੱਖਣੀ ਜ਼ਪੋਰਿਜ਼ਝਿਆ ਖੇਤਰ ਦੇ ਵਿਲਨਯਾਂਸਕ ਖੇਤਰ ਵਿੱਚ ਇਕ ਇਮਾਰਤ ‘ਤੇ ਹਮਲਾ ਕਰ ਦਿੱਤਾ। ਇਸ ਤਾਜ਼ਾ ਹਮਲੇ ਵਿੱਚ ਇੱਕ ਹਸਪਤਾਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜ਼ਿਕਰ ਏ ਖਾਸ ਹੈ ਕਿ ਰੂਸ-ਯੂਕਰੇਨ ਯੁੱਧ ਨੂੰ 9 ਮਹੀਨੇ ਬੀਤ ਚੁੱਕੇ ਹਨ।

- Advertisement -

ਯੂਕਰੇਨ ਦੀਆਂ ਐਮਰਜੈਂਸੀ ਸੇਵਾਵਾਂ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਉਹ ਮਲਬੇ ਵਿੱਚ ਫਸੇ ਇੱਕ ਵਿਅਕਤੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਕਰੇਨੀ ਐਮਰਜੈਂਸੀ ਸੇਵਾਵਾਂ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਇੱਕ ਹਸਪਤਾਲ ਉੱਤੇ ਰਾਕੇਟ ਹਮਲੇ ਵਿੱਚ ਜਣੇਪਾ ਵਾਰਡ ਦੀ ਦੋ ਮੰਜ਼ਿਲਾ ਇਮਾਰਤ ਢਹਿ ਗਈ।”

ਉਨ੍ਹਾਂ ਅੱਗੇ ਕਿਹਾ ਕਿ ਹਮਲੇ ਦੇ ਸਮੇਂ ਇਮਾਰਤ ਵਿੱਚ ਇੱਕ ਨਵਜੰਮਿਆ ਬੱਚਾ, ਇੱਕ ਔਰਤ ਅਤੇ ਇੱਕ ਡਾਕਟਰ ਮੌਜੂਦ ਸੀ। ਹਮਲੇ ‘ਚ ਬੱਚੇ ਦੀ ਮੌਤ ਹੋ ਗਈ ਜਦਕਿ ਔਰਤ ਅਤੇ ਡਾਕਟਰ ਨੂੰ ਮਲਬੇ ‘ਚੋਂ ਬਚਾ ਲਿਆ ਗਿਆ।

Share this Article
Leave a comment