ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਕੈਨੇਡੀਅਨ ਫੌਜ ਵਲੋਂ ਫਲਾਈਟ ਇਨਵੈਸਟੀਗੇਸ਼ਨ ਟੀਮ ਤਾਇਨਾਤ

TeamGlobalPunjab
2 Min Read

ਗ੍ਰੀਸ ਦੇ ਤੱਟ ਉੱਤੇ ਹੋਏ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਕੈਨੇਡੀਅਨ ਫੌਜ ਵਲੋਂ ਫਲਾਈਟ ਇਨਵੈਸਟੀਗੇਸ਼ਨ ਟੀਮ ਤਾਇਨਾਤ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ ਪੰਜ ਹੋਰ ਲਾਪਤਾ ਹੋ ਗਏ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਨਿਊਜ਼ ਕਾਨਫਰੰਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਬੁੱਧਵਾਰ ਨੂੰ ਭੂਮੱਧ ਸਾਗਰ ਦੇ ਨੇੜੇ ਫੌਜੀ ਮਸ਼ਕਾਂ ਦੌਰਾਨ ਹਾਦਸਾਗ੍ਰਸਤ ਹੋਏ ਜਹਾਜ਼ ਉੱਤੇ ਛੇ ਲੋਕ ਸਵਾਰ ਸਨ। ਇਹ ਹੈਲੀਕਾਪਟਰ ਨਾਟੋ ਦੇ ਟਰੇਨਿੰਗ ਮਿਸ਼ਨ ਤੋਂ ਹੈਲੀਫੈਕਸ ਸਥਿਤ ਜੰਗੀ ਬੇੜੇ ਐਚਐਮਸੀਐਸ ਫਰੈਡਰਿਕਟਨ ਪਰਤ ਰਿਹਾ ਸੀ।

ਵੀਰਵਾਰ ਨੂੰ ਟਰੂਡੋ ਨੇ ਆਖਿਆ ਕਿ ਉਹ ਸਾਰੇ ਹੀਰੋ ਹਨ। ਉਨ੍ਹਾਂ ਆਖਿਆ ਕਿ ਸਾਰੇ ਕੈਨੇਡੀਅਨਾਂ ਵੱਲੋਂ ਉਹ ਹੈਲੀਫੈਕਸ ਤੇ ਨੋਵਾ ਸਕੋਸ਼ੀਆ ਦੇ ਲੋਕਾਂ ਨੂੰ ਪੂਰਾ ਸਮਰਥਨ ਤੇ ਸਹਿਯੋਗ ਦੇਣ ਦੀ ਪੇਸ਼ਕਸ਼ ਕਰ ਰਹੇ ਹਨ। ਅਸੀਂ ਸਾਰੇ ਇੱਕਠੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ ਦੀ ਆਰਮੀ ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਮਿਸ਼ਨਾਂ ਦਾ ਹਿੱਸਾ ਬਨਣ ਤੋਂ ਇਲਾਵਾ ਦੇਸ਼ ਦੀ ਸੁਰੱਖਿਆ ਅਤੇ ਔਖੀ ਘੜੀ ਵਿੱਚ ਉਹ ਬੇਸ਼ੱਕ ਹੜ੍ਹ ਹੋਣ ਜਾਂ ਹੋਰ ਕੋਈ ਘਟਨਾ ਫੌਜ ਹਮੇਸ਼ਾਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਕੋਵਿਡ-19 ਦੀ ਔਖੀ ਘੜੀ ਵਿੱਚ ਵੀ ਆਰਮੀ ਮਦਦ ਲਈ ਤਿਆਰ ਹੈ। ਚੀਫ ਆਫ ਦ ਡਿਫੈਂਸ ਸਟਾਫ ਜਨਰਲ ਜੌਨਾਥਨ ਵੈਂਸ ਨੇ ਪੁਸ਼ਟੀ ਕੀਤੀ ਕਿ ਨੋਵਾ ਸਕੋਸ਼ੀਆ ਦੀ ਸਬ ਲੈਫਟੀਨੈਂਟ ਐਬੀਗੇਲ ਕਾਓਬ੍ਰੋਅ ਦੀ ਲਾਸ਼ ਮਿਲ ਚੁੱਕੀ ਹੈ। ਬਾਕੀ ਸਰਵਿਸ ਮੈਂਬਰਾਂ ਦੀ ਭਾਲ ਹੋਰਨਾਂ ਜੰਗੀ ਬੇੜਿਆਂ ਤੇ ਹਵਾਈ ਜਹਾਜ਼ਾਂ ਵੱਲੋਂ ਕੀਤੀ ਜਾ ਰਹੀ ਹੈ।

 

 

- Advertisement -

Share this Article
Leave a comment