ਵਾਸ਼ਿੰਗਟਨ : ਵ੍ਹਾਈਟ ਹਾਊਸ ਦੇ ਉੱਘੇ ਪੱਤਰਕਾਰ ਅਤੇ ਇੰਡੀਆ ਅਮਰੀਕਾ ਟੁਡੇ ਨਿਊਜ਼ਵਾਇਰ ਦੇ ਬਾਨੀ ਤੇਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ।
ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਐੱਫ ਕਿਰਬੀ ਨੇ ਤੇਜਿੰਦਰ ਸਿੰਘ ਦੇ ਦੇਹਾਂਤ ‘ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਤੇਜਿੰਦਰ ਸਿੰਘ 2011 ਤੋਂ ਪੈਂਟਾਗਨ ਦੇ ਪੱਤਰਕਾਰ ਰਹੇ ਅਤੇ ਉਹ ਵਧੀਆ ਇਨਸਾਨ ਤੇ ਪੱਤਰਕਾਰ ਸਨ।
.@PentagonPresSec: We’d like to take a moment to honor the passing of @tejindersingh, who many of you know as the founder and editor of @iatoday. pic.twitter.com/Li84KZe45j
— Department of Defense 🇺🇸 (@DeptofDefense) June 1, 2021
ਤੇਜਿੰਦਰ ਸਿੰਘ ਨੇ ਵਾਸ਼ਿੰਗਟਨ ਸਥਿਤ ਸੁਤੰਤਰ ਮੀਡੀਆ ਸੰਗਠਨ ਤੇ ਸਮਾਚਾਰ ਦੇਣ ਵਾਲੇ ‘ਇੰਡੀਆ ਅਮਰੀਕਾ ਟੁਡੇ’ ਦੀ ਸਥਾਪਨਾ ਕੀਤੀ ਸੀ। ਇੰਡੀਆ ਅਮਰੀਕਾ ਟੁਡੇ ਨੇ ਟਵਿੱਟਰ ‘ਤੇ ਕਿਹਾ, ਪ੍ਰਕਾਸ਼ਨ ਦੇ ਬਾਨੀ ਤੇ ਸੰਪਾਦਕ ਤਜਿੰਦਰ ਸਿੰਘ ਦੇ ਦੇਹਾਂਤ ਦਾ ਬਹੁਤ ਦੁੱਖ ਹੈ। ਉਨ੍ਹਾਂ ਨੇ 2012 ‘ਚ ਆਈਏਟੀ ਸ਼ੁਰੂ ਕੀਤਾ ਸੀ ਤੇ ਅਸੀਂ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਜਾਰੀ ਰੱਖਾਂਗੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’
“Tejinder covered the @StateDept for 11 years, participating in many State Department briefings both in person and also calling in every telephonic briefing. We already miss seeing his name in the question queue here today. ” pic.twitter.com/l1QrwXg2Z2
— India America Today (@iatoday) June 3, 2021