ਸੱਚਖੰਡ ਸ੍ਰੀ  ਹਰਿਮੰਦਰ ਸਾਹਿਬ ਨਤਮਸਤਕ ਹੋਏ ਫਿਲਮ ਨਿਰਦੇਸ਼ਕ ਫਰਾਹ ਖਾਨ ਅਤੇ ਫਿਲਮ ਨਿਰਮਾਤਾ ਮੁਕੇਸ਼ ਛਾਬੜਾ

Rajneet Kaur
1 Min Read

ਨਿਊਜ਼ ਡੈਸਕ: ਸੱਚਖੰਡ ਸ੍ਰੀ  ਹਰਿਮੰਦਰ ਸਾਹਿਬ  ਵਿਖੇ ਫਿਲਮ ਨਿਰਦੇਸ਼ਕ ਅਤੇ ਰਾਈਟਰ ਫਰਾਹ ਖਾਨ ਅਤੇ ਫਿਲਮ ਨਿਰਮਾਤਾ ਮੁਕੇਸ਼ ਛਾਬੜਾ ਨਤਮਸਤਕ ਹੋਏ । ਫਰਾਹ ਨੇ ਅੰਮ੍ਰਿਤਸਰ ਨਾਲ ਜੁੜੀ ਫੋਟੋ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ  ਲਿਖਿਆ ਕਿ ਮੈਂ ਸ਼ਰਤ ਲਗਾਉਂਦੀ ਹਾਂ ਕਿ ਤੁਸੀਂ ਇਹ ਲੱਸੀ ਨਹੀਂ ਪੀ ਸਕਦੇ। ਤੁਹਾਨੂੰ ਇਹ ਖਾਣੀ ਪਵੇਗੀ। ਇੱਕ ਸੰਤੋਖਜਨਕ ਭੋਜਨ ਖਾਣ ਤੋਂ ਬਾਅਦ ਤੁਸੀਂ ਕੰਮ ਕਿਵੇਂ ਕਰੋਗੇ ?”ਫਰਾਹ ਖਾਨ ਨੇ ਆਪਣੀ ਅੰਮ੍ਰਿਤਸਰ ਯਾਤਰਾ ਦੀ ਸ਼ੁਰੂਆਤ ਛੋਲੇ ਭਟੂਰੇ ਅਤੇ ਲੱਸੀ ਨਾਲ ਕੀਤੀ।

 

ਫਰਾਹ ਖਾਨ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਅੰਮ੍ਰਿਤਸਰ ਆਉਣ ਦੀ ਯੋਜਨਾ ਬਣਾ ਰਹੀ ਸੀ ਪਰ ਸਮੇਂ ਦੀ ਘਾਟ ਕਾਰਨ ਨਹੀਂ ਆਈ। ਹੁਣ ਮੁਕੇਸ਼ ਛਾਬੜਾ ਦੀ ਮਦਦ ਨਾਲ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ। ਉਸ ਨੂੰ ਇੱਥੇ ਆ ਕੇ ਬਹੁਤ ਸ਼ਾਂਤੀ ਮਿਲੀ ਹੈ ਅਤੇ ਉਹ ਹਰ ਸਾਲ ਇੱਥੇ ਆਉਣਾ ਚਾਹੁੰਦੀ ਹੈ। ਉਸ ਨੇ ਇਸ ਲਈ ਅਰਦਾਸ ਵੀ ਕੀਤੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment