ਫਰੀਡਮ ਕੌਨਵੋਏ ਨੇ ਮੁੜ ਪਾਰਲੀਮੈਂਟ ਵੱਲ ਕੀਤਾ ਕੂਚ, ਪੁਲਿਸ ਨੇ ਕੀਤੀ ਸਖਤਾਈ

Prabhjot Kaur
2 Min Read
Trucks participating in a cross-country convoy protesting measures taken by authorities to curb the spread of COVID-19 are parked on Wellington Street in front of Parliament Hill in Ottawa, on Friday, Jan. 28, 2022. THE CANADIAN PRESS/Justin Tang

ਓਟਵਾ: ਕੈਨੇਡਾ ਦੀ ਰਾਜਧਾਨੀ ‘ਚ ਬੀਤੇ ਸਾਲ ਜ਼ਬਰਦਸਤ ਰੋਸ ਮੁਜਾਹਰਾ ਕਰਨ ਵਾਲੇ ਫਰੀਡਮ ਕੌਨਵੋਏ ਦਾ ਕਾਫਲਾ ਮੁੜ ਪਾਰਲੀਮੈਂਟ ਹਿਲ ‘ਤੇ ਪਹੁੰਚਣਾ ਸ਼ੁਰੂ ਹੋ ਗਿਆ। ਜਿਸ ਨੂੰ ਲੈ ਕੇ ਪੁਲਿਸ ਨੇ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਲਗਭਗ 25 ਗੱਡੀਆਂ ਟੋਅ ਕਰਦਿਆਂ ਪਾਬੰਦੀਸ਼ੁਦਾ ਇਲਾਕੇ ‘ਚ ਦਾਖ਼ਲ ਹੋਣ ਨੂੰ ਲੈ ਕੇ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ।

ਇਸ ਤੋਂ ਪਹਿਲਾਂ ਪਾਰਲੀਮੈਂਟਰੀ ਪ੍ਰੋਟੈਕਟਿਵ ਸਰਵਿਸ ਦੇ ਅਫ਼ਸਰਾਂ ਵੱਲੋਂ ਪਾਬੰਦੀਸ਼ੁਦਾ ਇਲਾਕੇ ਵਿਚ ਦਾਖ਼ਲ ਹੋਣ ‘ਤੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਰਿਪੋਰਟ ਮੁਤਾਬਕ ‘ਫਰੀਡਮ ਕੌਨਵੋਏ -2’ ਦੇ ਆਰਗੇਨਾਈਜ਼ਰ ਮੈਥੀਊ ਨੇ ਦਾਅਵਾ ਕੀਤਾ ਕਿ ਉਹ ਸ਼ਾਂਤਮਈ ਤਰੀਕੇ ਨਾਲ ਇਕੱਠ ਕਰਨ ਇਥੇ ਪੁੱਜੇ ਹਨ। ਇਕ ਹੋਰ ਮੁਜ਼ਾਹਰਾਕਾਰੀ ਨੇ ਕਿਹਾ ਕਿ ਇਸ ਵਾਰ ਵੀ ਉਨ੍ਹਾਂ ਦਾ ਸੁਨੇਹਾ ਸਾਫ ਹੈ ਕਿ ਲਾਜ਼ਮੀ ਵੈਕਸੀਨੇਸ਼ਨ ਦਾ ਨਿਯਮ ਖ਼ਤਮ ਨਹੀਂ ਕੀਤਾ ਗਿਆ ਸਗੋਂ ਫੈਸਲਾ ਟ੍ਰਾਂਸਪੋਰਟੇਸ਼ਨ ਕੰਪਨੀਆਂ ‘ਤੇ ਛੱਡ ਦਿੱਤਾ ਗਿਆ ਹੈ।

ਇਸੇ ਦੌਰਾਨ ਓਟਵਾ ਪੁਲਿਸ ਨੇ ਕਿਹਾ ਕਿ ਐਤਵਾਰ ਨੂੰ ਇੱਕ ਛੋਟਾ ਕਾਫ਼ਲਾ ਸ਼ਹਿਰ ਵਿੱਚ ਦਾਖ਼ਲ ਹੋਇਆ ਜਿਸ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਐਤਵਾਰ ਸਵੇਰੇ ਇੱਕ ਗੱਡੀ ਓਟਵਾ ਦੇ ਡਾਊਨ ਟਾਊਨ ਵਿੱਚ ਚੱਕਰ ਲਗਾ ਰਹੀ ਸੀ, ਜਿਸ ‘ਤੇ ਕੈਨੇਡੀਅਨ ਝੰਡਾ ਪੁੱਠਾ ਲੱਗਿਆ ਹੋਇਆ ਸੀ ਜਦਕਿ ਕਿਊਬ ਦਾ ਝੰਡਾ ਵੀ ਨਜ਼ਰ ਆ ਰਿਹਾ ਸੀ। ਉੱਥੇ ਹੀ ਦੂਜੇ ਪਾਸੇ ਕੌਂਸਲਰ ਰਾਇਲੀ ਬਰੋਕਿੰਗਟਨ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਸੰਭਾਵਤ ਤੌਰ ‘ਤੇ 25 ਅਤੇ 30 ਗੱਡੀਆਂ ਵਾਲੇ ਦੇ ਕਾਫ਼ਲੇ ਸ਼ਹਿਰ ‘ਚ ਦਾਖ਼ਲ ਹੋਣ ਦੀ ਯੋਜਨਾ ਬਣਾ ਰਹੇ ਅਤੇ ਪੁਲਿਸ ਘਟਨਾ ‘ਤੇ ਨਜ਼ਰ ਰੱਖ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment