ਸਰੀ: ਵੈਨਗੋ ਡਜ਼ਾਈਨਸ ਇਕ ਪ੍ਰਸਿੱਧ ਫਰਨੀਚਰ ਕੰਪਨੀ ਹੈ ਜਿਹੜੀ ਕਿ ਵੱਖ-ਵੱਖ ਸਮਿਆਂ ਵਿਚ ਸਮਾਜ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਂਦੀ ਹੈ । ਇਸੇ ਰਵਾਇਤ ਨੂੰ ਜਾਰੀ ਰੱਖਦਿਆਂ ਵੈਨਗੋ ਨੇ ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ ਅਤੇ 150 ਸੋਫੇ ਅਤੇ ਕੌਫੀ ਟੇਬਲ ਵੈਨਗੋ ਵਲੋਂ ਇਹਨਾਂ ਨਵੇਂ ਆਏ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ।
ਵੌਨਗੋ ਦੇ ਸੀਈਓ ਜੀਤ ਸਿੰਘ ਢੀਂਂਡਸਾ ਨੇ ਦੱਸਿਆ ਕਿ ਇਸ ਨੇਕ ਕਾਰਜ ਵਿਚ ਵੈਨਗੋ ਡਿਜ਼ਾਈਨਸ ਦੇ ਮੁਲਾਜ਼ਮ ਅਤੇ ਡਲਿਵਰੀ ਕਰਨ ਵਾਲੇ ਵੀ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਇਸ ਕਾਰਜ ਲਈ ਆਪਣੀਆਂ ਸੇਵਾਵਾਂ ਮੁਫਤ ਮੁਹੱਈਆਂ ਕਰਵਾ ਰਹੇ ਹਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਦਿੱਤੇ ਜਾਣ ਵਾਲੇ ਹਰ ਸੋਫੇ ਅਤੇ ਟੇਬਲ ਆਦਿ ਦੀ ਕੀਮਤ ਲਗਭਗ ਦੋ ਹਜ਼ਾਰ ਡਾਲਰ ਹੈ ਅਤੇ ਇਸ ਤਰਾਂ ਵੈਨਗੋ ਡਿਜ਼ਾਈਨਸ ਦੁਆਰਾ 3 ਲੱਖ ਡਾਲਰ ਦਾ ਦਾਨ ਦਿੱਤਾ ਜਾ ਰਿਹਾ ਹੈ।ਵਿਦਿਆਰਥੀਆਂ ਨੂੰ ਇਹ ਫਰਨੀਚਰ ਪਹਿਲਾਂ ਆਓ ਅਤੇ ਪਹਿਲਾਂ ਪਾਉ ਅਨੁਸਾਰ ਦਿੱਤਾ ਜਾਵੇਗਾ।
ਵਿਦਿਆਰਥੀਆਂ ਨੂੰ ਵੈਨਗੋ ਡਿਜ਼ਾਈਨਸ ਨੂੰ ਆਪਣੇ ਨਵੇਂ ਆਏ ਹੋਣ ਦਾ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਹੋਣ ਦਾ ਸਬੂਤ ਦਿਖਾਉਣਾ ਪਵੇਗਾ ਅਤੇ ਉਹ ਇਹ ਮੁਫਤ ਸੋਫੇ ਲਿਜਾ ਸਕਦੇ ਹਨ । ਸਾਰੇ ਭਾਈਚਾਰੇ ਚਿ ਵੈਨਗੋ ਡਿਜ਼ਾਈਨਸ ਦੁਆਰਾ ਕੀਤੇ ਜਾ ਰਹੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਹੋ ਰਹੀ ਹੈ।