ਤਿੰਨ ਦਿਨ ਪਹਿਲਾਂ ਲਾਲੂ ਪ੍ਰਸਾਦ ਦਾ ਸਾਥ ਛੱਡਣ ਵਾਲੇ ਸਾਬਕਾ ਕੇਂਦਰੀ ਮੰਤਰੀ ਦਾ ਦੇਹਾਂਤ

TeamGlobalPunjab
1 Min Read

ਬਿਹਾਰ: ਸਾਬਕਾ ਕੇਂਦਰੀ ਮੰਤਰੀ ਰਘੂਵੰਸ਼ ਪ੍ਰਸਾਦ ਦਾ ਦੇਹਾਂਤ ਹੋ ਗਿਆ। ਰਘੁਵੰਸ਼ ਪ੍ਰਸਾਦ ਫੇਫੜੇ ਦੀ ਬੀਮਾਰੀ ਨਾਲ ਪੀੜਤ ਸਨ। ਜਿਸ ਕਾਰਨ ਉਨ੍ਹਾਂ ਨੂੰ ਦਿੱਲੀ ਏਮਸ ਵਿਚ ਭਰਤੀ ਕੀਤਾ ਸੀ। ਬੀਤੀ ਰਾਤ ਹਾਲਤ ਖਰਾਬ ਹੋਣ ਕਾਰਨ ਰਘੂਵੰਸ਼ ਪ੍ਰਸਾਦ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।

ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਨੇ ਲਾਲੂ ਪ੍ਰਸਾਦ ਯਾਦਵ ਨੂੰ ਚਿੱਠੀ ਲਿਖ ਕੇ ਰਾਸ਼ਟਰੀ ਜਨਤਾ ਦਲ ਤੋਂ ਅਸਤੀਫਾ ਦਿੱਤਾ ਸੀ। ਕੇਸੀ ਤਿਆਗੀ ਨੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਰਾਜਨੀਤੀ ਦਾ ਸਭ ਤੋਂ ਵੱਡਾ ਨੁਕਸਾਨ ਹੈ।

ਰਘੂਵੰਸ਼ ਪ੍ਰਸਾਦ ਦੀ ਦੋ ਦਿਨ ਪਹਿਲਾਂ ਵੀ ਹਾਲਤ ਵਿਗੜ ਗਈ ਸੀ। ਫੇਫੜਿਆਂ ‘ਚ ਲਾਗ ਕਾਫੀ ਵੱਧ ਗਈ ਸੀ ਅਤੇ ਉਨ੍ਹਾਂ ਨੂੰ ਸਾਹ ਲੈਣ ‘ਚ ਵੀ ਮੁਸ਼ਕਲ ਆ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਹੋਇਆ ਸੀ।

ਰਘੂਵੰਸ਼ ਪ੍ਰਸਾਦ ਸਿੰਘ ਸਾਲ 1977 ਤੋਂ ਲਗਾਤਾਰ ਸਿਆਸਤ ਵਿੱਚ ਸਰਗਰਮ ਰਹੇ ਸਨ। ਉਹ ਲਾਲੂ ਪ੍ਰਸਾਦ ਦੇ ਕਰੀਬੀ ਅਤੇ ਉਨ੍ਹਾਂ ਦੇ ਸੰਕਟ ਮੋਚਨ ਮੰਨੇ ਜਾਂਦੇ ਸਨ। ਰਾਸ਼ਟਰੀ ਜਨਤਾ ਦਲ ਵਿੱਚ ਉਨ੍ਹਾਂ ਨੂੰ ਦੂਸਰਾ ਲਾਲੂ ਵੀ ਮੰਨਿਆ ਜਾਂਦਾ ਸੀ। ਰਘੂਵੰਸ਼ ਪ੍ਰਸਾਦ ਸਿੰਘ ਲਗਾਤਾਰ ਚਾਰ ਵਾਰ ਵੈਸ਼ਾਲੀ ਤੋਂ ਸਾਂਸਦ ਰਹੇ ਹਨ। ਯੂਪੀਏ ਦੀ ਸਰਕਾਰ ‘ਚ ਉਹ ਮੰਤਰੀ ਵੀ ਰਹਿ ਚੁੱਕੇ ਹਨ। ਰਘੂਵੰਸ਼ ਪ੍ਰਸਾਦ ਵਿਰੋਧੀ ਧਿਰ ‘ਚ ਰਹਿੰਦੇ ਹੋਏ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੂੰ ਘੇਰਨ ‘ਚ ਸਭ ਤੋਂ ਅੱਗੇ ਰਹੇ ਸਨ।

- Advertisement -

Share this Article
Leave a comment