ਅੰਤਿਮ ਦਰਸ਼ਨਾਂ ਲਈ ਲਤਾ ਮੰਗੇਸ਼ਕਰ ਦੇ ਘਰ ਪਹੁੰਚੀਆਂ ਦਿਗਜ ਹਸਤੀਆਂ, ਸ਼ਾਮ 5 ਵਜੇ ਮੁੰਬਈ ਲਈ ਰਵਾਨਾ ਹੋਣਗੇ PM

TeamGlobalPunjab
1 Min Read

ਨਿਊਜ਼ ਡੈਸਕ: ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ ਕਾਰਨ ਪੂਰੇ ਦੇਸ਼ ‘ਚ ਸੋਗ ਦਾ ਮਾਹੌਲ ਹੈ। ਕੇਂਦਰ ਸਰਕਾਰ ਨੇ 6 ਅਤੇ 7 ਫਰਵਰੀ ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।

92 ਸਾਲਾ ਲਤਾ ਜੀ ਦਾ ਐਤਵਾਰ ਸਵੇਰੇ ਮੁੰਬਈ ਦੇ ਬ੍ਰੀਚਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਐਤਵਾਰ ਸ਼ਾਮ 6.30 ਵਜੇ ਸਰਕਾਰੀ ਸਨਮਾਨਾਂ ਨਾਲ ਮੁੰਬਈ ‘ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਰਧਾਂਜਲੀ ਦੇਣ ਲਈ ਮੁੰਬਈ ਜਾਣਗੇ।

Share this Article
Leave a comment