ਵਰੀਨਾ ਹੁਸੈਨ ਨੇ ਮੁੜ ਬਣਾਈ ਸੋਸ਼ਲ ਮੀਡੀਆ ਤੋਂ ਦੂਰੀ, ਟੀਮ ਸੰਭਾਲੇਗੀ ਅਕਾਊਂਟ

TeamGlobalPunjab
1 Min Read

ਨਿਊਜ਼ ਡੈਸਕ :- ਆਮਿਰ ਖਾਨ ਤੋਂ ਬਾਅਦ ਅਦਾਕਾਰਾ ਵਰੀਨਾ ਹੁਸੈਨ ਨੇ ਵੀ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਵਰੀਨਾ ਹੁਸੈਨ ਦੇ ਇੰਸਟਾਗ੍ਰਾਮ ‘ਤੇ 1.9 ਮਿਲੀਅਨ ਤੋਂ ਵੱਧ ਫੋਲੋਅਰਜ਼ ਹਨ। ਵਰੀਨਾ ਦੀ ਟੀਮ ਅਕਾਊਂਟ ਨੂੰ ਓਪ੍ਰੇਟ ਕਰੇਗੀ ਤੇ ਫੈਨਜ਼ ਨੂੰ ਉਨ੍ਹਾਂ ਦੇ ਕੰਮ ਸੰਬੰਧੀ ਹੀ ਅਪਡੇਟ ਕੀਤਾ ਜਾਵੇਗਾ।

ਇਸਤੋਂ ਇਲਾਵਾ ਵਰੀਨਾ ਹੁਸੈਨ ਵਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਇਕ ਪੋਸਟ ‘ਚ ਲਿਖਿਆ, ‘ਮੈਂ ਆਪਣੇ ਦੋਸਤਾਂ ਤੇ ਫੈਨਜ਼ ਨੂੰ ਦੱਸਣਾ ਚਾਹੁੰਦੀ ਹਾਂ, ਕਿ ਆਪ ਸਭ ਦਾ ਪਿਆਰ ਮੇਰੀ ਤਾਕਤ ਹੈ, ਇਹ ਮੇਰੀ ਆਖਰੀ ਸੋਸ਼ਲ ਮੀਡੀਆ ਪੋਸਟ ਹੈ।

ਦੱਸ ਦਈਏ ਇਹ ਪਹਿਲੀ ਵਾਰ ਨਹੀਂ ਹੋਇਆ, ਪਿਛਲੇ ਸਾਲ ਵੀ ਵਰੀਨਾ ਨੇ ਕੁਝ ਮਹੀਨਿਆਂ ਲਈ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਦੂਰ ਕੀਤਾ ਸੀ। ਵਰੀਨਾ ਨੇ ਇਸ ਦਾ ਨਾਮ ‘ਸੋਸ਼ਲ ਮੀਡੀਆ ਡੀਟੌਕਸ’ ਰੱਖਿਆ ਸੀ ।

Share this Article
Leave a comment