ਪੰਜਾਬ ਬਚਾਓ ਕਾਫ਼ਲੇ ਦੇ ਸਮਾਗਮ ਵਿੱਚ ਪੰਜਾਬ ਨੂੰ ਬਚਾਉਣ ਲਈ ਕੀਤੇ ਗਏ ਵੱਖੋ-ਵੱਖਰੇ ਮਤੇ ਪਾਸ

TeamGlobalPunjab
5 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਬਚਾਓ ਕਾਫ਼ਲੇ ਦੇ ਸਮਾਪਤੀ ਸਮਾਰੋਹ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਅਤੇ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਵੱਖੋ-ਵੱਖਰੇ ਨੁਮਾਇੰਦੇ ਸ਼ਾਮਲ ਹੋਏ। ਇਸ ਕਾਫ਼ਲੇ ਨੇ ਪਹਿਲੀ ਨਵੰਬਰ 2020 ਤੋਂ ‘ਪਿੰਡ ਬਚਾਓ-ਪੰਜਾਬ ਬਚਾਓ‘ ਦੇ ਸੰਦੇਸ਼ ਨੂੰ ਲੈ ਕੇ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿੱਚ ਯਾਤਰਾ ਆਰੰਭੀ ਸੀ, ਜੋ 92ਵੇਂ ਦਿਨਾਂ ਬਾਅਦ 31 ਜਨਵਰੀ 2021 ਨੂੰ ਲੁਧਿਆਣਾ ਵਿਖੇ ਸਮਾਪਤ ਹੋਈ। ਇਸ ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ ਗਿਆਨੀ ਕੇਵਲ ਸਿੰਘ, ਸ਼ਿਆਮ ਸੁੰਦਰ ਦੀਪਤੀ, ਹਮੀਰ ਸਿੰਘ, ਡਾ: ਪਿਆਰਾ ਲਾਲ, ਜਗਮੋਹਨ ਸਿੰਘ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਕਿਰਨਜੀਤ ਕੌਰ ਨੇ ਸੰਬੋਧਨ ਕੀਤਾ। ਇਸ ਸਮੇਂ ਹੋਏ ਇੱਕ ਵੱਡੇ ਇਕੱਠ ਵਿੱਚ ਹੇਠ ਲਿਖੇ ਮਤੇ ਪੇਸ਼ ਹੋਏ ਅਤੇ ਹਾਜ਼ਰ ਲੋਕਾਂ ਵਲੋਂ ਇਸ ਨੂੰ ਪ੍ਰਵਾਨ ਕੀਤਾ ਗਿਆ।

ਪੰਜਾਬ ਬਚਾਓ ਕਾਫ਼ਲੇ ਦੇ ਲੁਧਿਆਣਾ ਸਮਾਗਮ ਮਿਤੀ 31 ਜਨਵਰੀ 2021 ਨੂੰ ਪਾਸ ਕੀਤੇ ਗਏ ਮਤੇ
1. ਪੰਜਾਬ ਬਚਾਓ ਕਾਫ਼ਲੇ ਦਾ ਅੱਜ ਇਹ ਸੂਬਾਈ ਸਮਾਗਮ, ਸਰਕਾਰ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਪੁਰ ਅਮਨ ਸੰਘਰਸ਼ ਨੂੰ ਜੋ ਕਿ ਜਨਤਕ ਬਣ ਚੁੱਕਿਆ, ਵਿੱਚ ਹਿੰਸਾ ਭੜਕਾਉਣ ਵਾਸਤੇ ਹਰ ਹਰਬਾ ਵਰਤਿਆ। ਅਸਫਲ ਹੋਣ ਤੇ 26 ਜਨਵਰੀ ਨੂੰ ਲਾਲ ਕਿਲ੍ਹਾ ਸੁੰਨਾ ਛੱਡ ਕੇ ਰਸਤਿਆਂ ਤੋਂ ਭਟਕਾ ਕੇ ਸਮਾਜ ਵਿਰੋਧੀ ਤੱਤਵ ਭੇਜ ਕੇ ਹਿੰਸਾ ਭੜਕਾਉਣ ਦੀ ਸਰਕਾਰ ਨੇ ਸੰਭਵ ਕੋਸ਼ਿਸ ਕੀਤੀ। ਅਸੀਂ ਇਸ ਕੋਝੀ ਹਰਕਤ ਦੀ ਨਿੰਦਾ ਕਰਦੇ ਹਾਂ ਅਤੇ ਸਰਕਾਰ ਵੱਲੋਂ ਹੀ ਦੇਸ਼ ਨੂੰ ਧਰਮਾਂ ਜਾਤਾਂ ਫਿਰਕਿਆਂ ਵਿੱਚ ਵੰਡਣ ਦੀ ਚਾਲ ਦੀ ਕਰੜੀ ਨਿੰਦਾ ਕਰਦੇ ਹਾਂ
2. ਕਿਸਾਨਾਂ ਵੱਲੋਂ, ਚਲਾਏ ਇਸ ਪੁਰ ਅਮਨ ਸੰਘਰਸ਼ ਦੀ ਹਰ ਮੁਸੀਬਤ ਤੇ ਭਟਕਾਅ ਵਿੱਚ ਸ਼ਾਂਤ ਰਹਿਣ ਦੀ ਲੋਕਾਂ ਦੇ ਸਬਰ ਕਿਸਾਨੀ ਦੇ ਸਬਰ ਸਿਦਕ ਤੇ ਦਿ੍ਰੜ ਇਰਾਦਿਆਂ ਦੀ ਸ਼ਲਾਘਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਬੀ.ਜੇ.ਪੀ ਵੱਲੋਂ ਪੁਲਸ ਪ੍ਰਸ਼ਾਸਨ ਦੀ ਛਤਰ ਛਾਇਆ ਵਿੱਚ ਸਮਾਜ ਵਿਰੋਧੀ ਅਨਸਰ ਭੇਜ ਕੇ ਹਿੰਸਕ ਗਰੋਹ ਤੇ ਕਾਤਲ ਗਰੋਹਾਂ ਵੱਜੋਂ ਕੀਤੀ ਹਿੰਸਾ ਦਾ ਪੁਰ ਅਮਨ ਰਹਿ ਕੇ ਮੁਕਾਬਲਾ ਕਰਦੋ ਹੋਏ ਸਰਕਾਰ ਨੇ ਇਸ ਨੂੰ ਹਿੰਸਕ ਕਹਿਣ ਦੇ ਇਰਾਦਿਆਂ ਨੂੰ ਮਾਤ ਦੇਣਗੇ।
3. ਕਿਸਾਨੀ ਦੇ ਖੇਤੀ ਬਿੱਲਾਂ ਵਿਰੁੱਧ ਦੇਸ਼ ਵਿੱਚ ਜਨਤਕ ਸਮਰਥਣ ਦੀ ਸ਼ਲਾਘਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਰਕਾਰ ਦੀਆਂ ਚਾਲਾਂ ਤੇ ਕੁਫਰ ਜੋ ਉਹ ਲਗਾਤਾਰ ਇਸ ਅੰਦੋਲਨ ਨੂੰ ਅੱਤਵਾਦੀ, ਵੱਖਵਾਦੀ, ਖਾਲਸਤਾਨੀ, ਅਤੇ ਨਕਸ਼ਲਾਈਟ ਕਹਿ ਕੇ ਭੰਡਣ ਦੀ ਹਰ ਸੰਭਵ ਚਾਲ ਚੱਲ ਰਹੀ ਹੈ ਤੇ ਸਰਕਾਰ ਪੱਖੀ ਨੀਤੀਆਂ ਉਸ ਦੇ ਨਾਲ ਰਲੇ ਹੋਣ ਦੇ ਬਾਵਜੂਦ ਖੇਤੀ ਕਾਨੂੰਨਾਂ ਵਿਰੱਧ ਉੱਠਕੇ ਅਤੇ ਮੁੜ ਜਥੇਬੰਦ ਹੋਏ ਇਸ ਜਨ-ਸਲਾਬ ਨੂੰ ਪੁਰ ਅਮਨ ਰੱਖਣਗੇ ਤੇ ਜਿੱਤ ਪ੍ਰਾਪਤ ਕਰਨਗੇ।
4. ਸਰਕਾਰੀ ਜ਼ਬਰ, ਗੈਰ ਮਨੁੱਖੀ ਵਤੀਰੇ ਦੇ ਸਾਹਮਣੇ ਪੁਲਸ ਤੋਂ ਨਿਰਭੈ ਹੋ ਕੇ ਵੱਡੇ ਸੰਕਟ ਦੀ ਘੜੀ ਵਿੱਚ ਰਾਕੇਸ ਟਿਕੈਤ ਨੇ ਆਪਣੀ ਕੁਰਬਾਨੀ ਦੇਣ ਦਾ ਐਲਾਨ ਕਰਕੇ, ਆਪਣੇ ਸਾਥੀਆਂ ਨੂੰ ਇੱਕਲੇ ਛੱਡ ਕੇ ਸਰਕਾਰੀ ਬਘਿਆੜਾਂ ਸਾਹਮਣੇ ਛੱਡਣ ਤੋਂ ਨਾਂਹ ਕਰਕੇ, ਮੋਰਚੇ ਵਿੱਚ ਨਵੀਂ ਰੂਹ ਫੂਕ ਦਿੱਤੀ, ਉਸਦੀ ਸ਼ਲਾਘਾ ਕਰਦੇ ਹਾਂ। ਹਰਿਆਣਾ, ਉਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਤੁਰੰਤ ਇਕੱਤਰ ਹੋ ਕੇ ਇਸ ਸੰਘਰਸ਼ ਨੂੰ ਬਲ ਦਿੱਤਾ ਜਿਸ ਨੇ ਸੰਘਰਸ਼ ਨੂੰ ਹੋਰ ਤਕੜਾ ਕਰਕੇ ਸਾਬਤ ਕਦਮੀ ਦਿੱਤੀ।
5. ਅਸੀਂ ਕੇਂਦਰ ਸਰਕਾਰ ਨੂੰ ਜਿਨਸਾਂ, ਉਤਪਾਦਨ ਤੇ ਵਿਕਰੀ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਚਾਲ-ਵਸ ਤੇ ਸੰਘੀ ਢਾਂਚੇ ਤੇ ਸੰਵਿਧਾਨ ਦਾ ਹਨਨ ਕਰਕੇ ਕੇਂਦਰੀਕਰਣ ਵੱਲ ਵਧਣ ਦੀ ਕਰੜੀ ਨਿੰਦਾ ਕਰਦੇ ਹਾਂ। ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਲੋਕਾਂ ਦੀ ਰੋਜ਼ੀ ਰੋਟੀ ਖੋਹਣ ਦੇ ਮਨਸੂਬੇ ਛੱਡਣ ਲਈ ਮਜਬੂਰ ਕਰਨ ਵਾਸਤੇ ਲੋਕ ਏਕੇ ਨਾਲ ਸੰਘਰਸ਼ ਅੱਗੇ ਵਧਣਗੇ। ਇਸ ਕਾਰਜ ਵਿੱਚ ਕਿਸਾਨੀ ਲੀਡਰਸ਼ਿਪ ਨੇ ਯੋਜਨਾਬੰਦੀ, ਦਿ੍ਰੜ ਇਰਾਦੇ ਸਿਦਕ ਤੇ ਸਬਰ ਨਾਲ ਇਸ ਸੰਘਰਸ਼ ਨੂੰ ਏਕੇ ਰਾਹੀਂ ਜਨਤਕ ਬਣਾਇਆ ਅਤੇ ਬੇਨਤੀ ਕਰਦੇ ਹਾਂ ਕਿ ਉਹ ਸਰਕਾਰ ਦੀਆਂ ਚਾਲਾਂ ਤੋਂ ਸੁਚੇਤ ਰਹਿਣ।
6. ਇਹ ਸਮਾਗਮ ਦਿੱਲੀ ਪੁਲਿਸ ਵੱਲੋਂ ਨੌਜਵਾਨਾਂ ਨੂੰ ਫੜ੍ਹਕੇ ਸ਼ਾਹੀਨ ਬਾਗ ਅਤੇ ਭੀਮਾਕੋਰੇ ਗਾਓ ਦੇ ਵਾਂਗ ਹੀ ਦੇਸ਼ ਧਰੋਹੀ ਗਰਦਾਨਣ ਦੀ ਸਖਤ ਨਿੰਦਾ ਕਰਦਾ ਹੈ। ਦੇਸ਼ ਭਗਤੀ ਦਾ ਸਰਟੀਫਿਕੇਟ ਵੰਡਣ ਵਾਲੀ ਆਰ.ਐਸ.ਐਸ ਹਿੰਦੂਤਵੀ ਵਿਚਾਰਧਾਰਾ ਹਜ਼ੂਮੀ ਭੀੜ ਪੈਂਦਾ ਕਰਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ ਦਾ ਵਿਰੋਧ ਕਰਦਿਆਂ ਸਾਰੇ ਝੂਠੇ ਕੇਸ ਵਾਪਸ ਲੈਣ ਅਤੇ ਗਿ੍ਰਫਤਾਰ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਕਰਦੇ ਹੈ।
7. ਗੋਦੀ ਮੀਡੀਆਂ ਨੂੰ ਖੁੱਲ੍ਹੀ ਛੁੱਟੀ ਦੇਕੇ, ਉਤਸ਼ਾਹਤ ਕਰਕੇ, ਸਰਕਾਰ ਵੱਲੋਂ ਝੂਠਾ-ਦੰਭੀ ਅਤੇ ਫਿਰਕਾਪ੍ਰਸਤ ਪ੍ਰਾਪੇਗੰਡਾ ਪਰਸਾਰਕੇ, ਸਮਾਜ ਨੂੰ ਵੱਖ ਵੱਖ ਖੇਮਿਆਂ ਵਿੱਚ ਵੰਡਣ ਦੀਆਂ ਘਣੌਣੀਆਂ ਚਾਲਾਂ ਦੀ ਸਖਤ ਨਿਖੇਧੀ ਕਰਦੇ ਹਾਂ। ਅਜਿਹੀਆਂ ਪੁਰਾਣੀਆਂ ਕੁਚਾਲਾਂ ਅਤੇ ਘਟੀਆ ਸਰਕਾਰੀ ਨੀਤੀਆਂ ਦੇ ਨਾਲ ਨਾਲ ਸਰਕਾਰ ਵੱਲੋਂ ਇਮਾਨਦਾਰ ਪੱਤਰਕਾਰੀ ਅਤੇ ਸੁਹਿਰਦ ਅਤੇ ਲੋਕ-ਪੱਖੀ ਪੱਤਰਕਾਰਾਂ ਨੂੰ ਪੁਲਿਸ/ਪ੍ਰਸ਼ਾਸਨ ਵੱਲੋਂ ਡਰਾਉਣ, ਧਮਕਾਉਣ ਅਤੇ ਗਿ੍ਰਫਤਾਰ ਕਰਨ ਦੀ ਵੀ ਸਖਤ ਨਿਖੇਧੀ ਕਰਦੇ ਹਾਂ।
8. ਅੱਜ ਦਾ ਸਮਾਗਮ ਕਿਸਾਨ ਸੰਘਰਸ਼ ਦੌਰਾਨ ਕੁਰਬਾਨ ਹੋਏ ਸਮੂਹ ਕਿਸਾਨਾਂ ਨੂੰ ਸਰਧਾਜਲੀ ਭੇਟ ਕਰਦਾ ਹੈ ਅਤੇ ਭਾਜਪਾ ਅਤੇ ਸੰਘੀ ਕਾਰਕੁਨਾਂ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਸਾਹਮਣੇ ਕੀਤੇ ਗਏ ਫਿਰਕਾਪ੍ਰਸਤ ਪਰਦਸ਼ਨ ਦੀ ਘੋਰ ਨਿੰਦਾ ਕਰਦਾ ਹੈ।

Share this Article
Leave a comment